ਮਾਤਾ ਕਲਸਾਂ ਯਾਤਰੀ ਨਿਵਾਸ ਦਾ ਲੈਂਟਰ ਕੱਲ੍ਹ ਪਾਇਆ ਜਾਵੇਗਾ-ਬਾਬਾ ਕੇਵਲ ਸਿੰਘ
ਬੀਣੇਵਾਲ, 18 ਸਤੰਬਰ (ਬੈਜ ਚੌਧਰੀ)-ਸ੍ਰੀ ਖੁਰਾਲਗੜ੍ਹ ਸਾਹਿਬ ‘ਚ ਕਾਰ ਸੇਵਾ ਰਾਹੀਂ ਤਿਆਰ ਹੋ ਰਹੇ ਮਾਤਾ ਕਲਸਾਂ ਯਾਤਰੀ ਨਿਵਾਸ ਦੀ ਬਣ ਰਹੀ ਇਮਾਰਤ ‘ਤੇ ਲੈਂਟਰ 20 ਸਤੰਬਰ ਨੂੰ ਪਾਇਆ ਜਾਵੇਗਾ। ਇਸ ਸੰਬੰਧੀ ਮਾਤਾ ਕਲਸਾਂ ਯਾਤਰੀ ਨਿਵਾਸ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਯਾਤਰੀ ਨਿਵਾਸ ਦੀ ਚੱਲ ਰਹੀ ਕਾਰ ਸੇਵਾ ਦਾ ਲੈਂਟਰ 20 ਸਤੰਬਰ ਨੂੰ ਪਾਇਆ ਜਾਵੇਗਾ।
ਬੀਣੇਵਾਲ, 18 ਸਤੰਬਰ (ਬੈਜ ਚੌਧਰੀ)-ਸ੍ਰੀ ਖੁਰਾਲਗੜ੍ਹ ਸਾਹਿਬ ‘ਚ ਕਾਰ ਸੇਵਾ ਰਾਹੀਂ ਤਿਆਰ ਹੋ ਰਹੇ ਮਾਤਾ ਕਲਸਾਂ ਯਾਤਰੀ ਨਿਵਾਸ ਦੀ ਬਣ ਰਹੀ ਇਮਾਰਤ ‘ਤੇ ਲੈਂਟਰ 20 ਸਤੰਬਰ ਨੂੰ ਪਾਇਆ ਜਾਵੇਗਾ। ਇਸ ਸੰਬੰਧੀ ਮਾਤਾ ਕਲਸਾਂ ਯਾਤਰੀ ਨਿਵਾਸ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਯਾਤਰੀ ਨਿਵਾਸ ਦੀ ਚੱਲ ਰਹੀ ਕਾਰ ਸੇਵਾ ਦਾ ਲੈਂਟਰ 20 ਸਤੰਬਰ ਨੂੰ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾ ਤੇ ਸਿਮਰਨ ਨਾਲ ਹੀ ਜੀਵਨ ਸਫਲ ਹੁੰਦਾ ਹੈ। ਇਸ ਮੌਕੇ ਕਮੇਟੀ ਮੈਂਬਰ ਮੱਖਣ ਸਿੰਘ ਵਾਹਿਦਪੁਰੀ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਡਾ ਹਰਭਜਨ ਸਿੰਘ ਕੈਸ਼ੀਅਰ, ਸਤਪਾਲ ਸਿੰਘ, ਚੌਧਰੀ ਜੀਤ ਸਿੰਘ, ਬਿੰਦਰ ਸਿੰਘ, ਪ੍ਰੇਮ ਸਿੰਘ ਲੀਲ, ਕੁਲਵੰਤ ਭੂਨੋਂ, ਕੈਪਟਨ ਸੰਤੋਖ ਸਿੰਘ, ਸੁਰਿੰਦਰ ਸਿੰਘ ਖੁਰਾਲਗੜ੍ਹ, ਵਿਜੇ ਕੁਮਾਰ ਬੀਟਣ, ਤਰਸੇਮ ਲਾਲ ਭੱਟੀ, ਮਨਜੀਤ ਸਿੰਘ ਤਾਰਾਗੜ੍ਹ, ਡਾ. ਜਸਵੀਰ ਵਿੱਕੀ, ਸੰਜੀਵ ਕੁਮਾਰ, ਕੁਲਦੀਪ ਸਿੰਘ ਬੱਸੀ, ਬਲਜੀਤ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਮਹਿੰਗਾ ਸਿੰਘ ਜਗਰਾਉਂ, ਬਗੀਚਾ ਸਿੰਘ ਸਹੂੰਗੜਾ, ਪ੍ਰੇਮ ਸਿੰਘ ਲੋਹਟ, ਅਜੀਤ ਸਿੰਘ ਤੇ ਬਾਬਾ ਜਗੀਰ ਸਿੰਘ ਹਾਜ਼ਰ ਸਨ।