ਹੁਸ਼ਿਆਰਪੁਰ ਇਨਕਲੇਵ ’ ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਹੁਸ਼ਿਆਰਪੁਰ ਇਨਕਲੇਵ ’ਚ ਤੀਆਂ ਦਾ ਤਿਉਹਾਰ ਸਮਾਜ ਸੇਵਿਕਾ ਹਰਵਿੰਦਰ ਕੌਰ ਖੱਖ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਔਰਤਾਂ ਸਭਿਆਚਾਰਕ ਪਹਿਰਾਵੇ ਪਾ ਕੇ ਪਹੁੰਚੀਆਂ।
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਹੁਸ਼ਿਆਰਪੁਰ ਇਨਕਲੇਵ ’ਚ ਤੀਆਂ ਦਾ ਤਿਉਹਾਰ ਸਮਾਜ ਸੇਵਿਕਾ ਹਰਵਿੰਦਰ ਕੌਰ ਖੱਖ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਔਰਤਾਂ ਸਭਿਆਚਾਰਕ ਪਹਿਰਾਵੇ ਪਾ ਕੇ ਪਹੁੰਚੀਆਂ। ਇਸ ਮੌਕੇ ਲੋਕ ਗੀਤਾਂ, ਗਿੱਧੇ, ਸਭਿਆਚਾਰਕ ਪੇਸ਼ਕਾਰੀਆਂ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਤੇ ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਕਰਮਜੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਗ੍ਰਾਮ ਪੰਚਾਇਤ ਕੱਕੋਂ ਦੀ ਸਰਪੰਚ ਅਨੀਤਾ ਰਾਣੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕਰਮਜੀਤ ਕੌਰ ਨੇ ਕਿਹਾ ਕਿ ਤੀਆਂ ਸਿਰਫ਼ ਇਕ ਰਵਾਇਤੀ ਤਿਉਹਾਰ ਹੀ ਨਹੀਂ ਹੈ ਸਗੋਂ ਔਰਤਾਂ ਦੀ ਸ਼ਕਤੀ, ਆਤਮ-ਵਿਸ਼ਵਾਸ ਅਤੇ ਸਮਾਜਿਕ ਭਾਗੀਦਾਰੀ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿਚ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਧੀਆਂ ਨੂੰ ਬਿਹਤਰ ਸਿੱਖਿਆ ਅਤੇ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੌਕੇ ਸਰਪੰਚ ਅਨੀਤਾ ਰਾਣੀ ਨੇ ਵੀ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੇ ਅੰਤ ਵਿਚ ਹਰਵਿੰਦਰ ਕੌਰ ਖੱਖ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਿੰਦਰ ਕੌਰ, ਪ੍ਰਵੀਨ ਗੁਲਿਆਨੀ, ਜਸਕਰਨ ਕੌਰ, ਮੀਨਾ ਪੁਰੀ, ਜੋਤੀ ਪੁਰੀ, ਜਸਵਿੰਦਰ ਕੌਰ, ਸੁਨੀਲਾ ਬਾਂਸਲ, ਨਿਸ਼ਾ ਬਾਂਸਲ, ਹਰਿੰਦਰ ਕੌਰ, ਨੂਰ ਖੱਖ, ਜਗਜੀਤ ਕੌਰ, ਨਵਨੀਤ ਕੌਰ, ਤਜਿੰਦਰ ਕੌਰ, ਸਤਵਿੰਦਰ ਕੌਰ, ਮਨਜੀਤ ਕੌਰ, ਮੰਜੂ ਵਾਲੀਆ, ਮੀਨੂੰ, ਵਿਕੀ ਸੈਣੀ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।