ਦੋ ਮੋਟਰਾਂ ਦੀਆਂ ਤਾਰਾਂ ਚੋਰੀ
ਕੋਟਫ਼ਤੂਹੀ, 11 ਅਗਸਤ (ਅਵਤਾਰ ਸਿੰਘ ਅਟਵਾਲ)- ਚੋਰਾਂ ਵਲੋਂ ਬੀਤੀ ਰਾਤ ਪਿੰਡ ਮੰਨਣਹਾਨਾ ਦੇ ਖੇਤਾਂ ‘ਚੋਂ ਦੋ ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮੰਨਣਹਾਨਾ ਤੋਂ ਕੋਟਲਾ ਨੂੰ ਜਾਣ ਵਾਲੀ ਮੁੱਖ ਸੜਕ ਤੇ ਹੱਡਾਰੋੜੀ ਦੇ ਕਰੀਬ ਸੰਤ ਕਸ਼ਮੀਰਾ ਸਿੰਘ ਦੇ ਟਿਊਬਵੈੱਲ ਤੇ ਗੁਰਦਿਆਲ ਸਿੰਘ ਦੇ ਟਿਊਬਵੈੱਲ ਦੀ ਤਾਰ ਚੋਰ ਚੋਰੀ ਕਰਕੇ ਲੈ ਗਏ।
ਅਜੀਤ ਡੈਸਕ
12-08-2026