09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੇਂਟ ਸੋਲਜਰ ਗਰੁੱਪ ਦੇ ਐਨ. ਸੀ. ਸੀ. ਕੈਡਿਟਾਂ ਵਲੋਂ ਆਰਮੀ ਰੈਜੀਮੈਂਟ ਦਾ ਦੌਰਾ

ਹੁਸ਼ਿਆਰਪੁਰ, 8 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਐਨ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਹੁਸ਼ਿਆਰਪੁਰ, 8 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਐਨ. ਸੀ. ਸੀ. ਕੈਡਿਟਾਂ ਨੇ 21 ਪੰਜਾਬ ਬਟਾਲੀਅਨ ਐਨ. ਸੀ. ਸੀ. ਵਲੋਂ ਆਯੋਜਿਤ ਵਿੱਦਿਅਕ ਦੌਰੇ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਕੈਡਿਟਾਂ ਨੂੰ ਭਾਰਤੀ ਫ਼ੌਜ ਦੇ ਜੀਵਨ, ਅਨੁਸ਼ਾਸਨ ਤੇ ਕਾਰਜਪ੍ਰਣਾਲੀ ਨੂੰ ਨੇੜਿਓਂ ਸਮਝਣ ਦਾ ਮਹੱਤਵਪੂਰਨ ਮੌਕਾ ਮਿਲਿਆ। ਆਰਮੀ ਰੈਜੀਮੈਂਟ ਦੇ ਦੌਰੇ ਦੌਰਾਨ ਕੈਡਿਟਾਂ ਨੂੰ ਫ਼ੌਜ ਦੀਆਂ ਵੱਖ-ਵੱਖ ਕਾਰਜਪ੍ਰਣਾਲੀਆਂ, ਸੈਨਿਕ ਅਨੁਸ਼ਾਸਨ, ਸਿਖਲਾਈ ਗਤੀਵਿਧੀਆਂ ਤੇ ਆਧੁਨਿਕ ਸੈਨਿਕ ਉਪਕਰਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਤਜਰਬੇ ਨੇ ਨੌਜਵਾਨ ਕੈਡਿਟਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਦੇਸ਼ ਸੇਵਾ ਲਈ ਲੋੜੀਂਦੀ ਸਮਰਪਣ ਭਾਵਨਾ, ਹਿੰਮਤ, ਅਨੁਸ਼ਾਸਨ ਤੇ ਵਚਨਬੱਧਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ। ਇਸ ਵਿੱਦਿਅਕ ਦੌਰੇ ਨੇ ਕੈਡਿਟਾਂ ਵਿਚ ਦੇਸ਼ ਭਗਤੀ, ਜ਼ਿੰਮੇਵਾਰੀ, ਲੀਡਰਸ਼ਿਪ ਸਮਰੱਥਾ ਅਤੇ ਭਾਰਤੀ ਸੈਨਾਵਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਤੇ ਡਾਇਰੈਕਟਰ ਡਾ. ਵੀਣਾ ਦਾਦਾ ਨੇ ਕੈਡਿਟਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸੇ ਤਰ੍ਹਾਂ ਅਨੁਸ਼ਾਸਨ, ਸਮਰਪਣ ਅਤੇ ਦ੍ਰਿੜ੍ਹ ਸੰਕਲਪ ਨਾਲ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸਰਕਾਰ ਨੂੰ ਸਵਾਲ ਪੁੱਛਣ ’ਤੇ ਹੋ ਰਿਹਾ ਤਸ਼ੱਦਦ ਨਿੰਦਣਯੋਗ-ਸੰਧੂ ਅਗਲੀ ਖ਼ਬਰ ਵਿਦੇਸ਼ ਤੋਂ ਗੁਰਸਿੱਖ ਗੋਰਿਆਂ ਦਾ ਜਥਾ ਇਤਿਹਾਸਕ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਹੋਇਆ ਨਤਮਸਤਕ
Ad Position 24