25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਵਰਗਧਾਮ ਦਸੂਹਾ ਦੇ ਨਵ-ਨਿਰਮਾਣ ਲਈ ਪੁਨੀਤ ਬੱਸੀ ਦੀ ਅਗਵਾਈ ਹੇਠ ਨਵੀਂ ਮੁਹਿੰਮ ਸ਼ੁਰੂ

ਦਸੂਹਾ, 24 ਅਗਸਤ (ਕੌਸ਼ਲ)- ਸਵਰਗਧਾਮ ਦਸੂਹਾ ਨੂੰ ਹੋਰ ਬਿਹਤਰ, ਸੁੰਦਰ ਤੇ ਸੁਵਿਧਾਜਨਕ ਬਣਾਉਣ ਲਈ ਹੁਣ ਇਸ ਦੇ ਨਵੀਨੀਕਰਨ ਅਤੇ ਕਾਇਆ-ਕਲਪ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ ਤੇ ਸਵਰਗਧਾਮ ਦਸੂਹਾ ਦੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਨੇ ਇਸ ਸਬੰਧੀ ਸਮਾਜ ਦੇ ਲੋਕਾਂ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

Ad Position 21
No active advertisement
ਐਡਵੋਕੇਟ ਪੁਨੀਤ ਬੱਸੀ 25-08-2026
ਦਸੂਹਾ, 24 ਅਗਸਤ (ਕੌਸ਼ਲ)- ਸਵਰਗਧਾਮ ਦਸੂਹਾ ਨੂੰ ਹੋਰ ਬਿਹਤਰ, ਸੁੰਦਰ ਤੇ ਸੁਵਿਧਾਜਨਕ ਬਣਾਉਣ ਲਈ ਹੁਣ ਇਸ ਦੇ ਨਵੀਨੀਕਰਨ ਅਤੇ ਕਾਇਆ-ਕਲਪ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ ਤੇ ਸਵਰਗਧਾਮ ਦਸੂਹਾ ਦੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਨੇ ਇਸ ਸਬੰਧੀ ਸਮਾਜ ਦੇ ਲੋਕਾਂ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਐਡਵੋਕੇਟ ਪੁਨੀਤ ਬੱਸੀ ਨੇ ਕਿਹਾ ਕਿ ਸਵਰਗਧਾਮ ਨਾਲ ਹਰ ਪਰਿਵਾਰ ਤੇ ਸਮਾਜ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਇੱਥੇ ਸਾਫ਼-ਸਫ਼ਾਈ, ਸੁਚੱਜੇ ਪ੍ਰਬੰਧ, ਸੁੰਦਰ ਵਾਤਾਵਰਣ ਤੇ ਲੋੜੀਂਦੀਆਂ ਸਹੂਲਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਉਦੇਸ਼ ਨਾਲ ਸਵਰਗਧਾਮ ਨੂੰ ਮੌਜੂਦਾ ਸਥਿਤੀ ਤੋਂ ਉੱਚਾ ਚੁੱਕ ਕੇ ਇੱਕ ਆਦਰਸ਼ ਤੇ ਆਧੁਨਿਕ ਸੇਵਾ ਸਥਾਨ ਵਜੋਂ ਵਿਕਸਤ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਰਗਧਾਮ ਦੇ ਨਵੀਨੀਕਰਨ ਲਈ ਕਈ ਵਿਕਾਸ ਕਾਰਜ ਕੀਤੇ ਜਾਣੇ ਹਨ। ਇਨ੍ਹਾਂ ਵਿਚ ਬੁਨਿਆਦੀ ਢਾਂਚੇ ਦੀ ਸੁਧਾਰ, ਸਫ਼ਾਈ ਪ੍ਰਬੰਧ, ਸੁੰਦਰੀਕਰਨ ਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਬਿਹਤਰ ਬਣਾਉਣਾ ਸ਼ਾਮਿਲ ਹੈ। ਉਨ੍ਹਾਂ ਸਮਾਜ ਦੇ ਦਾਨੀ ਸੱਜਣਾਂ, ਵਪਾਰੀਆਂ, ਉਦਯੋਗਪਤੀਆਂ, ਸਮਾਜ ਸੇਵੀਆਂ ਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪੁੰਨ ਦੇ ਕਾਰਜ ਲਈ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਿਯੋਗ ਜਾਂ ਸੇਵਾ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਇਸ ਪ੍ਰੋਜੈਕਟ ਨੂੰ ਸਫਲਤਾ ਨਾਲ ਅੱਗੇ ਲਿਜਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਓਂਕਾਰ ਨਾਥ ਰਲਹਣ ਸਵਰਗਧਾਮ ਵਿਖੇ ਪਹੁੰਚੇ ਤੇ ਵਿਕਾਸ ਕਾਰਜਾਂ ਲਈ ਸਹਿਯੋਗ ਦੀ ਭਾਵਨਾ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਪਵਿੱਤਰ ਸਥਾਨ ’ਤੇ ਪਹੁੰਚ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਵਰਗਧਾਮ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਓਂਕਾਰ ਨਾਥ ਰਲਹਣ ਨੇ ਕਿਹਾ ਕਿ ਜਿਹੜੇ ਕਾਰਜ ਸਿੱਧੇ ਤੌਰ ’ਤੇ ਸਮਾਜ ਦੀ ਭਲਾਈ ਨਾਲ ਜੁੜੇ ਹੋਣ, ਉਨ੍ਹਾਂ ਵਿਚ ਸਮਾਜ ਦੇ ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਸਵਰਗਧਾਮ ਦੇ ਨਵੀਨੀਕਰਨ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਐਡਵੋਕੇਟ ਪੁਨੀਤ ਬੱਸੀ ਨੇ ਕਿਹਾ ਕਿ ਟੀਚਾ ਸਿਰਫ਼ ਮੌਜੂਦਾ ਸਹੂਲਤਾਂ ਨੂੰ ਸੁਧਾਰਨਾ ਨਹੀਂ, ਸਗੋਂ ਸਵਰਗਧਾਮ ਨੂੰ ਆਉਣ ਵਾਲੇ ਸਮੇਂ ਲਈ ਇਕ ਸੁੰਦਰ, ਸੁਚੱਜਾ ਅਤੇ ਮਾਣਯੋਗ ਸੇਵਾ ਕੇਂਦਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ‘ਸਿਫ਼ਰ ਤੋਂ ਨਵੀਆਂ ਬੁਲੰਦੀਆਂ ਤੱਕ ਦਾ ਇਹ ਸਫ਼ਰ ਇਕੱਲੇ ਨਹੀਂ, ਸਗੋਂ ਸਮਾਜ ਦੇ ਸਾਂਝੇ ਸਹਿਯੋਗ ਨਾਲ ਤੈਅ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਮਿਲੇ ਐਮ.ਐਸ.ਪੀ. ਤੇ ਫ਼ਸਲ ਬੀਮਾ- ਖੰਨਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24