07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਐੱਚ.ਪੀ. ਗੈਸ ਸਿਲੰਡਰ ਉਪਭੋਗਤਾ 16 ਤੱਕ ਈ-ਕੇ.ਵਾਈ.ਸੀ. ਜ਼ਰੂਰ ਕਰਵਾਉਣ-ਮੈਡਮ ਸ਼ੋਭਾ ਰਾਣੀ

ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਐੱਚ. ਪੀ.

Ad Position 21
No active advertisement
ਸ਼ੋਭਾ ਰਾਣੀ 07-08-2026
ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਐੱਚ.ਪੀ. ਗੈਸ ਸਿਲੰਡਰ ਦੀ ਘਰੇਲੂ ਵਰਤੋਂ ਕਰਨ ਵਾਲੇ ਉਪਭੋਗਤਾ ਆਪਣਾ ਈ-ਕੇ.ਵਾਈ.ਸੀ. ਜਲਦ ਤੋਂ ਜਲਦ ਪੂਰਾ ਕਰਵਾ ਲੈਣ, ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੇਲੂ ਗੈਸ ਸਿਲੰਡਰ ਕਮਰਸ਼ੀਅਲ ਰੇਟ ‘ਤੇ ਮਿਲੇਗਾ। ਇਨ੍ਹਾਂ ਜਾਣਕਾਰੀ ਦਿੰਦੇ ਹੋਏ ਮਾਹਿਲਪੁਰ ਤੋਂ ਐਚ.ਪੀ. ਬਜਰੰਗ ਗੈਸ ਏਜੰਸੀ ਦੇ ਮਾਲਕ ਮੈਡਮ ਸ਼ੋਭਾ ਰਾਣੀ ਕਿਹਾ ਕਿ ਜਿਹੜੇ ਐੱਚ.ਪੀ. ਗੈਸ ਦੇ ਘਰੇਲੂ ਉਪਭੋਗਤਾਵਾਂ ਵਲੋਂ ਹੁਣ ਤੱਕ ਆਪਣੀ ਈ ਕੇ.ਵਾਈ.ਸੀ. ਪੂਰਾ ਨਹੀਂ ਕਰਵਾਇਆ ਗਿਆ ਉਨ੍ਹਾਂ ਦੀ ਸਹੂਲਤ ਲਈ ਇਹ ਪ੍ਰਕਿਰਿਆ ਬਹੁਤ ਹੀ ਆਸਾਨ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ ਐੱਚ.ਪੀ. ਏ-ਮੋਬਾਈਲ ਐਪ ਦੀ ਮਦਦ ਨਾਲ ਆਨਲਾਈਨ ਜਾਂ ਫਿਰ ਗੈਸ ਏਜੰਸੀ ਦੇ ਡਲਿਵਰੀ ਵਾਲੇ ਵਿਅਕਤੀ ਤੋਂ ਘਰ ਬੈਠੇ ਹੀ ਆਪਣਾ. ਕੇ.ਵਾਈ.ਸੀ. ਪੂਰਾ ਕਰਵਾ ਸਕਦੇ ਹਨ। ਮੈਡਮ ਸ਼ੋਭਾ ਰਾਣੀ ਨੇ ਕਿਹਾ ਕਿ ਉਪਭੋਗਤਾ ਨੂੰ ਕੰਪਨੀ ਦੇ ਨਿਰਦੇਸ਼ ਅਨੁਸਾਰ 190 ਰੁਪਏ ਦੀ ਪਾਈਪ ਤੋਂ ਇਲਾਵਾ 236 ਰੁਪਏ ਇੰਸਪੈਕਸ਼ਨ ਫ਼ੀਸ ਜਮਾਂ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਪਭੋਗਤਾ 16 ਅਗਸਤ ਤੱਕ ਆਪਣੀ ਈ-ਕੇ.ਵਾਈ.ਸੀ. ਹਰ ਹਾਲਤ ਵਿਚ ਪੂਰਾ ਕਰਵਾ ਲੈਣ ਤਾਂ ਹੀ ਉਨ੍ਹਾਂ ਨੂੰ ਗੈਸ ਸਿਲੰਡਰ ਘਰੇਲੂ ਦਰਾਂ ‘ਤੇ ਮਿਲੇਗਾ। ਈ-ਕੇ.ਵਾਈ.ਸੀ. ਨਾ ਕਰਵਾਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਰੇਲੂ ਗੈਸ ਸਿ ਲੰਡਰ ਨਹੀਂ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਕੁਇਜ਼ ਤੇ ਲੋਕ ਨਾਚ ਮੁਕਾਬਲਿਆਂ ’ਚ ਡੱਫਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਗੁਰਨਾਮ ਸਿੰਘ ਸਿੰਗੜੀਵਾਲਾ ਨੂੰ ਹਲਕਾ ਗੜ੍ਹਸ਼ੰਕਰ ਤੋਂ ਉਮੀਦਵਾਰ ਐਲਾਨਿਆ
Ad Position 24
No active advertisement