13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਵਿਖੇ ‘ਸਵਾਸਥ ਕਵਚ’ ਮੁਹਿੰਮ ਤਹਿਤ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਸਿਹਤ ਵਿਭਾਗ ਤੋਂ ਡਾ.

Ad Position 21
No active advertisement
ਅਜੀਤ ਡੈਸਕ 13-08-2026
ਹੁਸ਼ਿਆਰਪੁਰ, 12 ਅਗਸਤ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜਕਾਂ ਵਿਖੇ ‘ਸਵਾਸਥ ਕਵਚ’ ਮੁਹਿੰਮ ਤਹਿਤ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਸਿਹਤ ਵਿਭਾਗ ਤੋਂ ਡਾ. ਸੀਮਾ ਗਰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਲੱਡ ਪ੍ਰੈਸ਼ਰ ਦੇ ਕਾਰਨਾਂ ਤੇ ਇਸ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪਣ ਅਤੇ ਨਿਯਮਿਤ ਤੌਰ ’ਤੇ ਇਸ ਦੀ ਨਿਗਰਾਨੀ ਕਰਨ ਦੇ ਤਰੀਕੇ ਬਾਰੇ ਵੀ ਦੱਸਿਆ। ਉਨ੍ਹਾਂ ਨੇ ਮੁੱਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਕੂਲ ਪ੍ਰਿੰਸੀਪਲ ਤਰਲੋਚਨ ਸਿੰਘ ਨੇ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ ਤੇ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਸਹੀ ਕਦਮ ਚੁੱਕਣ ਵਿਚ ਮਦਦ ਕਰਦੇ ਹਨ। ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਵਿਜੈ ਕਲਸੀ ਨੇ ਨਿਭਾਈ। ਸਕੂਲ ਸਟਾਫ਼ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ’ਚ ਡਾ. ਸਰਬਜੀਤ ਸਿੰਘ, ਅਮਰਪ੍ਰੀਤ ਕੌਰ, ਕਾਂਤਾ ਰਾਣੀ, ਸਟਾਫ ਮੈਂਬਰ ਪਰਮਿੰਦਰ ਸਿੰਘ, ਰਵੀ ਕੁਮਾਰ, ਸੁਖਵੀਰ ਸਿੰਘ, ਮੀਨਾਕਸ਼ੀ, ਦਲਜੀਤ ਕੌਰ, ਨਿਧੀ ਸ਼ਰਮਾ, ਅਮਨਪ੍ਰੀਤ ਕੌਰ, ਸੁਸ਼ਮਾ ਦੇਵੀ, ਮੋਨਿਕਾ ਰਾਣਾ, ਅਜੇ ਕੁਮਾਰ, ਰਮਣੀਕ ਘੁੰਮਣ, ਚਮਨ ਲਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ.ਐਮ.ਐਸ. ਕਾਲਜ ਵਿਖੇ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਸ਼ਿਵਾਂਗੀ ਨੇ ਯੂਨੀਵਰਸਿਟੀ ਵਿਚੋਂ ਪ੍ਰਾਪਤ ਕੀਤਾ ਪੰਜਵਾਂ ਸਥਾਨ
Ad Position 24