ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਵਲੋਂ ਸ਼ੁੱਕਰਵਾਰ ਨੂੰ ਹੋਣ ਵਾਲੀ ‘ਮੌਕ’ ਸੰਸਦ ’ਚ ਸਾਬਕਾ ਸਪੀਕਰ ਮੀਰਾ ਕੁਮਾਰ ਇਸਦੀ ਪ੍ਰਧਾਨਗੀ ਕਰਨਗੇ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਣ ਵਾਲੀ ਮੌਕ ਸੰਸਦ ’ਚ ਪ੍ਰਤੀਕਾਤਮਕ ਇਜਲਾਸ ਸ਼ੁੱਕਰਵਾਰ ਸ਼ਾਮ 4 ਵਜੇ ਤੋਂ 8 ਵਜੇ ਤੱਕ ਚਲੇਗਾ, ਜਿਸ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਂਦੋਸ਼ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਅਸਲ ’ਚ ਮਹਾਂਦੋਸ਼ ਲਿਆਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਕਾਂਗਰਸ ਮੌਕ ਮਹਾਂਦੋਸ਼ ਰਾਹੀਂ ਦਬਾਅ ਬਣਾਉਣਾ ਚਾਹੁੰਦੀ ਹੈ। ਇਸ ਪ੍ਰੋਗਰਾਮ ’ਚ ਸੰਸਦ ਵਰਗੀ ਕਾਰਵਾਈ ਦਾ ਮੰਚਨ ਕੀਤਾ ਜਾਏਗਾ, ਜਿਸ ’ਚ ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ ਜਾਏਗਾ। ਇਸ ਪ੍ਰਸਤਾਵ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਪੇਸ਼ ਕਰਨਗੇ। ਜਿਸ ਤੋਂ ਬਾਅਦ ਤਕਰੀਬਨ ਦੋ ਦਰਜਨ ਵਕਤਾ ਆਪਣੀ ਗੱਲ ਰੱਖਣਗੇ। ਮੌਕ ਸੰਸਦ ਦੀਆਂ ਤਿਆਰੀਆਂ ਸੰਬੰਧੀ ਕੰਮ ਕਾਂਗਰਸ ਸੰਗਠਨ ਮਹਾਂਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸੰਭਾਲ ਰਹੇ ਹਨ। ਪਹਿਲਾਂ ਇਹ ਪ੍ਰੋਗਰਾਮ ਅਸ਼ੋਕਾ ਹੋਟਲ ਅਤੇ ਰਾਮਲੀਲ੍ਹਾ ਮੈਦਾਨ ’ਚ ਕਰਨ ਦੀ ਯੋਜਨਾ ਸੀ, ਪਰ ਦਿੱਲੀ ਪੁਲਿਸ ਵਲੋਂ ਇਜਾਜ਼ਤ ਨਾ ਦਿੱਤੇ ਜਾਣ ਨਾਲ ਹੁਣ ਇਹ ਖੜਗੇ ਦੀ ਰਿਹਾਇਸ਼ ’ਤੇ ਕੀਤਾ ਜਾਏਗਾ, ਜਿਸ ਦਾ ਇਕ ਵੱਡਾ ਕਾਰਨ ਪ੍ਰੋਗਰਾਮ ਲਈ ਦਿੱਲੀ ਪੁਲਿਸ ਜਾਂ ਕਿਸੇ ਹੋਰ ਦੀ ਇਜਾਜ਼ਤ ਦੀ ਲੋੜ ਨਹੀਂ ਹੋਏਗੀ। ਇਸ ਤੋਂ ਇਲਾਵਾ ਘਰ ਦੇ ਬਾਹਰ ਵੱਡੇ ਲਾਨ ’ਚ ਵੱਡੇ ਇਕੱਠ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਮੌਕ ਸੰਸਦ ਲਈ ਸੰਸਦ ਭਵਨ ਦੀ ਦਿਖ ਵਰਗਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਘਰ ਦੇ ਬਾਹਰਲੇ ਲਾਨ ’ਚ ਲਗਾਇਆ ਜਾਏਗਾ। ਹਲਕਿਆਂ ਮੁਤਾਬਿਕ ਮੌਕ ਸੰਸਦ ’ਚ ਸਭ ਤੋਂ ਆਖੀਰ ’ਚ ਰਾਹੁਲ ਗਾਂਧੀ ਬੋਲਣਗੇ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ ਇਸ ਸਾਲ ਅਪ੍ਰੈਲ ’ਚ ਸੰਸਦ ’ਚ ਮਹਾਂਦੋਸ਼ ਦਾ ਪ੍ਰਸਤਾਵ ਲਿਆਂਦਾ ਸੀ ਪਰ ਉਹ ਖਾਰਜ ਹੋ ਗਿਆ।
ਗਿਆਨੇਸ਼ ਕੁਮਾਰ ਖ਼ਿਲਾਫ਼ ਮਹਾਂਦੋਸ਼ ਪ੍ਰਸਤਾਵ ਲਈ ‘ਇੰਡੀਆ’ ਗੱਠਜੋੜ ਦੀ ‘ਮੌਕ ਸੰਸਦ’ ਅੱਜ ਮੀਰਾ ਕੁਮਾਰ ਹੋਣਗੇ ਸਪੀਕਰ, ਖੜਗੇ ਪੇਸ਼ ਕਰਨਗੇ ਪ੍ਰਸਤਾਵ
ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)- ਕਾਂਗਰਸ ਦੀ ਅਗਵਾਈ ਹੇਠ ‘ਇੰਡੀਆ’ ਗੱਠਜੋੜ ਵਲੋਂ ਸ਼ੁੱਕਰਵਾਰ ਨੂੰ ਹੋਣ ਵਾਲੀ ‘ਮੌਕ’ ਸੰਸਦ ’ਚ ਸਾਬਕਾ ਸਪੀਕਰ ਮੀਰਾ ਕੁਮਾਰ ਇਸਦੀ ਪ੍ਰਧਾਨਗੀ ਕਰਨਗੇ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਣ ਵਾਲੀ ਮੌਕ ਸੰਸਦ ’ਚ ਪ੍ਰਤੀਕਾਤਮਕ ਇਜਲਾਸ ਸ਼ੁੱਕਰਵਾਰ ਸ਼ਾਮ 4 ਵਜੇ ਤੋਂ 8 ਵਜੇ ਤੱਕ ਚਲੇਗਾ, ਜਿਸ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਂਦੋਸ਼ ਦਾ ਪ੍ਰਸਤਾਵ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ....
ਅਜੀਤ ਡੈਸਕ
30-10-2026