ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਜੇਬ ’ਚੋਂ 50 ਹਜ਼ਾਰ ਚੋਰੀ
ਅੱਡਾ ਸਰਾਂ, 31 ਅਗਸਤ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਨੈਸ਼ਨਲ ਬੈਂਕ ਦੀ ਅੱਡਾ ਸਰਾਂ ਸ਼ਾਖਾ ‘ਚ 1 ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚੇ ਵਿਅਕਤੀ ਦੀ ਜੇਬ ਵਿਚੋਂ ਨਾਟਕੀ ਢੰਗ ਨਾਲ ਇਕ ਨੌਜਵਾਨ 50 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧੂਤ ਖ਼ੁਰਦ ਵਾਸੀ ਪੁੱਤਰ ਨਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ ਸੋਮਵਾਰ ਦੁਪਹਿਰ ਆਪਣੇ ਬੈਂਕ ਖਾਤੇ ਵਿਚ ਇੱਕ ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚਿਆ ਸੀ।
ਜ
ਜਾਣਕਾਰੀ ਦਿੰਦਾ ਹੋਇਆ ਨਿਰਮਲ ਸਿੰਘ ਤੇ ਹੋਰ।
01-09-2026
ਅੱਡਾ ਸਰਾਂ, 31 ਅਗਸਤ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਨੈਸ਼ਨਲ ਬੈਂਕ ਦੀ ਅੱਡਾ ਸਰਾਂ ਸ਼ਾਖਾ ‘ਚ 1 ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚੇ ਵਿਅਕਤੀ ਦੀ ਜੇਬ ਵਿਚੋਂ ਨਾਟਕੀ ਢੰਗ ਨਾਲ ਇਕ ਨੌਜਵਾਨ 50 ਹਜ਼ਾਰ ਰੁਪਏ ਕੱਢ ਕੇ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧੂਤ ਖ਼ੁਰਦ ਵਾਸੀ ਪੁੱਤਰ ਨਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ ਸੋਮਵਾਰ ਦੁਪਹਿਰ ਆਪਣੇ ਬੈਂਕ ਖਾਤੇ ਵਿਚ ਇੱਕ ਲੱਖ ਰੁਪਏ ਜਮ੍ਹਾਂ ਕਰਵਾਉਣ ਪਹੁੰਚਿਆ ਸੀ। ਮੌਕੇ ’ਤੇ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਖਾਤੇ ਵਿਚ ਇਕ ਵੇਲੇ ਸਿਰਫ਼ 50 ਹਜ਼ਾਰ ਰੁਪਏ ਹੀ ਨਗਦ ਜਮ੍ਹਾਂ ਹੋ ਸਕਦੇ ਹਨ। ਇਸ ਤੋਂ ਬਾਅਦ ਨਿਰਮਲ ਸਿੰਘ ਨੇ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਫਾਰਮ ਭਰ ਦਿੱਤਾ ਅਤੇ ਬਾਕੀ ਰਕਮ ਜਮ੍ਹਾਂ ਕਰਵਾਉਣ ਲਈ ਦੂਜਾ ਫਾਰਮ ਭਰਨ ਲੱਗ ਪਿਆ। ਇਸੇ ਦੌਰਾਨ ਬੈਂਕ ਵਿਚ ਪਹਿਲਾਂ ਤੋਂ ਮੌਜੂਦ ਇੱਕ ਨੌਜਵਾਨ ਨੇ ਕਥਿਤ ਤੌਰ ‘ਤੇ ਮੌਕਾ ਪਾ ਕੇ ਨਿਰਮਲ ਸਿੰਘ ਦੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢ ਲਏ ਅਤੇ ਉੱਥੋਂ ਫ਼ਰਾਰ ਹੋ ਗਿਆ। ਕਰੀਬ ਪੰਜ ਮਿੰਟ ਬਾਅਦ ਨਿਰਮਲ ਸਿੰਘ ਨੂੰ ਜੇਬ ਵਿਚੋਂ ਪੈਸੇ ਗ਼ਾਇਬ ਹੋਣ ਦਾ ਪਤਾ ਲੱਗਾ। ਉਸ ਨੇ ਤੁਰੰਤ ਬੈਂਕ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦਿੱਤੀ। ਬੈਂਕ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ‘ਤੇ ਵੇਖਿਆ ਕਿ ਇੱਕ ਨੌਜਵਾਨ ਰਕਮ ਕੱਢ ਕੇ ਫ਼ਰਾਰ ਹੁੰਦਾ ਦਿਖਾਈ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਬੈਂਕ ਮੈਨੇਜਰ ਨੇ ਪੁਲਿਸ ਚੌਕੀ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਪਹਿਚਾਣ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਮੈਨੇਜਰ ਨੇ ਦੱਸਿਆ ਕਿ ਫਿਲਹਾਲ ਸ਼ਾਖਾ ਵਿਚ ਕੋਈ ਬੈਂਕ ਗਾਰਡ ਉਪਲਬਧ ਨਹੀਂ ਹੈ।