24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੂਬਾ ਪੱਧਰੀ ਖੇਡਾਂ ’ਚ ਚੈਂਪੀਅਨ ਬਣੇ ਨੰਗਲ ਖਨੌੜਾ ਸਕੂਲ ਦੇ ਖਿਡਾਰੀਆਂ ਦਾ ਸਨਮਾਨ

ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਸੂਬਾ ਪੱਧਰੀ ਸਕੂਲੀ ਖੇਡਾਂ ਵਿਚ ਬੇਮਿਸਾਲ ਅਤੇ ਇਤਿਹਾਸਕ ਪ੍ਰਦਰਸ਼ਨ ਕਰਕੇ ਚੈਂਪੀਅਨ ਬਣੇ ਨੰਗਲ ਖਨੌੜਾ ਸਕੂਲ ਦੇ ਦੋ ਹੋਣਹਾਰ ਖਿਡਾਰੀਆਂ ਕ੍ਰਿਸ਼ ਪਟਿਆਲ ਅਤੇ ਆਦਰਸ਼ ਪਰਜਾਪਤੀ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਨ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਆਯੋਜਿਤ ਇੱਕ ਸਮਾਗਮ ਵਿਚ ਪਿ੍ਰੰਸੀਪਲ ਤੇ ਸੀਨੀਅਰ ਸਿੱਖਿਆ ਅਧਿਕਾਰੀ ਧੀਰਜ ਵਸ਼ਿਸ਼ਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 24-09-2026
ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਸੂਬਾ ਪੱਧਰੀ ਸਕੂਲੀ ਖੇਡਾਂ ਵਿਚ ਬੇਮਿਸਾਲ ਅਤੇ ਇਤਿਹਾਸਕ ਪ੍ਰਦਰਸ਼ਨ ਕਰਕੇ ਚੈਂਪੀਅਨ ਬਣੇ ਨੰਗਲ ਖਨੌੜਾ ਸਕੂਲ ਦੇ ਦੋ ਹੋਣਹਾਰ ਖਿਡਾਰੀਆਂ ਕ੍ਰਿਸ਼ ਪਟਿਆਲ ਅਤੇ ਆਦਰਸ਼ ਪਰਜਾਪਤੀ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਨ ਵਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਆਯੋਜਿਤ ਇੱਕ ਸਮਾਗਮ ਵਿਚ ਪਿ੍ਰੰਸੀਪਲ ਤੇ ਸੀਨੀਅਰ ਸਿੱਖਿਆ ਅਧਿਕਾਰੀ ਧੀਰਜ ਵਸ਼ਿਸ਼ਟ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਕੂਲ ਪ੍ਰਮੁੱਖ ਪਰਸ਼ੋਤਮ ਦਾਸ ਦੀ ਅਗਵਾਈ ਵਿਚ ਆਯੋਜਿਤ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ਼, ਪਿੰਡ ਦੇ ਪਤਵੰਤਿਆਂ ਵਲੋਂ ਸ਼ਮੂਲੀਅਤ ਕਰਦੇ ਉਕਤ ਖਿਡਾਰੀਆਂ ਨੂੰ ਹਲਾਸ਼ੇਰੀ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਅਤੇ ਹੋਰ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰ. ਧੀਰਜ ਵਸ਼ਿਸ਼ਟ ਨੇ ਕਿਹਾ ਕਿ ਉਕਤ ਖਿਡਾਰੀਆਂ ਦੀ ਇਹ ਇਤਿਹਾਸਕ ਉਪਲਬਧੀ ਹੋਰਾਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਸਕੂਲ ਦੀ ਇਸ ਉਪਲਬਧੀ ਲਈ ਸਕੂਲ ਪ੍ਰਬੰਧਨ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਖਿਡਾਰੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਹੈ। ਇਸ ਮੌਕੇ ਉਕਤ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਮਿਲ ਰਿਹੈ ਭਰਵਾਂ ਸਮਰਥਨ - ਨਿਤਿਨ ਗੁਪਤਾ ਨੰਨੂ ਅਗਲੀ ਖ਼ਬਰ ਪਿੰਡ ਹਰਦੋਖੁੰਦਪੁਰ ਦੇ ਛਿੰਝ ’ਚ ਟਾਸ ਦੇ ਆਧਾਰ ’ਤੇ ਦਿਨੇਸ਼ ਗੁਲਿਆ ਜਿੱਤਿਆ
Ad Position 24