20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਲਿਜਾਣ ਵਾਲੇ 3 ਨਾਮਜ਼ਦ

ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲਿਜਾਣ ਵਾਲੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਜਤੂਨ ਪਤਨੀ ਅਲੀ ਹੁਸੈਨ ਵਾਸੀ ਪਿੰਡ ਹਵੇਲੀ ਥਾਣਾ ਮਾਹਿਲਪੁਰ ਹਾਲ ਵਾਸੀ ਨੇੜੇ ਗੁਰਦੁਆਰਾ ਸ਼ਹੀਦਾਂ ਪੁਲ ਚੋਅ ਮਾਹਿਲਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੇ ਪਤੀ ਹੁਸੈਨ ਅਲੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਲੜਕੀਆਂ ਹਨ ਜਿਨ੍ਹਾਂ ‘ਚ ਵੱਡੀ ਲੜਕੀ (14), ਜੋ ਸਕੂਲ ਨਹੀਂ ਜਾਂਦੀ ਸੀ।

Ad Position 21
No active advertisement
ਅਜੀਤ ਡੈਸਕ 20-08-2026
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲਿਜਾਣ ਵਾਲੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਜਤੂਨ ਪਤਨੀ ਅਲੀ ਹੁਸੈਨ ਵਾਸੀ ਪਿੰਡ ਹਵੇਲੀ ਥਾਣਾ ਮਾਹਿਲਪੁਰ ਹਾਲ ਵਾਸੀ ਨੇੜੇ ਗੁਰਦੁਆਰਾ ਸ਼ਹੀਦਾਂ ਪੁਲ ਚੋਅ ਮਾਹਿਲਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੇ ਪਤੀ ਹੁਸੈਨ ਅਲੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਲੜਕੀਆਂ ਹਨ ਜਿਨ੍ਹਾਂ ‘ਚ ਵੱਡੀ ਲੜਕੀ (14), ਜੋ ਸਕੂਲ ਨਹੀਂ ਜਾਂਦੀ ਸੀ। ਉਸ ਨੇ ਦੱਸਿਆ ਕਿ ਲਿਆਕਤ ਅਲੀ ਪੁੱਤਰ ਸ਼ੇਰ ਅਲੀ ਵਾਸੀ ਭੁੱਲੇਵਾਲ ਗੁੱਜਰਾ ਜਿਸ ਨੇ ਮੇਰੇ ਨਾਲ ਰਲ ਕੇ ਪਸ਼ੂ ਰੱਖੇ ਹਨ। ਉਨ੍ਹਾਂ ਦੱਸਿਆ ਕਿ 9 ਅਗਸਤ ਮੇਰੀ ਲੜਕੀ ਤੇ ਲਿਆਕਤ ਅਲੀ ਪਸ਼ੂ ਚਰਾਉਣ ਵਾਸਤੇ ਚੋਅ ਪਿੰਡ ਲੱਧੇਵਾਲ ਗਏ ਸੀ ਤਾਂ ਸ਼ਾਮ ਕਰੀਬ 5 ਵਜੇ ਲਿਆਕਤ ਅਲੀ ਨੇ ਮੈਨੂੰ ਆ ਕੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੂੰ ਪਿੰਡ ਲੱਧੇਵਾਲ ਦੇ ਚੋਅ ‘ਚੋਂ 3-4 ਨੌਜਵਾਨ ਜ਼ਬਰਦਸਤੀ ਤੇ ਕੁੱਟਮਾਰ ਕਰਕੇ ਧੱਕੇ ਨਾਲ ਆਪਣੇ ਨਾਲ ਚਿੱਟੇ ਰੰਗ ਦੀ ਬੋਲੈਰੋ ਗੱਡੀ ‘ਚ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਕਰਮਾ ਵਾਸੀ ਪਰਸੋਵਾਲ, ਸ਼ੁਰਾਜੂ ਪੁੱਤਰ ਅਲੀ ਹੁਸੈਨ, ਸਿਫਾਈਆਂ ਪੁੱਤਰ ਸ਼ਫੀ ਵਾਸੀਆਨ ਮਹਿਨਾ ਆਪਣੀ ਗੱਡੀ ‘ਚ ਅਗਵਾਹ ਕਰਕੇ ਲੈ ਕੇ ਗਏ ਹਨ। ਜਿਸ ‘ਤੇ ਮਾਮਲਾ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਹਲਕਾ ਚੱਬੇਵਾਲ ਦੇ ਵਿਕਾਸ ਲਈ 5 ਕਰੋੜ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟ ਬੰਦ ਪਾਵਰਕਾਮ ’ਤੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਪਈ ਭਾਰੀ
Ad Position 24