ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਤਹਿਤ ਸਕੂਲ ’ਚ ਦੰਦਾਂ ਦਾ ਜਾਂਚ ਕੈਂਪ ਲਗਾਇਆ
ਹੁਸ਼ਿਆਰਪੁਰ, 18 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਚਲਾਏ ਜਾ ਰਹੇ ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ ਅਧੀਨ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਕਲਾਂ ਵਿਖੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਤੇ ਸੰਭਾਲ ਸੰਬੰਧੀ ਕੈਂਪ ਲਗਾਇਆ।
ਹੁਸ਼ਿਆਰਪੁਰ, 18 ਸਤੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਚਲਾਏ ਜਾ ਰਹੇ ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ ਅਧੀਨ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸੀ ਕਲਾਂ ਵਿਖੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਤੇ ਸੰਭਾਲ ਸੰਬੰਧੀ ਕੈਂਪ ਲਗਾਇਆ। ਇਸ ਮੌਕੇ ਹਾਜ਼ਰ ਦੰਦਾਂ ਦੇ ਡਾਕਟਰ ਸੰਦੀਪ ਡਮਾਣਾ ਨੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂੰਹ ਤੇ ਦੰਦਾਂ ਦੀ ਸਫ਼ਾਈ ਸਿਹਤਮੰਦ ਜੀਵਨ ਦਾ ਇਕ ਅਹਿਮ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦਿਨ ਵਿਚ ਘੱਟੋ-ਘੱਟ ਦੋ ਵਾਰ (ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਪਹਿਲਾਂ) ਸਹੀ ਢੰਗ ਨਾਲ ਬੁਰਸ਼ ਕਰਨ, ਖਾਣਾ ਖਾਣ ਤੋਂ ਬਾਅਦ ਮੂੰਹ ਦੀ ਸਫ਼ਾਈ ਕਰਨ ਤੇ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ, ਟਾਫ਼ੀਆਂ, ਚਾਕਲੇਟ ਅਤੇ ਕੋਲਡ ਡ੍ਰਿੰਕਸ ਦੀ ਵਰਤੋਂ ਤੋਂ ਪ੍ਰਹੇਜ਼ ਰੱਖਣ ਅਤੇ ਹਰੀਆਂ ਸਬਜ਼ੀਆਂ, ਫਲ ਤੇ ਦੁੱਧ ਵਰਗੀਆਂ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰ: ਜਤਿੰਦਰ ਸਿੰਘ, ਅਧਿਆਪਕ ਜਸਵਿੰਦਰ ਕੌਰ, ਰੀਤੂ ਜਰੇਵਾਲ, ਸੀਮਾ ਰਾਣੀ, ਰੁਪਿੰਦਰ ਕੌਰ, ਪਰਮਜੀਤ ਕੌਰ, ਅੰਜਲੀ ਸ਼ਰਮਾ, ਮੁਹੰਮਦ ਲਤੀਫ ਤੇ ਕੈਪਟਨ ਬਲਵੀਰ ਸਿੰਘ, ਆਸ਼ਾ ਵਰਕਰ ਰੇਸ਼ਮ ਕੌਰ, ਅਮਿਤਾ ਰਾਣੀ ਆਦਿ ਹਾਜ਼ਰ ਸਨ।