ਸਰਕਾਰੀ ਕਾਲਜ ਟਾਂਡਾ ’ਚ ਵਣ-ਮਹਾਂਉਤਸਵ ਮਨਾਇਆ
ਟਾਂਡਾ ਉੜਮੁੜ, 1 ਸਤੰਬਰ (ਦੀਪਕ ਬਹਿਲ)- ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿਚ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਦੀ ਯੋਗ ਅਗਵਾਈ ਵਿਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਦੀ ਲੜੀ ਤਹਿਤ ‘ਵਣ ਮਹਾਂਉਤਸਵ’ ਮਨਾਇਆ ਗਿਆ।
ਟਾਂਡਾ ਉੜਮੁੜ, 1 ਸਤੰਬਰ (ਦੀਪਕ ਬਹਿਲ)- ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿਚ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਦੀ ਯੋਗ ਅਗਵਾਈ ਵਿਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਣ ਦੀ ਲੜੀ ਤਹਿਤ ‘ਵਣ ਮਹਾਂਉਤਸਵ’ ਮਨਾਇਆ ਗਿਆ। ਵਣ-ਮਹਾਂਉਤਸਵ ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਡਾ. ਸੋਨੀਆ ਵਲੋਂ ਐਨ.ਐੱਸ.ਐੱਸ, ਐਨ.ਸੀ.ਸੀ, ਆਈ.ਕਿਊ.ਏ.ਸੀ, ਸਟੂਡੈਂਟਸ ਕਾਉਂਸਲ ਵਲੋਂ ਹਰਿਆਲੀ ਸੰਸਥਾ ਦੇ ਸਹਿਯੋਗ ਨਾਲ ਮਨਾਇਆ ਗਿਆ। ਵਣ ਮਹਾਂ ਉਤਸਵ ਦੇ ਦੌਰਾਨ ਹਰਿਆਲੀ ਸੰਸਥਾ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਭਾਰਦਵਾਜ ਤੇ ਮੈਡਮ ਗੁਰਵੀਰ ਕੌਰ ਭਾਰਦਵਾਜ ਵਲੋਂ ਕਾਲਜ ਵਿਚ 15 ਮੈਡੀਸਨਲ ਬੂਟੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਨੇ ਦੱਸਿਆ ਕਿ ਅੱਜ ਦੇ ਵਣ ਮਹਾਂ ਉਤਸਵ ਦੌਰਾਨ ਕਾਲਜ ਵਿਚ ਸਥਾਪਤ ਕੀਤੇ ਜਾ ਰਹੇ ਹਰਬਲ ਪਾਰਕ ਵਿਚ ਨੀਮ, ਸੁਹੰਜਣਾ, ਆਂਵਲਾ, ਬਹੇੜਾ, ਪੁੱਤਰੰਜੀਵਾ, ਅਮਲਤਾਸ, ਤੁਲਸੀ, ਪੱਥਰ-ਚੱਟ, ਗੁਲਕਾ, ਥੈਂਕ, ਸੁਖਚੈਨ ਆਦਿ ਬੂਟੇ ਲਗਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ। ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਵਿਜੈਪਾਲ ਸਿੰਘ, ਪ੍ਰੋ. ਰੌਬਿਨ, ਪ੍ਰੋ. ਸ਼ੈਫਾਲੀ ਵਾਲੀਆ, ਪ੍ਰੋ. ਦਕਸ਼ ਸੋਹਲ, ਪ੍ਰੋ. ਨਵਜੀਤ ਕੌਰ, ਪ੍ਰੋ. ਹਰਮੇਸ਼ ਸਿੰਘ, ਪ੍ਰੋ. ਵਿਨੇ ਕੁਮਾਰ, ਡਾ. ਸੋਨੀਆ, ਪ੍ਰੋ. ਰਮਨਪ੍ਰੀਤ ਸਿੰਘ ਕਾਲਜ ਕਾਉਂਸਿਲ ਦੇ ਮੈਂਬਰ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ।