ਪਰਬੁੱਧ ਭਾਰਤ ਫਾਊਂਡੇਸ਼ਨ ਨੇ 17ਵੀਂ ਕੰਪੀਟੀਸ਼ਨ ਦੀ ਲਿਖਤੀ ਪ੍ਰੀਖਿਆ ਕਰਵਾਈ
ਮਾਹਿਲਪੁਰ, 1 ਸਤੰਬਰ (ਰਜਿੰਦਰ ਸਿੰਘ)- ਪਰਬੁੱਧ ਭਾਰਤ ਫਾਊਡੇਸ਼ਨ ਵੱਲੋਂ ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਖ਼ਾਨਪੁਰ ਦੇ ਸਹਿਯੋਗ ਨਾਲ 17ਵੀਂ ਕੰਪੀਟੀਸ਼ਨ ਦੀ ਇਨਾਮੀ ਲਿਖਤੀ ਪ੍ਰੀਖਿਆ ਮਾ.
ਮਾਹਿਲਪੁਰ, 1 ਸਤੰਬਰ (ਰਜਿੰਦਰ ਸਿੰਘ)- ਪਰਬੁੱਧ ਭਾਰਤ ਫਾਊਡੇਸ਼ਨ ਵੱਲੋਂ ਡਾ.ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਖ਼ਾਨਪੁਰ ਦੇ ਸਹਿਯੋਗ ਨਾਲ 17ਵੀਂ ਕੰਪੀਟੀਸ਼ਨ ਦੀ ਇਨਾਮੀ ਲਿਖਤੀ ਪ੍ਰੀਖਿਆ ਮਾ.ਕਰਨੈਲ ਸਿੰਘ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਜੱਸੀ ਦੀ ਦੇਖ-ਰੇਖ ’ਚ ਪਿੰਡ ਖ਼ਾਨਪੁਰ ਵਿਖੇ ਕਰਵਾਈ ਗਈ ਜਿਸ ’ਚ ਲਗਭਗ 133 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਸਮਾਜ ਸੇਵੀ ਜਸਵਿੰਦਰ ਸਿੰਘ ਜੱਸੀ, ਜਤਿੰਦਰ ਕੁਮਾਰ ਪਿੰਕੀ, ਅਵਤਾਰ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਡਾ.ਭੀਮ ਰਾਓ ਅੰਬੇਡਕਰ ਦੇ ਜੀਵਨ ’ਤੇ ਛਪੀ ਪੁਸਤਕ ਵਿਚੋਂ ਲਈ ਗਈ ਤੇ ਇਸ ਪ੍ਰੀਖਿਆ ’ਚ ਡਾ.ਅੰਬੇਡਕਰ ਦੇ ਜੀਵਨ ਸਬੰਧੀ ਘਾਲਣਾਂ ਦੇ ਆਧਾਰਿਤ ਸਵਾਲ ਪੁੱਛੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਤਿੰਨ ਭਾਗਾਂ ’ਚ ਹੁੰਦੀ ਹੈ ਜਿਸ ਗਰੁੱਪ ਏ ’ਚ 6ਵੀਂ ਤੋਂ 8ਵੀਂ ਤੱਕ, ਗਰੁੱਪ ਬੀ ’ਚ ਨੌਵੀਂ ਤੋਂ 12 ਵੀਂ ਤੱਕ, ਗਰੁੱਪ ਸੀ ’ਚ 12 ਪਾਸ ਤੇ 40 ਸਾਲ ਦੀ ਉਮਰ ਤੱਕ ਵਿਦਿਆਰਥੀ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਮਹੀਨੇ ਬਾਅਦ ਨਤੀਜਾ ਆਉਣ ’ਤੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਕੁਲਵਰਨ ਸਿੰਘ, ਰਵਿੰਦਰ ਲਾਲ ਬਘੋਰਾ, ਸੁਰਿੰਦਰ ਕੁਮਾਰ, ਮਾ. ਅਮਰਜੀਤ ਸਿੰਘ ਝੰਡੋਵਾਲ, ਮਾ.ਅਸ਼ੋਕ ਕੁਮਾਰ ਨੰਗਲ ਚੋਰਾਂ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਬਾਹੋਵਾਲ, ਰਾਕੇਸ਼ ਕੁਮਾਰ ਕਿੱਟੀ, ਚਰਨਜੀਤ ਚੰਨੀ ਬਾਹੋਵਾਲ, ਸ਼ਿਵ ਕੁਮਾਰ, ਰਾਕੇਸ਼ ਕੁਮਾਰ ਭੂੰਨੋਂ, ਪਰਮਜੀਤ ਕੌਰ ਖੰਨੀ ਸਮੇਤ ਪ੍ਰਬੰਧਕ ਹਾਜ਼ਰ ਸਨ।