03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਤੋਂ

ਚੰਡੀਗੜ੍ਹ, 2 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸੋਮਵਾਰ 3 ਅਗਸਤ ਨੂੰ ਸ਼ੁਰੂ ਹੋਵੇਗਾ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਇਜਲਾਸ ਸਵੇਰੇ 11 ਵਜੇ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ। ਇਜਲਾਸ ਦੌਰਾਨ ‘ਪੰਜਾਬ ਕਾਮਨ ਇਨਫ਼ਰਾਸ਼ਟਰਕਚਰ ਰੈਗੂਲੇਸ਼ਨ ਐਂਡ ਮੇਨਟੀਨੈਂਸ ਸੋਧ ਬਿੱਲ 2026’ ਨੂੰ ਪਾਸ ਕਰਨ ਤੋਂ ਇਲਾਵਾ ਤਿੰਨ ਧਿਆਨ ਦਿਵਾਊ ਮਤੇ ਅਤੇ ਸਵਾਲਾਂ-ਜਵਾਬਾਂ ਦਾ ਸਮਾਂ ਰੱਖਿਆ ਗਿਆ ਹੈ, ਜਦੋਂ ਕਿ ਮੈਂਬਰਾਂ ਨੂੰ ਸਿਫ਼ਰ ਕਾਲ ਦੌਰਾਨ ਜ਼ਰੂਰੀ ਮੁੱਦੇ ਉਠਾਉਣ ਦਾ ਵੀ ਸਮਾਂ ਮਿਲੇਗਾ। ਇਜਲਾਸ ਦੇ ਕੰਮਕਾਜ ਸੰਬੰਧੀ ਫ਼ੈਸਲਾ ਲੈਣ ਲਈ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਇਜਲਾਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ਵਲੋਂ ਇਜਲਾਸ ਦੌਰਾਨ ਹੋਣ ਵਾਲੇ ਕੰਮਕਾਜ ਦੀ ਰੂਪਰੇਖਾ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਵਿਧਾਨ

