17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਵਰਗਧਾਮ ਦਸੂਹਾ ਦੇ ਵਿਕਾਸ ਲਈ ਵਾਲੀਆ ਪਰਿਵਾਰ ਵਲੋਂ 21 ਹਜ਼ਾਰ ਰੁਪਏ ਦਾ ਸਹਿਯੋਗ

ਦਸੂਹਾ, 16 ਸਤੰਬਰ (ਕੌਸ਼ਲ)- ਸਵਰਗਧਾਮ ਦਸੂਹਾ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਮਾਜ ਦੇ ਲੋਕਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰੂਪ ਸਿੰਘ ਵਾਲੀਆ ਦੇ ਨਾਮਵਰ ਪਰਿਵਾਰ ਵੱਲੋਂ ਉਨ੍ਹਾਂ ਦੀ ਸਵਰਗਵਾਸੀ ਪਤਨੀ ਸੁਦਰਸ਼ਨ ਕੌਰ ਦੀ ਯਾਦ ਵਿਚ 21 ਹਜ਼ਾਰ ਰੁਪਏ ਦਾ ਸਹਿਯੋਗ ਸਵਰਗਧਾਮ ਦਸੂਹਾ ਨੂੰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਦਸੂਹਾ, 16 ਸਤੰਬਰ (ਕੌਸ਼ਲ)- ਸਵਰਗਧਾਮ ਦਸੂਹਾ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਮਾਜ ਦੇ ਲੋਕਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰੂਪ ਸਿੰਘ ਵਾਲੀਆ ਦੇ ਨਾਮਵਰ ਪਰਿਵਾਰ ਵੱਲੋਂ ਉਨ੍ਹਾਂ ਦੀ ਸਵਰਗਵਾਸੀ ਪਤਨੀ ਸੁਦਰਸ਼ਨ ਕੌਰ ਦੀ ਯਾਦ ਵਿਚ 21 ਹਜ਼ਾਰ ਰੁਪਏ ਦਾ ਸਹਿਯੋਗ ਸਵਰਗਧਾਮ ਦਸੂਹਾ ਨੂੰ ਦਿੱਤਾ ਗਿਆ। ਇਹ ਸਹਿਯੋਗ ਰਾਸ਼ੀ ਐਡਵੋਕੇਟ ਪੁਨੀਤ ਬੱਸੀ, ਮੈਨੇਜਰ ਸਵਰਗਧਾਮ ਦਸੂਹਾ ਅਤੇ ਓਮਕਾਰ ਨਾਥ ਰਲਹਾਨ, ਪ੍ਰਧਾਨ ਸਵਰਗਧਾਮ ਦਸੂਹਾ ਵੱਲੋਂ ਪ੍ਰਾਪਤ ਕੀਤੀ ਗਈ। ਇਸ ਮੌਕੇ ਸਰਕਾਰੀ ਠੇਕੇਦਾਰ ਅਮਿੱਤ ਬੱਸੀ ਤੇ ਰਿਟਾਇਰਡ ਪ੍ਰਿੰਸੀਪਲ ਸਵਤੰਤਰ ਕੁਮਾਰ ਚੋਪੜਾ ਨੇ ਵਾਲੀਆ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਸਵਰਗਧਾਮ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲਦੀ ਹੈ। ਵਾਲੀਆ ਪਰਿਵਾਰ ਦੇ ਪੁੱਤਰ ਪ੍ਰਸਿੱਧ ਕਾਲੋਨਾਈਜ਼ਰ ਅੰਮ੍ਰਿਤ ਵਾਲੀਆ, ਮਨਦੀਪ ਵਾਲੀਆ ਤੇ ਐਡਵੋਕੇਟ ਮਨਮੋਹਨ ਵਾਲੀਆ ਨੇ ਸਵਰਗਧਾਮ ਦਸੂਹਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅੰਮ੍ਰਿਤ ਵਾਲੀਆ ਨੇ ਕਿਹਾ ਕਿ ਸਵਰਗਧਾਮ ਵਰਗੇ ਸਥਾਨਾਂ ਦਾ ਵਿਕਾਸ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹ ਖ਼ੁਦ ਵੀ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਸਮਾਜ ਭਲਾਈ ਲਈ ਯੋਗਦਾਨ ਪਾਉਂਦੇ ਰਹਿੰਦੇ ਹਨ। ਐਡਵੋਕੇਟ ਪੁਨੀਤ ਬੱਸੀ ਨੇ ਵਾਲੀਆ ਪਰਿਵਾਰ ਵਲੋਂ ਸਵ. ਸੁਦਰਸ਼ਨ ਕੌਰ ਦੀ ਯਾਦ ਵਿਚ ਦਿੱਤੇ ਇਸ ਸਨਮਾਨਜਨਕ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਿੱਤਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਨਾਲ ਲਾਇਨ ਰਣਜੀਤ ਸਿੰਘ ਰਾਣਾ, ਲਾਇਨ ਸੁਰਜੀਤ ਕੁਮ... ਅਗਲੀ ਖ਼ਬਰ ਮੰਝਪੁਰ ਤੇ ਹੋਰਨਾਂ ਵਲੋਂ ਸੈਨੇਟ ਚੋਣਾਂ ’ਚ ਸੀਕਰੀ ਨੂੰ ਜਿਤਾਉਣ ਦੀ ਅਪੀਲ
Ad Position 24