23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦਿੱਲੀ ਹਾਈ ਕੋਰਟ ਨੇਹਾ ਬੋਰਾ ਦੀ ਪਟੀਸ਼ਨ ’ਤੇ ਅੱਜ ਜਾਰੀ ਕਰੇਗੀ ਆਦੇਸ਼

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ’ (ਆਇਸਾ) ਦੀ ਪ੍ਰਧਾਨ ਨੇਹਾ ਬੋਰਾ ਦੀ ਪਟੀਸ਼ਨ ’ਤੇ 23 ਅਕਤੂਬਰ ਨੂੰ ਆਪਣਾ ਆਦੇਸ਼ ਸੁਣਾਏਗੀ। ਨੇਹਾ ਬੋਰਾ ਨੇ ਦਿੱਲੀ ....

Ad Position 21
No active advertisement
ਅਜੀਤ ਡੈਸਕ 23-10-2026

ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ‘ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ’ (ਆਇਸਾ) ਦੀ ਪ੍ਰਧਾਨ ਨੇਹਾ ਬੋਰਾ ਦੀ ਪਟੀਸ਼ਨ ’ਤੇ 23 ਅਕਤੂਬਰ ਨੂੰ ਆਪਣਾ ਆਦੇਸ਼ ਸੁਣਾਏਗੀ। ਨੇਹਾ ਬੋਰਾ ਨੇ ਦਿੱਲੀ ਪੁਲਿਸ ਦੇ ਉਸ ਨੋਟਿਸ ਨੂੰ ਚੁਣੌਤੀ ਦਿੱਤੀ ਸੀ ਜਿਸ ’ਚ ਉਸ ਨੂੰ ਇਕ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਸਾਹਮਣੇ ‘ਪੀਸ ਬਾਂਡ’ (ਸ਼ਾਂਤੀ ਬਣਾਏ ਰੱਖਣ ਦੇ ਮੁਚੱਲਕੇ) ਭਰਨ ਲਈ ਕਿਹਾ ਗਿਆ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਬੋਰਾ ਤੇ ਪੁਲਿਸ ਦੇ ਵਕੀਲਾਂ ਦੀ ਲਗਪਗ ਤਿੰਨ ਘੰਟੇ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਨੇ ਕਿਹਾ ਕਿ ਮੈਂ ਕੱਲ੍ਹ ਸ਼ਾਮ 6 ਵਜੇ ਆਪਣਾ ਹੁਕਮ ਸੁਣਾਵਾਂਗਾ। ਨੇਹਾ ਨੇ ਇਸ ਨੋਟਿਸ ਨੂੰ ਗੈਰ-ਸੰਵਿਧਾਨਕ ਤੇ ਆਜ਼ਾਦ ਪ੍ਰਗਟਾਵੇ ਦੇ ਅਧਿਕਾਰ ਦੀ ਉਲੰਘਣਾ ਦੱਸਦਿਆਂ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸੁਣਵਾਈ ਦੌਰਾਨ ਨੇਹਾ ਬੋਰਾ ਦੇ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਦਲੀਲ ਦਿੱਤੀ ਕਿ ਨੇਹਾ ਨੇ ਕਦੇ ਕੋਈ ਹਿੰਸਾ ਨਹੀਂ ਭੜਕਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿਰੰਗਾ ਲਹਿਰਾਉਣ ਲਈ ਕਿਸੇ ਇਜਾਜ਼ਤ ਦੀ ਲੋੜ ਨਾ ਹੋਣ ਦੀ ਗੱਲ ਵੀ ਕਹੀ।

Ad Position 22
No active advertisement
ਪਿਛਲੀ ਖ਼ਬਰ ਰੱਖਿਆ ਸਹਿਯੋਗ ਵਧਾਉਣ ਲਈ ਪਾਕਿ, ਤੁਰਕੀ, ਕਤਰ ਤੇ ਇੰਡੋਨੇਸ਼ੀਆ ਵਿਚਾਲੇ ‘ਬਦਰ’ ਸਮਝੌਤਾ ਸਹੀਬੱਧ ਫ਼ੌਜੀ ਉਤਪਾਦਨ ਅਤੇ ਤਕਨੀਕ... ਅਗਲੀ ਖ਼ਬਰ ਇਲਾਕੇ ਅੰਦਰ ਚੱਲ ਰਹੀ ਮਾਈਨਿੰਗ ਅਤੇ ਭੱਠਿਆਂ ਦੀਆਂ ਟਰਾਲੀਆਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਦਾ ਸਬੱਬ
Ad Position 24