28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਹੜ੍ਹ ਪ੍ਰਭਾਵਿਤ ਪਿੰਡਾਂ ਨੂੰ 288 ਬੋਰੇ ਡੀ.ਏ.ਪੀ. ਦੀ ਕੀਤੀ ਵੰਡ

Ad Position 21
No active advertisement
ਅਜੀਤ ਡੈਸਕ 07-11-2025
ਫੱਤੂਢੀਂਗਾ, 6 ਨਵੰਬਰ (ਬਲਜੀਤ ਸਿੰਘ)-ਪਿਛਲੇ ਸਮੇਂ ਦੌਰਾਨ ਦਰਿਆ ਬਿਆਸ ਵਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਪਿੰਡ ਬਾਗੂਵਾਲ ਅਤੇ ਕੰਮੇਵਾਲ ਜਿਸ ਦੀ ਸੈਂਕੜੇ ਫਸਲ ਪਾਣੀ ਨਾਲ ਬਿਲਕੁਲ ਨਸ਼ਟ ਹੋ ਗਈ ਸੀ, ਇਨ੍ਹਾਂ ਪਿੰਡਾਂ ਦੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਪਸ਼ੂਆਂ ਦੇ ਚਾਰੇ ਘਰ ਦੇ ਰਾਸ਼ਨ ਸਮੇਤ ਸਮੇਂ-ਸਮੇਂ 'ਤੇ ਲੋੜ ਪੂਰੀ ਕੀਤੀ ਗਈ | ਇਸ ਤਰ੍ਹਾਂ ਹੀ ਪਿੰਡ ਘਣੀਏ ਕੇ ਦੇ ਹਰਮਨਜੀਤ ਸਿੰਘ ਔਜਲਾ ਦੇ ਉਦਮ ਨਾਲ ਪਿੰਡ ਪੈਂਚਾ ਤੋਂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਡਾ. ਨਿਸ਼ਾਂਤ ਰਤਨ, ਆਕਾਸ਼ ਸਿੰਘ, ਕਰਨਵੀਰ ਸਿੰਘ ਪਿੰਡ ਘਣੀਏ ਕੇ, ਖੁਸ਼ਪਾਲਜੀਤ ਸਿੰਘ ਔਜਲਾ, ਹਰਜਿੰਦਰ ਪੰਡਿਤ, ਦੁੱਲਾ ਪੰਡਿਤ ਵੱਲੋਂ ਇਹਨਾਂ ਦੋਵਾਂ ਪਿੰਡਾਂ ਦੇ ਕਿਸਾਨਾਂ ਦੇ ਕਣਕ ਦੀ ਬਿਜਾਈ ਲਈ ਡੀਏਪੀ ਦੀ ਖਾਦ ਦੇ 288 ਬੋਰੇ ਵੰਡੇ ਗਏ ਤਾਂ ਜੋ ਉਨ੍ਹਾਂ ਦੀ ਆਰਥਿਕ ਸਹਾਇਤਾ ਹੋ ਸਕੇ | ਇਸ ਮੌਕੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਇਸ ਮੁਸ਼ਕਲ ਸਮੇਂ ਤੇ ਪੀੜਤ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਹੈ ਤੇ ਉਨ੍ਹਾਂ ਅਤੇ ਉਸ ਦੇ ਜਾਣਕਾਰ ਸੱਜਣਾ ਵੀ ਇਸ ਮੌਕੇ ਲੋੜ ਅਨੁਸਾਰ ਆਪਣੀ ਹੈਸੀਅਤ ਅਨੁਸਾਰ ਸੇਵਾ ਕੀਤੀ ਹੈ | ਇਸ ਮੌਕੇ ਪਿੰਡ ਬਾਗੂਵਾਲ ਦੇ ਸਰਪੰਚ ਸੁਰਿੰਦਰ ਸਿੰਘ ਨੇ ਸਮੁੱਚੇ ਪਿੰਡ ਵੱਲੋਂ ਇਹਨਾਂ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਔਖੇ ਸਮੇਂ ਵਿਚ ਪਿੰਡ ਦੇ ਕਿਸਾਨਾਂ ਦੀ ਬਾਂਹ ਫੜੀ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਡਾਕਘਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਹਿਗੁਰੂ ਅਕੈਡਮੀ ਨੇ ਖ਼ੂਨਦਾਨ ਕੈਂਪ ਲਗਾਇਆ
Ad Position 24