17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਡਾ. ਰੋਹਨ ਬੌਰੀ ਨੇ ਅੱਖਾਂ ਦੀ ਪ੍ਰਤੱਖ ਸਰਜਰੀ ਕਰ ਕੇ ਇਨੋਸੈਂਟ-ਹਾਰਟਸ ਆਈ ਸੈਂਟਰ ਨੂੰ ਦਿਵਾਇਆ ਰਾਸ਼ਟਰੀ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-01-2026
ਜਲੰਧਰ, 21 ਜਨਵਰੀ (ਐੱਮ. ਐੱਸ. ਲੋਹੀਆ) - ਇੰਨੋਸੈਂਟਹਾਰਟਸ ਆਈ ਸੈਂਟਰ ਸ਼ਹੀਦ ਊਧਮ ਸਿੰਘ ਨਗਰ, ਜਲੰਧਰ ਵਿਖੇ ਸੇਵਾਵਾਂ ਦੇ ਰਹੇ ਅੱਖਾਂ ਦੇ ਰੋਗਾਂ ਦੇ ਮਾਹਿਰ ਤੇ ਡਿਪਟੀ ਡਾਇਰੈਕਟਰ - ਸਿਹਤ ਸੇਵਾਵਾਂ, ਡਾ. ਰੋਹਨ ਬੌਰੀ (ਐੱਮ.ਬੀ.ਬੀ.ਐੱਸ, ਐਮ.ਐੱਸ. ਓਫਥਲਮੋਲੋਜੀ, ਐੱਫ.ਪੀ.ਆਰ.ਐੱਸ) ਨੇ ਇਕ ਵੱਕਾਰੀ ਰਾਸ਼ਟਰੀ ਪਲੇਟਫਾਰਮ 'ਤੇ ਇਕ ਅਲੱਗ ਤਰ੍ਹਾਂ ਦੀ ਪਰਤੱਖ ਸਰਜਰੀ ਨੂੰ ਸਫ਼ਲਤਾ ਪੂਰਵਕ ਕਰ ਕੇ ਖੇਤਰ ਦੇ ਸਭ ਤੋਂ ਘੱਟ ਉਮਰ ਦੇ ਅੱਖਾਂ ਦੇ ਸਰਜਨਾਂ 'ਚ ਆਪਣੀ ਜਗ੍ਹਾ ਬਣਾਈ ਹੈ | ਹਸਪਤਾਲ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਕ ਦਿਨ ਪਹਿਲਾਂ ਕੀਤੀ ਗਈ ਇਹ ਸਰਜਰੀ, ਬਾਅਦ 'ਚ ਵਿਦਿਅਕ ਉਦੇਸ਼ਾਂ ਲਈ ਪ੍ਰਤੱਖ ਪ੍ਰਦਰਸ਼ਿਤ ਕੀਤੀ ਗਈ ਸੀ ਜਿਸ ਨਾਲ ਡਾਕਟਰਾਂ ਨੂੰ ਪੂਰੀ ਮਰੀਜ਼ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਰਜੀਕਲ ਤਕਨੀਕ, ਕਲੀਨਿਕਲ ਫ਼ੈਸਲਿਆਂ ਤੇ ਨਤੀਜਿਆਂ ਨੂੰ ਵਿਸਥਾਰ 'ਚ ਸਮਝਣ ਦਾ ਮੌਕਾ ਮਿਲਿਆ | ਡਾ. ਰੋਹਨ ਬੌਰੀ ਨੇ ਅਤਿ-ਆਧੁਨਿਕ ਲੇਜ਼ਰ ਤਕਨਾਲੋਜੀ ਦੀ ਵਰਤੋਂ ਕਰਕੇ ਦਿ੍ਸ਼ਟੀ ਨੁਕਸ ਨੂੰ ਸਫ਼ਲਤਾਪੂਰਵਕ ਠੀਕ ਕਰਕੇ ਮਰੀਜ਼ ਨੂੰ ਨੇੜੇ ਤੇ ਦੂਰਦਿ੍ਸ਼ਟੀ ਦੋਵਾਂ ਐਨਕਾਂ ਤੋਂ ਮੁਕਤ ਕੀਤਾ | ਉਨ੍ਹਾਂ ਦੱਸਿਆ ਕਿ ਇਹ ਸਰਜੀਕਲ ਪ੍ਰਕਿਰਿਆ ਅਤਿ-ਆਧੁਨਿਕ ਲੇਜ਼ਰ ਪ੍ਰਣਾਲੀਆਂ ਜਿਵੇਂ ਦੀ ਵਰਤੋਂ ਕਰਕੇ ਕੀਤੀ ਗਈ ਸੀ ਜਿਸ ਨਾਲ ਇੰਨੋਸੈਂਟਹਾਰਟਸ ਆਈ ਸੈਂਟਰ ਪੰਜਾਬ ਦਾ ਪਹਿਲਾ ਕੇਂਦਰ ਬਣ ਗਿਆ ਹੈ ਜਿਸ ਨੇ ਇਹ ਉੱਨਤ ਤਕਨਾਲੋਜੀ ਦੀ ਪੇਸ਼ਕਸ਼ ਕੀਤੀ ਹੈ | ਇਹ ਸਰਜਰੀ ਨੇਤਰਧਾਮਾ ਸੁਪਰਸਪੈਸ਼ਲਿਟੀ ਆਈ ਹਸਪਤਾਲ ਬੰਗਲੌਰ ਵਿਖੇ ਕੀਤੀ ਗਈ ਸੀ, ਜਿਸ ਨੂੰ ਦੇਸ਼ਭਰ ਦੇ 1,500 ਤੋਂ ਵੱਧ ਅੱਖਾਂ ਦੇ ਮਾਹਿਰਾਂ ਨੇ ਦੇਖਿਆ | ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸ਼ਾਨਦਾਰ ਪ੍ਰਾਪਤੀ ਡਾ. ਰੋਹਨ ਬੌਰੀ ਦੀ ਕਲੀਨਿਕਲ ਮੁਹਾਰਤ ਤੇ ਨਵੀਨਤਾਕਾਰੀ ਪਹੁੰਚ ਨੂੰ ਦਰਸਾਉਂਦੀ ਹੈ ਅਤੇ ਇੰਨੋਸੈਂਟਹਾਰਟਸ ਆਈ ਸੈਂਟਰ ਦੀ ਵਿਸ਼ਵ ਪੱਧਰੀ ਅੱਖਾਂ ਦੀ ਦੇਖਭਾਲ ਪ੍ਰਦਾਨ ਕਰਨ ਤੇ ਅਤਿ-ਆਧੁਨਿਕ ਤਕਨਾਲੋਜੀ ਅਪਣਾਉਣ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ ਜੋ ਮਰੀਜ਼ਾਂ ਤੇ ਡਾਕਟਰੀ ਜਗਤ ਦੋਵਾਂ ਦੇ ਲਈ ਲਾਭਦਾਇਕ ਹੈ |

Ad Position 22
No active advertisement
ਪਿਛਲੀ ਖ਼ਬਰ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ 10 ਸਾਲਾ ਮਾਸੂਮ ਨਾਲ ਦਰਿੰਦਗੀ, ਨਾਬਾਲਗ ਦੋਸ਼ੀ ਕਾਬੂ
Ad Position 24