08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡੀ. ਸੀ. ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਦਿਨ ਵੇਲੇ ਗੜ੍ਹਸ਼ੰਕਰ-ਨੰਗਲ ਰੋਡ ’ਤੇ ਚੱਲ ਰਹੇ ਨੇ ਬਿਨਾਂ ਨੰਬਰੀ ਟਿੱਪਰ

ਬੀਣੇਵਾਲ, 8 ਸਤੰਬਰ (ਬੈਜ ਚੌਧਰੀ)-ਬੇਸ਼ੱਕ ਡਿਪਟੀ ਕਮਿਸ਼ਨਰ ਵਲੋਂ ਸਮੇਂ ਸਮੇਂ ’ਤੇ ਜਾਰੀ ਆਮ ਹੁਕਮਾਂ ਰਾਹੀਂ ਜ਼ਿਲ੍ਹੇ ਦੀ ਤਹਿਸੀਲ ‘ਚ ਪੈਂਦੀਆਂ ਸੜਕਾਂ, ਗੜ੍ਹਸ਼ੰਕਰ ਨੰਗਲ ਰੋਡ ਤੇ ਮਾਹਿਲਪੁਰ ਜੇਜੋਂ ਰੋਡ ’ਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦਾ ਸਮਾਂ ਫਿਕਸ ਕਰਕੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ‘ਤੇ ਪਾਬੰਦੀ ਲਗਾ ਰੱਖੀ ਹੈ, ਪਰ ਇਹ ਟਿੱਪਰ ਦਿਨ ਵੇਲੇ ਤਾਂ ਹਰ ਰੋਜ਼ ਧੜੱਲੇ ਨਾਲ ਚਲ ਹੀ ਰਹੇ ਹਨ। ਇਸ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਇਹ ਕਿ ਇਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਟਿੱਪਰਾਂ ’ਤੇ ਨੰਬਰ ਪਲੇਟਾਂ ’ਤੇ ਨੰਬਰ ਹੀ ਨਹੀਂ ਲਿਖੇ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬੀਣੇਵਾਲ, 8 ਸਤੰਬਰ (ਬੈਜ ਚੌਧਰੀ)-ਬੇਸ਼ੱਕ ਡਿਪਟੀ ਕਮਿਸ਼ਨਰ ਵਲੋਂ ਸਮੇਂ ਸਮੇਂ ’ਤੇ ਜਾਰੀ ਆਮ ਹੁਕਮਾਂ ਰਾਹੀਂ ਜ਼ਿਲ੍ਹੇ ਦੀ ਤਹਿਸੀਲ ‘ਚ ਪੈਂਦੀਆਂ ਸੜਕਾਂ, ਗੜ੍ਹਸ਼ੰਕਰ ਨੰਗਲ ਰੋਡ ਤੇ ਮਾਹਿਲਪੁਰ ਜੇਜੋਂ ਰੋਡ ’ਤੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦਾ ਸਮਾਂ ਫਿਕਸ ਕਰਕੇ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ‘ਤੇ ਪਾਬੰਦੀ ਲਗਾ ਰੱਖੀ ਹੈ, ਪਰ ਇਹ ਟਿੱਪਰ ਦਿਨ ਵੇਲੇ ਤਾਂ ਹਰ ਰੋਜ਼ ਧੜੱਲੇ ਨਾਲ ਚਲ ਹੀ ਰਹੇ ਹਨ। ਇਸ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਇਹ ਕਿ ਇਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਟਿੱਪਰਾਂ ’ਤੇ ਨੰਬਰ ਪਲੇਟਾਂ ’ਤੇ ਨੰਬਰ ਹੀ ਨਹੀਂ ਲਿਖੇ ਹੋਏ। ਭਾਵ ਬਿਨਾ ਨੰਬਰ ਤੋਂ ਹੀ ਟਿੱਪਰ ’ਚ ਰਹੇ ਹਨ। ਇਨ੍ਹਾਂ ਟਿੱਪਰਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪੁਲਿਸ ਤੇ ਟਰਾਂਸਪੋਰਟ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪੁਲਿਸ ਵਿਭਾਗ ਨੂੰ ਸਵਾਲ ਪੁੱਛੋਂ ਤਾਂ ਉਹ ਆਰ. ਟੀ. ਏ. ਦਫ਼ਤਰ ਵੱਲ ਉਂਗਲੀ ਕਰ ਦਿੰਦੇ ਹਨ ਤੇ ਜੇ ਆਰ. ਟੀ. ਏ. ਮੈਡਮ ਨੂੰ ਪੁੱਛੀਏ ਤਾਂ ਉਹ ਪੁਲਿਸ ਵੱਲ ਨੂੰ ਇਸ਼ਾਰਾ ਕਰ ਦਿੰਦੇ ਹਨ। ਇਸ ਸੰਬੰਧੀ ਆਰ. ਟੀ. ਏ. ਅਮਨਦੀਪ ਕੌਰ ਘੁੰਮਣ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਵਿਭਾਗ ਤੇ ਪੁਲਿਸ ਦੀ ਹੁੰਦੀ ਹੈ ਨਾਲ ਹੀ। ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ ’ਤੇ ਗੜ੍ਹਸ਼ੰਕਰ ਆ ਕੇ ਕਾਰਵਾਈ ਕਰਦੇ, ਪਰ ਪਿਛਲੇ ਸਮੇਂ ‘ਚ ਕਿੰਨੇ ਚਲਾਨ ਟਿੱਪਰਾਂ ਦੇ ਕੱਟੇ ਇਸ ਵਾਰੇ ਉਹ ਗੋਲ-ਮੋਲ ਕਰ ਗਏ ਅਤੇ ਗੱਲ ਫਿਰ ਪੁਲਿਸ ਵੱਲ ਮੋੜ ਦਿੱਤੀ। ਇਸ ਸੰਬੰਧੀ ਐਸ. ਐਚ. ਓ. ਗਗਨਦੀਪ ਸਿੰਘ ਸੇਖੋਂ ਨੇ ਪਹਿਲਾਂ ਤਾਂ ਕਿਹਾ ਕਿ ਟ੍ਰੈਫਿਕ ਕੰਟਰੋਲ ਸ਼ਹਿਰ ਦਾ ਹੈ ਇਹ ਟਿੱਪਰ ਟਰੱਕ ਯੂਨੀਅਨ ਰਸਤੇ ਜਾਂਦੇ ਹਨ। ਜਦ ਉਨ੍ਹਾਂ ਨੂੰ ਦੱਸਿਆ ਕਿ ਟਿੱਪਰ ਨੰਗਲ ਚੌਕ ਤੋਂ ਹੋ ਕੇ ਆ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਅੱਜ 4 ਟਿੱਪਰਾਂ ਦੇ 20-29 ਹਜ਼ਾਰ ਰੁਪਏ ਦੇ ਚਲਾਨ ਕੱਟੇ ਹਨ, ਪਰ ਮੰਗਣ ’ਤੇ ਵੀ ਵੇਰਵਾ ਸਾਂਝਾ ਨਹੀਂ ਕੀਤਾ। ਓਧਰ ਜਦ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਸੈਰੀਨ ਚੇਚੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਤਾਂ ਚਲਾਨ ਕੱਟਣ ਲਈ ਮਸ਼ੀਨ ਵੀ ਨਹੀਂ ਹੈ, ਜਿਹੜੀ ਮਸ਼ੀਨ ਉਨ੍ਹਾਂ ਪਾਸ ਹੈ, ਉਹ ਵੀ ਮੰਗਵੀਂ ਹੈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸੁਖਬੀਰ ਸਿੰਘ ਅਕਾਲੀ ਦਲ (ਬ) ਹਲਕਾ ਹੁਸ਼ਿਆਰਪੁਰ ਲੀਗਲ ਵਿੰਗ ਦੇ ਪ੍ਰਧਾਨ ਨਿਯੁਕਤ. ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਈਸ ਮਿੱਲ ਦਾ ਵਿੱਦਿਅਕ ਦੌਰਾ
Ad Position 24