Ad Position 21
No active advertisement
ਅਜੀਤ ਡੈਸਕ 03-08-2026

ਚੰਡੀਗੜ੍ਹ, 2 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸੋਮਵਾਰ 3 ਅਗਸਤ ਨੂੰ ਸ਼ੁਰੂ ਹੋਵੇਗਾ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਇਜਲਾਸ ਸਵੇਰੇ 11 ਵਜੇ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ। ਇਜਲਾਸ ਦੌਰਾਨ ‘ਪੰਜਾਬ ਕਾਮਨ ਇਨਫ਼ਰਾਸ਼ਟਰਕਚਰ ਰੈਗੂਲੇਸ਼ਨ ਐਂਡ ਮੇਨਟੀਨੈਂਸ ਸੋਧ ਬਿੱਲ 2026’ ਨੂੰ ਪਾਸ ਕਰਨ ਤੋਂ ਇਲਾਵਾ ਤਿੰਨ ਧਿਆਨ ਦਿਵਾਊ ਮਤੇ ਅਤੇ ਸਵਾਲਾਂ-ਜਵਾਬਾਂ ਦਾ ਸਮਾਂ ਰੱਖਿਆ ਗਿਆ ਹੈ, ਜਦੋਂ ਕਿ ਮੈਂਬਰਾਂ ਨੂੰ ਸਿਫ਼ਰ ਕਾਲ ਦੌਰਾਨ ਜ਼ਰੂਰੀ ਮੁੱਦੇ ਉਠਾਉਣ ਦਾ ਵੀ ਸਮਾਂ ਮਿਲੇਗਾ। ਇਜਲਾਸ ਦੇ ਕੰਮਕਾਜ ਸੰਬੰਧੀ ਫ਼ੈਸਲਾ ਲੈਣ ਲਈ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ਇਜਲਾਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ਵਲੋਂ ਇਜਲਾਸ ਦੌਰਾਨ ਹੋਣ ਵਾਲੇ ਕੰਮਕਾਜ ਦੀ ਰੂਪਰੇਖਾ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਵਿਧਾਨ ਸਭਾ ਵਲੋਂ ਜਾਰੀ 10 ਅਗਸਤ ਤੱਕ ਦਾ ਕੰਮਕਾਜ ਦਾ ਜ਼ਿਕਰ ਹੈ ਪਰ ਸਪੱਸ਼ਟ ਨਹੀਂ ਕਿ ਵਿਧਾਨਿਕ ਕੰਮਕਾਜ ਕੀ ਹੈ। ਸੰਭਵ ਹੈ ਕਿ ਕੰਮ ਉਪਲਬਧ ਨਾ ਹੋਣ ਦੀ ਸੂਰਤ ਵਿਚ ਇਜਲਾਸ ਦੌਰਾਨ ਇਕ ਦੋ ਛੁੱਟੀਆਂ ਵੀ ਹੋ ਸਕਦੀਆਂ ਹਨ। ਇਹ ਵੀ ਚਰਚਾ ਹੈ ਕਿ ਇਜਲਾਸ ਦੌਰਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ ’ਚ ਬੇਅਦਬੀਆਂ ਸੰਬੰਧੀ ਸਜ਼ਾਵਾਂ ਸਖ਼ਤ ਕਰਨ ਲਈ ਜੋ ਸੋਧਾਂ ਕੀਤੀਆਂ ਗਈਆਂ ਹਨ ਅਤੇ ਉਸ ਨਾਲ ਨਿਯਮਾਂ ਸੰਬੰਧੀ ਜੋ ਖਰੜਾ ਤਿਆਰ ਕਰਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜਿਆ ਗਿਆ ਹੈ, ਉਸ ’ਤੇ ਇਜਲਾਸ ਦੌਰਾਨ ਵੀ ਬਹਿਸ  ਕਰਵਾਈ ਜਾ ਸਕਦੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਸਪੀਕਰ ਨੂੰ ਪੱਤਰ ਲਿਖ ਕੇ ਸੂਬੇ ਵਿਚ ਅਮਨ ਕਾਨੂੰਨ, ਨਸ਼ਿਆਂ ਦੀ ਸਮੱਸਿਆ, ਬੇਅਦਬੀਆਂ ਕੇਸਾਂ ਅਤੇ ਸੂਬੇ ਦੀ ਵਿੱਤੀ ਸਥਿਤੀ ਸਮੇਤ ਕਈ ਅਹਿਮ ਮੁੱਦਿਆਂ ’ਤੇ ਬਹਿਸ ਲਈ ਸਮਾਂ ਰੱਖੇ ਜਾਣ ਦੀ ਮੰਗ ਰੱਖੀ ਗਈ ਹੈ, ਪਰ ਵਿਧਾਨ ਸਭਾ ਸਕੱਤਰੇਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅਜਿਹੀ ਬਹਿਸ ਕਰਵਾਉਣ ਲਈ ਫ਼ਿਲਹਾਲ ਨਿਯਮਾਂ ਅਨੁਸਾਰ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ। ਵਿਧਾਨ ਸਭਾ ਦੇ ਇਸ ਇਜਲਾਸ ਨੂੰ ਮੌਜੂਦਾ ਸਰਕਾਰ  ਦਾ ਆਖ਼ਰੀ ਇਜਲਾਸ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਬਾਅਦ ਸਰਕਾਰ ਕਿਸੇ ਕੰਮਕਾਜ ਲਈ ਕੋਈ ਇਕ ਅੱਧੇ ਦਿਨ ਦਾ ਵਿਸ਼ੇਸ਼ ਇਜਲਾਸ ਹੀ ਬੁਲਾਉਣਾ ਚਾਹੇਗੀ, ਕਿਉਂਕਿ ਸਾਰੀਆਂ ਪਾਰਟੀਆਂ ਚੋਣ ਮੁਹਿੰਮ ਵਿਚ ਰੁੱਝ ਜਾਣਗੀਆਂ। ਇਸ ਕਾਰਨ ਵਿਰੋਧੀ ਧਿਰ ਵੀ ਇਜਲਾਸ ਦੌਰਾਨ ਜ਼ੋਰਦਾਰ ਢੰਗ ਨਾਲ ਮੁੱਦੇ ਉਠਾਉਣਾ ਚਾਹੇਗੀ ਅਤੇ ਇਜਲਾਸ ਇਸ ਕਾਰਨ ਹੰਗਾਮਿਆਂ ਭਰਪੂਰ ਵੀ ਹੋ ਸਕਦਾ ਹੈ। ਪਰ ਮੁੱਖ ਵਿਰੋਧੀ ਧਿਰ ਕਾਂਗਰਸ ਵਿਚ ਜਿਵੇਂ ਦੀ ਪਾਟੋ-ਧਾੜ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਸੂਬੇ ਭਰ ਵਿਚ ਰੈਲੀਆਂ ਦਾ ਪ੍ਰੋਗਰਾਮ ਚਲਾ ਰਹੇ ਹਨ, ਉਸ ਕਾਰਨ ਇਜਲਾਸ ਦੌਰਾਨ ਰੈਲੀਆਂ ਕਾਂਗਰਸੀ ਵਿਧਾਇਕਾਂ ਦੇ ਮਨੋਬਲ ਅਤੇ ਹਾਜ਼ਰੀ ’ਤੇ ਇਸ ਦਾ ਕੀ ਅਸਰ ਪਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ‘ਐਸ.ਆਈ.ਆਰ.’ ਦੌਰਾਨ 100 ਫ਼ੀਸਦੀ ਡਿਜੀਟਲਾਈਜ਼ੇਸ਼ਨ ਮੁਕੰਮਲ-ਅਨੰਦਿਤਾ ਮਿਤਰਾ ਅਗਲੀ ਖ਼ਬਰ ਕਾਂਗਰਸ ’ਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ-ਭੁਪੇਸ਼ ਬਘੇਲ
Ad Position 24
No active advertisement