ਆਂਗਣਵਾੜੀ ਮੁਲਾਜ਼ਮਾਂ ਨੇ ਸੀ. ਡੀ. ਪੀ. ਓ ਦਫ਼ਤਰ ਵਿਖੇ ਧਰਨਾ ਲਗਾਇਆ
ਹਰਿਆਣਾ, 18 ਸਤੰਬਰ (ਹਰਮੇਲ ਸਿੰਘ ਖੱਖ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਭੂੰਗਾ ਦੇ ਸੀ. ਡੀ.
ਹਰਿਆਣਾ, 18 ਸਤੰਬਰ (ਹਰਮੇਲ ਸਿੰਘ ਖੱਖ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਭੂੰਗਾ ਦੇ ਸੀ. ਡੀ. ਪੀ. ਓ. ਦਫ਼ਤਰ ਵਿਖੇ ਧਰਨਾ ਲਗਾਇਆ। ਇਸ ਮੌਕੇ ਹਰਵਿੰਦਰ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਅਫ਼ਸਰਾਂ ਨੇ ਬਲਾਕ ਭੂੰਗਾ ਦੀਆਂ ਵਰਕਰਾਂ ਨੂੰ ਨੋਟਿਸ ਕੱਢਿਆ ਕਿ ਜ਼ਰੂਰੀ ਕੰਮ ਦੀ ਛੁੱਟੀ ਲੈ ਕੇ ਧਰਨੇ ‘ਤੇ ਕਿਉ ਪਹੁੰਚੀਆਂ ਜਦਕਿ ਵਰਕਰਾਂ ਆਪਣੀ ਬਣਦੀ ਛੁੱਟੀ ਲੈ ਕੇ ਧਰਨੇ ‘ਤੇ ਪਹੁੰਚੀਆਂ ਸਨ। ਉਨ੍ਹਾਂ ਕਿਹਾ ਕਿ ਸੀ. ਡੀ. ਪੀ. ਓ. ਦਫ਼ਤਰ ਭੂੰਗਾ ਵਲੋਂ ਬਿਨਾਂ ਡਾਇਰੀ ਨੰਬਰ ਲਗਾਏ ਅਤੇ ਬਿਨਾਂ ਦਸਤਖਤਾਂ ਤੋਂ ਨੋਟਿਸ ਕੰਢੇ ਸੀ, ਪਰ ਵਰਕਰਾਂ ਨੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਨਾ ਕਰਨ ਸੰਬੰਧੀ ਡੀ. ਸੀ. ਦਫ਼ਤਰ ਧਰਨਾ ਲਗਾਇਆ ਸੀ। ਸੂਬੇ ਦੇ ਜਰਨਲ ਸਕੱਤਰ ਸਤਵੰਤ ਕੌਰ ਨੇ ਕਿਹਾ ਆਂਗਣਵਾੜੀ ਵਰਕਰਾਂ, ਹੈਲਪਰਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ, ਜੇਕਰ ਸੁਪਰਵਾਈਜ਼ਰਾਂ ਤੇ ਸੀ. ਡੀ. ਪੀ. ਓ. ਭੂੰਗਾ ਆਂਗਣਵਾੜੀ ਵਰਕਰਾਂ ਨੂੰ ਵਾਧੂ ਕੰਮ ਕਰਨ ‘ਤੇ ਮਜਬੂਰ ਕਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਸਰਬਜੀਤ ਕੌਰ ਦਸੂਹਾ, ਰਜਨੀ, ਸੁਖਵਰਜ਼ਾ ਦੇਵੀ ਬਲਾਕ ਪ੍ਰਧਾਨ ਭੂੰਗਾ, ਮੰਜੂ ਸ਼ਰਮਾ ਹੁਸ਼ਿਆਰਪੁਰ, ਬੇਬੀ, ਰਜਿੰਦਰ ਕੌਰ, ਸ਼ੀਲਾ ਦੇਵੀ, ਕੁਸਮਲਤਾ, ਅਨੀਤਾ ਰਾਣੀ, ਸੁਖਵਿੰਦਰ ਕੌਰ, ਰਜਿੰਦਰ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।