ਰਾਜਪੂਤ ਸਭਾ ਮੁਕੇਰੀਆਂ ਤੇ ਕਰਨੀ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ
ਮੁਕੇਰੀਆਂ, 18 ਸਤੰਬਰ (ਰਾਮਗੜ੍ਹੀਆ)-ਮੁਕੇਰੀਆਂ ਅੰਦਰ ਰਾਜਪੂਤ ਸਭਾ ਮੁਕੇਰੀਆਂ ਅਤੇ ਕਰਨੀ ਸੈਨਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ। ਇਸ ਮੌਕੇ ਮਹਾਰਾਣਾ ਪ੍ਰਤਾਪ ਚੌਕ ਮੁਕੇਰੀਆਂ ਵਿਖੇ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਪੁਤਲੇ ਫੂਕੇ ਗਏ।
ਮੁਕੇਰੀਆਂ, 18 ਸਤੰਬਰ (ਰਾਮਗੜ੍ਹੀਆ)-ਮੁਕੇਰੀਆਂ ਅੰਦਰ ਰਾਜਪੂਤ ਸਭਾ ਮੁਕੇਰੀਆਂ ਅਤੇ ਕਰਨੀ ਸੈਨਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ। ਇਸ ਮੌਕੇ ਮਹਾਰਾਣਾ ਪ੍ਰਤਾਪ ਚੌਕ ਮੁਕੇਰੀਆਂ ਵਿਖੇ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ਪੁਤਲੇ ਫੂਕੇ ਗਏ। ਉਨ੍ਹਾਂ ਕਿਹਾ ਯੂ. ਜੀ. ਸੀ. ਕਾਨੂੰਨ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਇਹ ਕਾਨੂੰਨ ਸਾਰੇ ਸਮਾਜ ਲਈ ਬਹੁਤ ਹੀ ਮਾੜਾ ਕਾਨੂੰਨ ਹੈ। ਉਨ੍ਹਾਂ ਕਿਹਾ ਰਾਜਪੂਤ ਸਭਾ ਮੁਕੇਰੀਆਂ ਤੇ ਕਰਨੀ ਸੈਨਾ ਇਸ ਕਾਨੂੰਨ ਦਾ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਇਸ ਕਾਨੂੰਨ ਨੂੰ ਜਲਦ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਭਾਜਪਾ ਪਾਰਟੀ ਵਲੋਂ ਨਸ਼ਾ ਮੁਕਤ ਤਹਿਤ ਕੱਢੀ ਜਾ ਰਹੀ ਰੈਲੀ ਦਾ ਮੁਕੇਰੀਆਂ ਪਹੁੰਚਣ ’ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਪ੍ਰਧਾਨ ਮੰਤਰੀ, ਅਮਿੱਤ ਸ਼ਾਹ ਅਤੇ ਭਾਜਪਾ ਪਾਰਟੀ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਕੈਪਟਨ ਇਕਬਾਲ ਸਿੰਘ, ਪ੍ਰਧਾਨ ਬਲਾਕ ਮੁਕੇਰੀਆਂ ਕਰਨੀ ਸੈਨਾ, ਸਚਿਨ ਸਮਿਆਲ, ਰਾਜਪੂਤ ਆਗੂ, ਐਰੀ ਠਾਕੁਰ, ਪ੍ਰਧਾਨ ਰਾਜਪੂਤ ਸਭਾ, ਨਰੋਤਮ ਸਿੰਘ ਸਾਬਾ, ਵਾਈਸ ਨੈਸ਼ਨਲ ਪ੍ਰਧਾਨ ਕਰਨੀ ਸੈਨਾ, ਨਿਸ਼ਾਨ ਸਿੰਘ, ਯੁਵਾ ਵਾਈਸ ਪ੍ਰਧਾਨ ਕਰਨੀ ਸੈਨਾ, ਵਿਕੀ ਪਹਿਲਵਾਨ, ਰਾਹੁਲ ਸ਼ਰਮਾ ਸਮੇਤ ਹੋਰ ਆਗੂ ਤੇ ਸਮਰਥਕ ਹਾਜ਼ਰ ਰਹੇ।