23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

2019 ਈਸਟਰ ਬੰਬ ਧਮਾਕੇ: ਸ੍ਰੀਲੰਕਾ ਦੀ ਅਦਾਲਤ ਨੇ 15 ਦੋਸ਼ੀਆਂ ਨੂੰ 200 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ

ਕੋਲੰਬੋ, 22 ਸਤੰਬਰ (ਪੀ.ਟੀ.ਆਈ.)-ਸ੍ਰੀਲੰਕਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ 24 ’ਚੋਂ 15 ਦੋਸ਼ੀਆਂ ਨੂੰ 2019 ਦੇ ਈਸਟਰ ਸੰਡੇ ਦੇ ਆਤਮਘਾਤੀ ਹਮਲਿਆਂ ’ਚ ਸ਼ਾਮਿਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ’ਚੋਂ ਹਰੇਕ ਨੂੰ 200 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ...

Ad Position 21
No active advertisement
ਅਜੀਤ ਡੈਸਕ 23-09-2026

ਕੋਲੰਬੋ, 22 ਸਤੰਬਰ (ਪੀ.ਟੀ.ਆਈ.)-ਸ੍ਰੀਲੰਕਾ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ 24 ’ਚੋਂ 15 ਦੋਸ਼ੀਆਂ ਨੂੰ 2019 ਦੇ ਈਸਟਰ ਸੰਡੇ ਦੇ ਆਤਮਘਾਤੀ ਹਮਲਿਆਂ ’ਚ ਸ਼ਾਮਿਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ’ਚੋਂ ਹਰੇਕ ਨੂੰ 200 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ।  ਆਈ.ਐਸ.ਆਈ.ਐਸ. ਨਾਲ ਜੁੜੇ ਸਥਾਨਕ ਇਸਲਾਮੀ ਕੱਟੜਪੰਥੀ ਸਮੂਹ ‘ਨੈਸ਼ਨਲ ਤੌਹੀਦ ਜਮਾਤ’ ਨਾਲ ਸੰਬੰਧਿਤ ਨੌਂ ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ 2019 ਨੂੰ ਲੜੀਵਾਰ ਭਿਆਨਕ ਧਮਾਕੇ ਕੀਤੇ ਸਨ। ਇਨ੍ਹਾਂ ਧਮਾਕਿਆਂ ਨੇ ਤਿੰਨ ਕੈਥੋਲਿਕ ਚਰਚਾਂ ਤੇ 3 ਆਲੀਸ਼ਾਨ ਹੋਟਲਾਂ ਨੂੰ ਨਿਸ਼ਾਨਾ ਬਣਾਇਆ, ਜਿਸ ’ਚ 11 ਭਾਰਤੀਆਂ ਸਮੇਤ ਲਗਭਗ 270 ਲੋਕ ਮਾਰੇ ਗਏ ਤੇ 500 ਤੋਂ ਵੱਧ ਜ਼ਖਮੀ ਹੋ ਗਏ। ਕੋਲੰਬੋ ਦੀ ਸਥਾਈ ਹਾਈ ਕੋਰਟ ‘ਟ੍ਰਾਇਲ-ਐਟ-ਬਾਰ’ ਵਲੋਂ ਇਨ੍ਹਾਂ 15 ਦੋਸ਼ੀਆਂ ਨੂੰ 220-220 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ।  ਅਦਾਲਤ ਨੇ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਰਾਜ ਵਲੋਂ ਜ਼ਬਤ ਕਰਨ ਦੇ ਹੁਕਮ ਵੀ ਦਿੱਤੇ। ਤਿੰਨ-ਜੱਜਾਂ ਵਾਲੀ ਹਾਈ ਕੋਰਟ ‘ਟ੍ਰਾਇਲ-ਐਟ-ਬਾਰ’ ਨੇ ਮੰਗਲਵਾਰ ਨੂੰ ਫ਼ੈਸਲਾ ਸੁਣਾਇਆ, ਜਿਸ ’ਚ 15 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਬਾਕੀ ਨੌਂ ਨੂੰ ਬਰੀ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੇ ਸਮਾਗਮ ’ਚ ਮਿਮਿਕਰੀ ਕਾਮੇਡੀਅਨ ਨੇ ‘ਵਾਰ-ਵਾਰ ਮਿਲ ਰਹੀਆਂ ਧਮਕੀਆਂ’ ਕਾਰਨ ਤਿੰਨ ਸ਼ੋਅ ਰੱਦ ਕੀਤੇ ਅਗਲੀ ਖ਼ਬਰ ਕੇਂਦਰ ਵਲੋਂ ਘਰੇਲੂ ਉਤਪਾਦਾਂ ’ਤੇ ਸ਼ਾਕਾਹਾਰੀ-ਮਾਸਾਹਾਰੀ ਲੇਬਲਿੰਗ ਕੀਤੀ ਗਈ ਲਾਜ਼ਮੀ
Ad Position 24