18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਲਾਕ ਪੱਧਰੀ ਖੇਡਾਂ 'ਚ ਕਲੱਸਟਰ ਬਹਾਦਰਪੁਰ ਨੇ ਲਗਾਤਾਰ ਚੌਥੀ ਵਾਰ ਓਵਰਆਲ ਟਰਾਫ਼ੀ ਜਿੱਤੀ <br/>

Ad Position 21
No active advertisement
ਕਲੱਸਟਰ ਬਹਾਦਰਪੁਰ ਦੇ ਖਿਡਾਰੀਆਂ ਨੂੰ ਟਰਾਫ਼ੀ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ : ਪਾਲ ਸਿੰਘ ਮੰਡੇਰ <br/> 23-10-2025
ਬਰੇਟਾ, 22 ਅਕਤੂਬਰ (ਪਾਲ ਸਿੰਘ ਮੰਡੇਰ)- ਬਲਾਕ ਬਰੇਟਾ ਦੇ ਖੇਡ ਮੁਕਾਬਲਿਆਂ ਵਿਚ ਕਲੱਸਟਰ ਬਹਾਦਰਪੁਰ ਨੇ ਲਗਾਤਾਰ ਚੌਥੇ ਸਾਲ ਓਵਰਆਲ ਟਰਾਫ਼ੀ ­­­­'ਤੇ ਕਬਜ਼ਾ ਕੀਤਾ | ਇਹ ਟੂਰਨਾਮੈਂਟ ਬਲਾਕ ਸਿੱਖਿਆ ਅਫ਼ਸਰ ਸਤਪਾਲ ਸਿੰਘ ਦੀ ਰਹਿਨੁਮਾਈ ਹੇਠ ਖੇਡ ਸਟੇਡੀਅਮ ਦਾਤੇਵਾਸ ਵਿਖੇ ਕਰਵਾਏ ਗਏ, 'ਚ ਲਗਪਗ 70 ਸਕੂਲਾਂ ਨੇ ਭਾਗ ਲਿਆ | ਖੇਡ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਕਲੱਸਟਰ ਬਹਾਦਰਪੁਰ ਨੇ ਸਰਕਲ ਕਬੱਡੀ, ਨੈਸ਼ਨਲ ਕਬੱਡੀ, ਲੜਕਿਆਂ ਦੀ ਫੁੱਟਬਾਲ, ਯੋਗਾ ਦੇ ਸਾਰੇ ਮੁਕਾਬਲੇ, ਰਿਧਮਿਕ ਜਿਮਨਾਸਟਿਕ, ਕੁਸ਼ਤੀ 30 ਕਿੱਲੋ, ਲੜਕੀਆਂ ਦੀ ਸ਼ਤਰੰਜ, ਰੱਸਾਕਸ਼ੀ, ਲੜਕਿਆਂ ਦੀ 100 ਤੇ 200 ਮੀਟਰ ਦੌੜ, 400 ਮੀਟਰ ਦੌੜ ਰਿਲੇਅ, ਸ਼ਾਟਪੁੱਟ, ਲੜਕਿਆਂ ਦੀ ਮਿੰਨੀ ਹੈਂਡਬਾਲ, ਲੜਕਿਆਂ ਦੀ ਹਾਕੀ, ਕਰਾਟਿਆਂ ਦੇ 8 ਮੁਕਾਬਲੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੇ ਖੋ-ਖੋ, ਲੜਕੀਆਂ ਫੁੱਟਬਾਲ, ਜਿਮਨਾਸਟਿਕ, ਕੁਸ਼ਤੀ 28 ਕਿੱਲੋ, ਲੜਕੇ ਸਤਰੰਜ, ਲੜਕੇ ਦੌੜ 100 ਤੇ 200 ਮੀਟਰ, ਲੜਕੇ ਲੰਬੀ ਛਾਲ, ਕਰਾਟਿਆਂ ਦੇ ਪੰਜ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਕਲੱਸਟਰ ਬਹਾਦਰਪੁਰ ਨੇ ਹੋਏ ਕੁੱਲ 57 ਮੁਕਾਬਲਿਆਂ 'ਚੋਂ 34 ਵਿਚ ਪਹਿਲਾ ਸਥਾਨ, 14 ਵਿਚ ਦੂਜਾ ਸਥਾਨ ਅਤੇ 4 ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਹਰਮੀਤ ਸਿੰਘ, ਹਰਜਿੰਦਰ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਗਲਾ, ਜਗਜੀਵਨ ਕੁਮਾਰ, ਜਗਸੀਰ ਸਿੰਘ, ਕੇਵਲ ਕਿ੍ਸ਼ਨ, ਸੁਖਚੈਨ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਬੱਬੂ ਸਿੰਘ, ਗੁਰਵਿੰਦਰ ਸਿੰਘ, ਤੁਸ਼ਾਰ ਕੁਮਾਰ, ਕੋਚ ਅਮਨਦੀਪ ਸਿੰਘ ਆਦਿ ਹਾਜ਼ਰ ਸਨ | ਸੈਂਟਰ ਹੈੱਡ ਟੀਚਰ ਵਿਜੇ ਕੁਮਾਰ ਨੇ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਆਹਲੂਪੁਰ ਵਿਖੇ ਪਰਾਲੀ ਸਾੜਨ ਵਾਲੇ ਕਿਸਾਨ ਨੂੰ ਕੀਤਾ ਜੁਰਮਾਨਾ <br/> ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰਾਂ ਵਲੋਂ ਧਾਰਮਿਕ ਪ੍ਰੀਖਿਆਵਾਂ ਕਰਵਾਉਣ ਸੰਬੰਧੀ ਵਿਚਾਰ ਚਰਚਾ <br/>
Ad Position 24