13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਹਾਰਾਜ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਸੰਬੰਧੀ ਸ਼ੋਭਾ ਯਾਤਰਾ ਅੱਜ

Ad Position 21
No active advertisement
ਅਜੀਤ ਡੈਸਕ 30-01-2026
ਪੱਸੀ ਕੰਢੀ, 29 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਪਿੰਡ ਬੱਡਲਾ ਵਿਖੇ ਮਹਾਰਾਜ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਸਬੰਧੀ ਅੱਜ 30 ਜਨਵਰੀ ਨੂੰ ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਜਾਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਧ ਬਾਬਾ ਅਵਤਾਰ ਨਾਥ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਪਿੰਡ ਚਠਿਆਲਿਆ ਡੇਰੇ ਤੋਂ ਆਰੰਭ ਹੋਕੇ ਵੱਖ-ਵੱਖ ਪਿੰਡਾਂ 'ਚੋਂ ਦੀ ਹੁੰਦੀ ਹੋਈ ਪਿੰਡ ਬੱਡਲਾ ਵਿਖੇ ਪਹੁੰਚੇਗੀ ਜਿਥੇ 1 ਫਰਵਰੀ ਨੂੰ ਬਣਾਏ ਗਏ ਮੰਦਰ ਵਿੱਚ ਵਿਧੀ ਵਿਧਾਨਾਂ ਨਾਲ ਮਹਾਰਾਜ ਗੁਰੂ ਰਵਿਦਾਸ ਜੀ ਦੀ ਮੂਰਤੀ ਮੰਤਰਾਂ ਦੇ ਉਚਾਰਨਾਂ ਨਾਲ ਸਥਾਪਤ ਕੀਤੀ ਜਾਵੇਗੀ | ਉਸ ਤੋਂ ਬਾਅਦ ਇਕ ਧਾਰਮਿਕ ਸਮਾਗਮ ਦਾ ਵੀ ਹੋਵੇਗਾ ਜਿਸ ਵਿੱਚ ਸੰਤ ਮਹਾਂਪੁਰਸ਼ ਜਿਥੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਕ ਵਿਸ਼ਾਲ ਭੰਡਾਰਾ ਵੀ ਵਰਤਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਮਯੰਕ ਸੂਦ ਤੇ ਸੁਸ਼ਿਤ ਸੂਦ ਨੇ ਸਾਂਝੀ ਰਸੋਈ ਨੂੰ ਵਿੱਤੀ ਅਤੇ ਨਵਨੀਤ ਚੋਪੜਾ ਨੇ ਰਾਸ਼ਨ ਦਾ ਕੀਤਾ ਸਹਿਯੋਗ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਬਾਲੜੀ ਦਿਵਸ ਮਨਾਇਆ
Ad Position 24