18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਗਰ ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਦਿਸ਼ਾਂਤ ਬਹਿਲ ਸਨਮਾਨਿਤ

ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਪੰਜਾਬ ਅਰਬਨ ਲੋਕਲ ਬਾਡੀ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸਾਗਰ ਮੋਗਾ ਦੀ ਪੂਰੀ ਟੀਮ ਵਲੋਂ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਦਿਸ਼ਾਂਤ ਬਹਿਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਐਮ.

Ad Position 21
No active advertisement
ਅਜੀਤ ਡੈਸਕ 19-09-2026
ਗੜ੍ਹਦੀਵਾਲਾ, 18 ਸਤੰਬਰ (ਚੱਗਰ)-ਪੰਜਾਬ ਅਰਬਨ ਲੋਕਲ ਬਾਡੀ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸਾਗਰ ਮੋਗਾ ਦੀ ਪੂਰੀ ਟੀਮ ਵਲੋਂ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਕਰਵਾਏ ਸਾਦੇ ਸਮਾਗਮ ਦੌਰਾਨ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਦਿਸ਼ਾਂਤ ਬਹਿਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਐਮ. ਸੀ. ਪੰਕਜ ਸਿੱਧੂ ਤੇ ਐਮ. ਸੀ. ਸ਼ੈਂਕੀ ਕਲਿਆਣ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸਾਰੇ ਸਫ਼ਾਈ ਸੇਵਕਾਂ ਨੇ ਪ੍ਰਧਾਨ ਦਿਸ਼ਾਂਤ ਬਹਿਲ ਨੂੰ ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਵਜੋਂ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ ਅਤੇ ਸਾਰੇ ਹੀ ਸਫ਼ਾਈ ਸੇਵਕਾਂ ਨੇ ਪ੍ਰਧਾਨ ਦਿਸ਼ਾਂਤ ਬਹਿਲ ਨਾਲ ਵਾਅਦਾ ਕੀਤਾ ਕਿ ਉਹ ਸਾਰੇ ਸਫ਼ਾਈ ਸੇਵਕ ਪੂਰੀ ਤਨਦੇਹੀ ਨਾਲ ਸ਼ਹਿਰ ਦੀ ਸਫ਼ਾਈ ਕਰਨਗੇ। ਇਸ ਮੌਕੇ ਦਿਸ਼ਾਂਤ ਬਹਿਲ ਨੇ ਸਫ਼ਾਈ ਸੇਵਕਾਂ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਕੇ ਸ਼ਹਿਰ ਨੂੰ ਸੁੰਦਰ ਤੇ ਸਾਫ਼-ਸੁਥਰਾ ਬਣਾਉਣ ਦਾ ਸਿਰਤੋੜ ਯਤਨ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਵੀ ਪੂਰਾ ਕਰਾਉਣ ਦਾ ਯਤਨ ਕਰਨਗੇ। ਇਸ ਮੌਕੇ ਐਸ. ਓ. ਉਤਮ ਸਿੰਘ, ਹੈੱਡ ਕਲਰਕ ਲਖਵੀਰ ਸਿੰਘ, ਸੁਪਰਵਾਈਜ਼ਰ ਸ਼ਾਮ ਲਾਲ, ਬਲਵਿੰਦਰ ਕੁਮਾਰ, ਜਸਵਿੰਦਰ ਕੁਮਾਰ ਆਦਿ ਸਮੇਤ ਸਾਰੇ ਸਫ਼ਾਈ ਸੇਵਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਸਕੂਲ ਆਫ਼ ਐਮੀਨੈਂਸ ’ਚ ‘ਸਵੱਛਤਾ ਹੀ ਸੇਵਾ’ ਸੰਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕੰਪਿਊਟਰ ਅਧਿਆਪਕਾਂ ਵਲੋ... ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਗੜ੍ਹਸ਼ੰਕਰ ’ਚ 24 ਨੂੰ ਪਹੁੰਚੇਗੀ-ਚਾਂਦਪੁਰੀ
Ad Position 24