24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਜ਼ੁਰਗ ਮਾਂ ਦੀ ਗੋਲੀ ਮਾਰ ਕੇ ਹੱਤਿਆ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਵਲੋਂ ਲਾਇਸੰਸੀ ਪਿਸਤੌਲ ਨਾਲ ਆਪਣੇ ਘਰ ਰੱਖੇ 2 ਪਾਲਤੂ ਕੁੱਤਿਆਂ ਤੇ ਆਪਣੀ ਬਜ਼ੁਰਮ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਫਿਰ ਇਸ ਵਿਅਕਤੀ ਨੇ ਘਰ ਦੇ ਬਾਹਰ ਜਾ ਕੇ ਖਾਲੀ ਪਲਾਟ ’ਚ ਆਪਣੇ ਵੀ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ । ਇਹ ਘਟਨਾ ਅੱਜ ਇਥੇ ਅਜਨਾਲਾ ਰੋਡ ’ਤੇ ਪੈਂਦੇ ਛਾਉਣੀ ਥਾਣੇ...

Ad Position 21
No active advertisement
ਅਜੀਤ ਡੈਸਕ 25-11-2026

ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਵਲੋਂ ਲਾਇਸੰਸੀ ਪਿਸਤੌਲ ਨਾਲ ਆਪਣੇ ਘਰ ਰੱਖੇ 2 ਪਾਲਤੂ ਕੁੱਤਿਆਂ ਤੇ ਆਪਣੀ ਬਜ਼ੁਰਮ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਫਿਰ ਇਸ ਵਿਅਕਤੀ ਨੇ ਘਰ ਦੇ ਬਾਹਰ ਜਾ ਕੇ ਖਾਲੀ ਪਲਾਟ ’ਚ ਆਪਣੇ ਵੀ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮ੍ਰਿਤਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ । ਇਹ ਘਟਨਾ ਅੱਜ ਇਥੇ ਅਜਨਾਲਾ ਰੋਡ ’ਤੇ ਪੈਂਦੇ ਛਾਉਣੀ ਥਾਣੇ ਦੇ ਖੇਤਰ ਜੂਝਾਰ ਸਿੰਘ ਐਵੀਨਿਊ ਗਲੀ ਨੰਬਰ 2 ਦੀ ਹੈ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਹਰਪ੍ਰੀਤ ਸਿੰਘ (50) ਪੁੱਤਰ ਪ੍ਰਿਤਪਾਲ ਸਿੰਘ ਤੇ ਉਸਦੀ ਮਾਤਾ ਭੁਪਿੰਦਰ ਕੌਰ (72) ਵਜੋਂ ਹੋਈ ਹੈ । ਇਹ ਪਰਿਵਾਰ ਦਾ ਘਰ 2 ਮੰਜ਼ਿਲਾ ਹੈ, ਜਿਥੇ ਉਪਰਲੀ ਮੰਜ਼ਿਲ ’ਤੇ ਵਿਦੇਸ਼ ਤੋਂ ਪਰਤਿਆ ਇਹ ਵਿਅਕਤੀ ਆਪਣੀ ਮਾਤਾ ਨਾਲ ਰਹਿੰਦਾ ਸੀ, ਜਦੋਂ ਕਿ ਉਸਦੀ ਛੋਟੀ ਭਰਜਾਈ ਆਪਣੇ ਬੱਚਿਆਂ ਨਾਲ ਕੋਠੀ ਦੇ ਹੇਠਲੇ ਹਿੱਸੇ ’ਚ ਰਹਿੰਦੀ ਸੀ । ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦਾ ਵੀ ਆਦੀ ਸੀ ਅਤੇ ਘਰ ’ਚ ਕਲੇਸ਼ ਵੀ ਰਹਿੰਦਾ ਸੀ । ਏ.ਸੀ.ਪੀ. (ਪੱਛਮੀ) ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰ ਦੀ ਹੈ ਜਿਸ ਬਾਰੇ ਪਤਾ ਲਗਣ ’ਤੇ ਉਹ ਟੀਮ ਨਾਲ ਪੁੱਜੇ, ਪੁਲਿਸ ਨੇ ਦੱਸਿਆ ਕਿ ਇਹ ਸਾਰੀ ਘਟਨਾ  ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਈ ਹੈ । ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ । ਮ੍ਰਿਤਕ ਵਿਅਕਤੀ ਦੀ ਭਾਬੀ ਮੀਨੂੰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਘਟਨਾ ਵੇਲੇ ਆਪਣੇ ਬੱਚਿਆਂ ਨਾਲ ਸੁੱਤੀ ਹੋਈ ਸੀ ਤੇ ਉਸਨੂੰ ਨਹੀਂ ਪਤਾ ਚਲਿਆ ਕਿ ਇਹ ਘਟਨਾ ਕਿਵੇਂ ਵਾਪਰੀ ।

Ad Position 22
No active advertisement
ਪਿਛਲੀ ਖ਼ਬਰ ਸ਼ੇਖ ਹਸੀਨਾ ਦੇ 16 ਦਸੰਬਰ ਨੂੰ ਬੰਗਲਾਦੇਸ਼ ਵਾਪਸ ਆਉਣ ਦੀ ਯੋਜਨਾ ਅਗਲੀ ਖ਼ਬਰ ਪੁਰਾਣੇ ਅਪਰਾਧਿਕ ਰਿਕਾਰਡ ਵਾਲੇ ਮੁਲਜ਼ਮ ਨੂੰ ਸਿਰਫ਼ ਮੁਕੱਦਮੇ ਦੀ ਸੁਣਵਾਈ ’ਚ ਦੇਰੀ ਹੋਣ ਕਾਰਨ ਜ਼ਮਾਨਤ ਨਹੀਂ-ਸੁਪਰੀਮ ਕੋਰ...
Ad Position 24