ਸਕੂਲ ਆਫ਼ ਐਮੀਨੈਂਸ ਖੁਆਸਪੁਰ ਹੀਰਾਂ ਵਿਖੇ ਮਨਾਇਆ ਗਿਆ ਨੈਸ਼ਨਲ ਸਪੋਰਟਸ ਡੇਅ
ਹੁਸ਼ਿਆਰਪੁਰ, 29 ਅਗਸਤ (ਨਰਿੰਦਰ ਸਿੰਘ ਬੱਡਲਾ)-ਸਕੂਲ ਆਫ਼ ਐਮੀਨੈਸ ਪੁਰਹੀਰਾਂ ਵਿਖੇ ਐਨ. ਐੱਸ.
ਹੁਸ਼ਿਆਰਪੁਰ, 29 ਅਗਸਤ (ਨਰਿੰਦਰ ਸਿੰਘ ਬੱਡਲਾ)-ਸਕੂਲ ਆਫ਼ ਐਮੀਨੈਸ ਪੁਰਹੀਰਾਂ ਵਿਖੇ ਐਨ.ਐੱਸ.ਐੱਸ ਯੂਨਿਟ ਵਲੋਂ ਨੈਸ਼ਨਲ ਸਪੋਰਟਸ ਡੇਅ ਮਨਾਇਆ ਗਿਆ। ਇਸ ਮੌਕੇ ਅੰਤਰਰਾਸ਼ਟਰੀ ਸਾਈਕਲਿਸਟ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਬੱਚਿਆ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਤੰਦਰੁਸਤੀ ਦੇ ਨਾਲ ਮਾਨਸਿਕ ਤੌਰ ’ਤੇ ਵੀ ਇਨਸਾਨ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ਾਸਕਰ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਪ੍ਰੋਗਰਾਮ ਚ ਸਾਈਕਲਿੰਗ ਦੀ ਬਦੌਲਤ ਹੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰੱਸੀ ਟੱਪਣਾ, ਰੱਸਾਕਸ਼ੀ, ਕਿਕਲੀ, ਬਾਂਟੇ ਅਤੇ ਹੌਲੀ ਸਾਈਕਲਿੰਗ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਕਾਪੀ, ਪੈੱਨ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਮੁੱਖ ਮਹਿਮਾਨ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦਾ ਸਮੂਹ ਸਟਾਫ਼ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਧਿਆਪਕਾ ਪ੍ਰੀਤੀ ਸੋਨੀ, ਸੁਖਜੀਤ ਕੌਰ, ਜਸਵਿੰਦਰ ਕੌਰ, ਸੁਪ੍ਰੀਆ ਬਹਿਲ, ਬਲਵੀਰ ਕੌਰ, ਬਲਵਿੰਦਰ ਕੌਰ,ਰਾਖੀ, ਸੁਮਨ ਦੇਵੀ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਧਾਮੀ ਆਦਿ ਹਾਜ਼ਰ ਸਨ।