ਇੰਟਰਨੈਸ਼ਨਲ ਲਾਇਨਜ਼ ਕਲੱਬ ਸਟਾਰ ਗੜ੍ਹਸ਼ੰਕਰ ਵਲੋਂ ਸਮਾਗਮ
ਗੜ੍ਹਸ਼ੰਕਰ, 8 ਸਤੰਬਰ (ਧਾਲੀਵਾਲ)-ਇੰਟਰਨੈਸ਼ਨਲ ਲਾਇਨਜ਼ ਕਲੱਬ ਸਟਾਰ ਗੜ੍ਹਸ਼ੰਕਰ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਲਾਇਨਜ਼ ਕਲੱਬ ਨਾਲ ਪਿਛਲੇ 25 ਸਾਲਾਂ ਤੋਂ ਜੁੜ ਕੇ ਆਪਣੀਆਂ ਸੇਵਾਵਾਂ ਦੇਣ ਵਾਲੇ ਆਰ.
ਗੜ੍ਹਸ਼ੰਕਰ, 8 ਸਤੰਬਰ (ਧਾਲੀਵਾਲ)-ਇੰਟਰਨੈਸ਼ਨਲ ਲਾਇਨਜ਼ ਕਲੱਬ ਸਟਾਰ ਗੜ੍ਹਸ਼ੰਕਰ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਲਾਇਨਜ਼ ਕਲੱਬ ਨਾਲ ਪਿਛਲੇ 25 ਸਾਲਾਂ ਤੋਂ ਜੁੜ ਕੇ ਆਪਣੀਆਂ ਸੇਵਾਵਾਂ ਦੇਣ ਵਾਲੇ ਆਰ. ਪੀ. ਸੋਨੀ ਨੂੰ ਡਿਪਟੀ ਡਿਸਟਿ੍ਰਕਟ ਦੀ ਜ਼ਿੰਮੇਵਾਰੀ ਸੌਂਪਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਆਰ. ਪੀ. ਸੋਨੀ ਨੇ ਕਿਹਾ ਕਿ ਲਾਇਨਜ਼ ਕਲੱਬ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਹਮੇਸ਼ਾ ਪਹਿਲ ਦਿੱਤੀ ਗਈ ਹੈ ਤੇ ਕਲੱਬ ਵਲੋਂ 31 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਮਾਜ ਦੇ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਸ਼ਬਦ ਬਚਾਓ ਪ੍ਰਾਜੈਕਟ ਵੀ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਮਾਜ ਨੂੰ ਜਾਗਰੂਕ ਕਰਨ ਤੇ ਲੋਕ ਭਲਾਈ ਨਾਲ ਸੰਬੰਧ ਕਾਰਜ ਕੀਤੇ ਜਾ ਰਹੇ ਹਨ। ਸਮਾਗਮ ਦੌਰਾਨ ਅਧਿਆਪਕ ਦਿਵਸ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਅਧਿਆਪਕਾਂ ਜਿਨ੍ਹਾਂ ’ਚ ਕਰਮ ਕੌਰ ਲੌਂਗੀਆ, ਵਿਜੇ ਕੁਮਾਰ ਭੱਟੀ, ਪ੍ਰਵੀਨ ਭੱਲਾ, ਸੁਮਨ ਬੱਲਾ, ਜਗਵੀਰ ਕੌਰ, ਗੋਪਾਲ ਕ੍ਰਿਸ਼ਨ ਤੇ ਸੁੱਚਾ ਰਾਮ ਦਾ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਗੜ੍ਹਸ਼ੰਕਰ, ਲਾਇਨਜ਼ ਕਲੱਬ ਬੰਗਾ, ਲਾਇਨਜ਼ ਕਲੱਬ ਮੁਕੰਦਪੁਰ, ਲਾਇਨਜ਼ ਕਲੱਬ ਨਵਾਂਸ਼ਹਿਰ, ਲਾਇਨਜ਼ ਕਲੱਬ ਫਗਵਾੜਾ, ਲਾਇਨਜ਼ ਕਲੱਬ ਅਨੰਦਪੁਰ ਸਾਹਿਬ ਅਤੇ ਲਾਇਨਜ਼ ਕਲੱਬ ਨੰਗਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਆਰ. ਪੀ. ਸੋਨੀ ਨੂੰ ਡਿਸਟ੍ਰਿਕਟ ਗਵਰਨਰ ਬਣਨ ’ਤੇ ਵਧਾਈ ਦਿੱਤੀ। ਸਮਾਗਮ ਵਿਚ ਲਾਇਨ ਹਰੀਸ਼ ਬੰਗਾ ਪਾਸਟ ਗਵਰਨਰ, ਪਾਲ ਸਿੰਘ ਸੈਣੀ ਚੇਅਰਮੈਨ ਲਿਓ ਡਿਪਾਰਟਮੈਂਟ, ਮਨੀ ਭੁੱਟਾ ਚੇਅਰਮੈਨ, ਡਾ. ਬਨੀਤਾ ਕੁਮਾਰੀ ਪ੍ਰਧਾਨ ਲਾਇਨਜ਼ ਕਲੱਬ ਬੰਗਾ, ਅਹਮ ਪ੍ਰਧਾਨ ਲਿਓ ਕਲੱਬ ਹਾਜ਼ਰ ਹੋਏ। ਇਸ ਮੌਕੇ ਇੰਜੀ. ਵਰੁਣ ਕੁਮਾਰ ਸੋਨੀ ਪ੍ਰਧਾਨ ਲਾਇਨਜ਼ ਕਲੱਬ ਗੜ੍ਹਸ਼ੰਕਰ ਸਟਾਰ, ਡਾ. ਦਲਜੀਤ ਸਿੰਘ ਲੌਂਗੀਆ, ਮੈਡੀਕਲ ਕੈਂਪ ਇੰਚਾਰਜ ਅਜੀਤ ਸਿੰਘ ਖੱਖ ਪੀ. ਆਰ. ਓ. ਲਾਇਨਜ਼ ਕਲੱਬ ਸਮੇਤ ਹੋਰ ਅਹੁਦੇਦਾਰ ਹਾਜ਼ਰ ਹੋਏ। ਅਖੀਰ ਵਿਚ ਆਰ. ਪੀ. ਸੋਨੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।