13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਹਿ ਵਿਧੀਆ ਦੇ ਛਿੰਝ ਮੇਲੇ ’ਚ ਜਨਰਲ ਸਕੱਤਰ ਸ਼ਾਹੀ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 13 ਸਤੰਬਰ (ਮਹਿਤਾ)-ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਵਿਧੀਆ ਦਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਤਲਵਾੜਾ, 13 ਸਤੰਬਰ (ਮਹਿਤਾ)-ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਵਿਧੀਆ ਦਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀ ਅਮਿੱਟ ਯਾਦਾਂ ਛੱਡ ਗਿਆ। ਛਿੰਝ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਜਨਰਲ ਸਕੱਤਰ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਸ. ਤਰਲੋਕ ਸਿੰਘ ਸ਼ਾਹੀ ਪਹੁੰਚੇ। ਛਿੰਝ ਕਮੇਟੀ ਦੇ ਪ੍ਰਧਾਨ ਮਾਸਟਰ ਸਤਨਾਮ ਸਿੰਘ ਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਸਾਹੀ ਦਾ ਛਿੰਝ ਮੇਲੇ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ਵਿਚ ਆਖ਼ਿਰਕਾਰ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਅਜੈ ਕੁਮਾਰ ਹਰਿਆਣਾ ਤੇ ਪਹਿਲਵਾਨ ਸੰਨ੍ਹੀ ਸਵਾਰ ਦਰਮਿਆਨ ਹੋਇਆ, ਜਿਸ ’ਚ ਪਹਿਲਵਾਨ ਅਜੈ ਕੁਮਾਰ ਹਰਿਆਣਾ ਜੇਤੂ ਰਿਹਾ। ਮੁੱਖ ਮਹਿਮਾਨ ਸ. ਸਾਹੀ ਨੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਆਪਣੇ ਕਰ ਕਮਲਾ ਨਾਲ ਰੁਮਾਲੀ ਭੇਟ ਕੀਤੀ। ਸਮੂਹ ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਸਾਹੀ ਨੂੰ ਸਮਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਸਰਪੰਚ ਮਾਸਟਰ ਸਿੰਘ ਪ੍ਰਧਾਨ ਛਿੰਝ ਕਮੇਟੀ, ਉਪ ਪ੍ਰਧਾਨ ਰਵਿੰਦਰ ਸਿੰਘ, ਚੇਅਰਮੈਨ ਧਰਮਿੰਦਰ ਸਿੰਘ, ਖ਼ਜ਼ਾਨਚੀ ਸ਼ਿਵ ਸਿੰਘ, ਕੈਪਟਨ ਭਾਗ ਸਿੰਘ, ਸਲਾਹਕਾਰ ਅਸ਼ੋਕ ਕੁਮਾਰ, ਗੁਰਦਿਆਲ ਸਿੰਘ, ਸਿਮਰਨਜੀਤ ਸਿੰਘ ਸਾਹੀ ਯੂਥ ਪ੍ਰਧਾਨ ਹਲਕਾ ਦਸੂਹਾ, ਗੁਰਪ੍ਰੀਤ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ - ਕਮਲਜੀਤ ਸਿੰਘ ਤੁਲੀ
Ad Position 24