ਡਾ . ਮਰਵਾਹਾ ਦੀ ਯਾਦ ਵਿਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਟਾਂਡਾ ਉੜਮੁੜ, 24 ਅਗਸਤ (ਭਗਵਾਨ ਸਿੰਘ ਸੈਣੀ)- ਡਾ. ਬੀ.
ਟਾਂਡਾ ਉੜਮੁੜ, 24 ਅਗਸਤ (ਭਗਵਾਨ ਸਿੰਘ ਸੈਣੀ)- ਡਾ. ਬੀ. ਐੱਸ. ਮਰਵਾਹਾ ਦੀ ਯਾਦ ਵਿਚ ਅੱਜ ਮਰਵਾਹਾ ਡੈਂਟਲ ਕਲੀਨਿਕ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਮੈਗਾ ਜਾਂਚ ਕੈਂਪ ਲਾਇਆ ਗਿਆ। ਡਾ. ਅਮੋਲਕ ਸਿੰਘ ਮਰਵਾਹਾ ਦੀ ਅਗਵਾਈ ਵਿਚ ਲਾਏ ਗਏ ਇਸ ਕੈਂਪ ਦਾ ਉਦਘਾਟਨ ਡਾ. ਦਿਲਬਾਗ ਕੌਰ ਮਰਵਾਹਾ ਨੇ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਕੇਵਲ ਸਿੰਘ ਕਾਜਲ ਅਤੇ ਡਾ. ਲਵਪ੍ਰੀਤ ਸਿੰਘ ਪਾਬਲਾ ਦੀ ਮੌਜੂਦਗੀ ਵਿਚ ਕੀਤਾ। ਇਸ ਮੌਕੇ ਡਾ. ਕਾਜਲ, ਡਾ. ਪਾਬਲਾ ਨੇ ਮਰਵਾਹਾ ਪਰਿਵਾਰ ਵੱਲੋਂ ਮਾਨਵਤਾ ਦੀ ਭਲਾਈ ਲਈ ਲਾਏ ਗਏ ਇਸ ਕੈਂਪ ਲਈ ਸ਼ਲਾਘਾ ਕਰਦੇ ਹੋਏ ਆਖਿਆ ਕਿ ਸਮਾਜ ਸੇਵਕ ਡਾਕਟਰ ਮਰਵਾਹਾ ਦੀ ਯਾਦ ਕੈਂਪ ਲਗਾ ਕੇ ਮਨਾਉਣਾ ਬੇਹੱਦ ਵਧੀਆ ਉਪਰਾਲਾ ਹੈ। ਕੈਂਪ ਦੌਰਾਨ ਡਾ. ਅਮੋਲਕ ਮਰਵਾਹਾ, ਡਾ. ਨਵਨੀਤ ਕੌਰ ਮਰਵਾਹਾ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 350 ਤੋਂ ਵੱਧ ਲੋਕਾਂ ਦੇ ਦੰਦਾਂ ਦੀ ਜਾਂਚ ਕਰਦੇ ਹੋਏ ਦਵਾਈਆਂ ਦਿੱਤੀਆਂ। ਇਸ ਮੌਕੇ ਬਾਬਾ ਹਰਪ੍ਰੀਤ ਸਿੰਘ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਕਮਲਜੀਤ ਸਿੰਘ ਕੁਲਾਰ, ਗੁਰਸੇਵਕ ਮਾਰਸ਼ਲ, ਆਸ਼ੂ ਵੈਦ, ਸੁਖਵਿੰਦਰ ਸਿੰਘ ਮੂਨਕ, ਰਜਿੰਦਰ ਸਿੰਘ ਮਾਰਸ਼ਲ, ਸੁਖਵਿੰਦਰ ਸਿੰਘ ਅਰੋੜਾ, ਮਨਦੀਪ ਸਿੰਘ ਦੀਪਾ, ਜੋਗਿੰਦਰ ਕੌਰ, ਭੁਪਿੰਦਰ ਰੋਕੀ ਪਰਮਜੀਤ ਪੰਮਾ, ਡਾ. ਸੰਦੀਪ ਪਾਸੀ, ਡਾ. ਖੁਸ਼ਵੰਤ ਸਿੰਘ, ਡਾ. ਬਿੱਲੂ, ਰਸ਼ਪਾਲ ਸਿੰਘ ਚਰੜ, ਆਸ਼ੂ ਵੈਦ, ਕੋਮਲ ਸ਼ਰਮਾ, ਬਿਮਲ ਅਰੋੜਾ, ਵਿਕਾਸ ਮਹਿੰਦਰੂ, ਹੀਰਾ ਲਾਲ ਭੱਟੀ, ਕਿਰਪਾਲ ਸਿੰਘ ਪੰਡੋਰੀ, ਜੋਗਿੰਦਰ ਸਿੰਘ, ਬਲਜੀਤ ਸਿੰਘ, ਡਾ. ਰਮਨ, ਸੋਨੀ ਸਕਰਾਲਾ, ਰੋਕੀ, ਪ੍ਰਗਟ ਸਿੰਘ, ਗੁਰਦੇਵ ਸਿੰਘ, ਪਿਆਰਾ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਰਵੀ ਲਖਨਪਾਲ, ਕਮਲ ਧੁੱਗਾ, ਐਡਵੋਕੇਟ ਹਰਦੀਪ ਸਿੰਘ, ਗੁਰਮੀਤ ਸਿੰਘ ਅਰੋੜਾ, ਕਰਨੈਲ ਸਿੰਘ ਮਾਲਵਾ, ਰਜਿੰਦਰ ਸਿੰਘ ਜੋਹਲ, ਰਾਜਵਿੰਦਰ ਕੌਰ, ਬਾਬਾ ਵਿਸ਼ਵਕਰਮਾ ਕਮੇਟੀ , ਲਾਇਨਜ਼ ਕਲੱਬ ਟਾਂਡਾ ਫਤਿਹ, ਗੌਰੀ ਸ਼ੰਕਰ ਸੇਵਾ ਸੋਸਾ ਇਟੀ ਦੇ ਮੈਂਬਰ ਮੌਜੂਦ ਸਨ ।