26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੜਕਾਂ 'ਤੇ ਘੰੁਮਦੇ ਬੇਸਹਾਰਾ ਪਸ਼ੂਆਂ ਕਾਰਨ ਨਿੱਤ ਦਿਨ ਵਾਪਰਦੇ ਹਾਦਸੇ, ਨਹੀਂ ਲੈਂਦਾ ਕੋਈ ਸਾਰ <br/>

Ad Position 21
No active advertisement
ਸਾਦਿਕ ਦੇ ਮੁੱਖ ਚੌਕ 'ਚ ਬੈਠਾ ਬੇਸਹਾਰਾ ਪਸ਼ੂਆਂ ਦਾ ਝੁੰਡ | (ਸੱਜੇ) ਗੁਰੁਹਰਸਹਾਏ ਵਾਲੀ ਸੜਕ 'ਤੇ ਸਾਦਿਕ ਵਿਖੇ ਭਿੜ ਰਹੇ ਬੇਸਹਾਰਾ ਪਸ਼ੂ | ਤਸਵੀਰਾਂ: ਆਰ.ਐਸ.ਧੁੰਨਾ <br/> 21-09-2025
ਸਾਦਿਕ, 20 ਸਤੰਬਰ (ਆਰ.ਐਸ.ਧੁੰਨਾ)-ਬੇਸਹਾਰਾ ਪਸ਼ੂਆਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ ਪਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਨ੍ਹਾਂ ਦੀ ਵੱਧ ਰਹੀ ਗਿਣਤੀ ਕਾਰਨ ਆਏ ਦਿਨ ਹੁੰਦੇ ਹਾਦਸਿਆਂ 'ਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਸਾਦਿਕ ਵਿਖੇ ਵੀ ਬੇਸਹਾਰਾ ਪਸ਼ੂਆਂ ਦੀ ਕਾਫ਼ੀ ਭਰਮਾਰ ਹੈ ਅਤੇ ਸ਼ਾਮ ਸਮੇਂ ਬੇਸਹਾਰਾ ਪਸ਼ੂ ਆਮ ਹੀ ਝੰੁਡ ਬਣਾ ਕੇ ਇੱਥੋਂ ਦੇ ਮੁੱਖ ਚੌਕ 'ਚ ਸੜਕ ਦੇ ਵਿਚਕਾਰ ਬੈਠੇ ਹੁੰਦੇ ਹਨ ਤੇ ਇੱਥੇ ਪੰਜ ਸੜਕਾਂ ਦਾ ਸੁਮੇਲ ਹੋਣ ਕਾਰਨ ਆਵਾਜਾਈ ਵੀ ਬਹੁਤ ਹੁੰਦੀ ਹੈ ਜਿਸ ਕਰਕੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ | ਇਸੇ ਤਰ੍ਹਾਂ ਗੁਰੂਹਰਸਹਾਏ ਵਾਲੀ ਸੜਕ 'ਤੇ ਵੀ ਬੇਸਹਾਰਾ ਪਸ਼ੂ ਘੁੰਮਦੇ ਦਿਖਾਈ ਦਿੰਦੇ ਹਨ ਅਤੇ ਆਪਸ ਵਿਚ ਭਿੜਦੇ ਰਹਿੰਦੇ ਹਨ | ਇਸ ਸੜਕ 'ਤੇ ਪੈਂਦੇ ਤਿੰਨ ਸਰਕਾਰੀ ਸਕੂਲਾਂ ਵਿਚ ਹਰ ਰੋਜ਼ ਸੈਂਕੜੇ ਬੱਚੇ ਪੈਦਲ ਹੀ ਸਕੂਲ ਜਾਂਦੇ ਹਨ ਅਤੇ ਮਾਪਿਆਂ ਨੂੰ ਹਮੇਸ਼ਾ ਡਰ ਹੀ ਲੱਗਿਆ ਰਹਿੰਦਾ ਹੈ ਕਿ ਕਿਤੇ ਇਨ੍ਹਾਂ ਪਸ਼ੂਆਂ ਦੀ ਭਿੜੰਤ ਵਿਚ ਆ ਕੇ ਬੱਚਿਆਂ ਦਾ ਕੋਈ ਨੁਕਸਾਨ ਹੀ ਨਾ ਹੋ ਜਾਵੇ | ਕੁਝ ਸਮਾਂ ਪਹਿਲਾਂ ਵੀ ਬੇਸਹਾਰਾ ਪਸ਼ੂਆਂ ਦੀ ਲਪੇਟ 'ਚ ਆਉਣ ਕਾਰਨ ਪਿੰਡ ਕਾਉਣੀ ਦਾ ਨੌਜਵਾਨ ਅਤੇ ਪਿੰਡ ਘੁੱਦੂਵਾਲਾ ਦੀ ਔਰਤ ਆਪਣੀ ਜਾਨ ਗਵਾ ਚੁੱਕੇ ਹਨ ਤੇ ਅਨੇਕਾਂ ਹੀ ਹੋਰ ਹਾਦਸੇ ਵਾਪਰ ਚੁੱਕੇ ਹਨ | ਸਰਕਾਰਾਂ ਵਲੋਂ ਗਊ ਸੈੱਸ ਦੇ ਨਾਂਅ 'ਤੇ ਟੈਕਸ ਤਾਂ ਵਸੂਲ ਕੀਤਾ ਜਾਂਦਾ ਹੈ ਪਰ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ | ਰਾਤ ਦੇ ਹਨ੍ਹੇਰੇ ਵਿਚ ਖੜ੍ਹੇ ਕਾਲੇ ਰੰਗ ਦੇ ਪਸ਼ੂਆਂ ਦਾ ਅੱਗਿਓਾ ਆ ਰਹੇ ਵਾਹਨਾਂ ਦੀ ਤੇਜ਼ ਲਾਈਟ ਕਾਰਨ ਕਈ ਵਾਰ ਅੱਗੇ ਕੁਝ ਦਿਖਾਈ ਨਾ ਦੇਣ ਕਰਕੇ ਪਤਾ ਹੀ ਨਹੀਂ ਲੱਗਦਾ ਤੇ ਅਚਾਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਨਾਲ ਵਾਹਨ ਅਤੇ ਸਵਾਰੀਆਂ ਦਾ ਜਿੱਥੇ ਨੁਕਸਾਨ ਹੁੰਦਾ ਹੈ ਉੱਥੇ ਇਨ੍ਹਾਂ ਬੇਜੁਬਾਨਾਂ ਦੇ ਵੀ ਸੱਟਾਂ ਲੱਗਦੀਆਂ ਹਨ | ਆਮ ਲੋਕਾਂ ਦੀ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮੰਗ ਹੈ ਕਿ ਸੜਕਾਂ ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਰਾਤ ਸਮੇਂ ਵਾਪਰਦੇ ਹਾਦਸਿਆਂ ਤੋਂ ਬਚਣ ਲਈ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਰਿਫ਼ਲੈਕਟਰ ਪਾਏ ਜਾਣ ਤਾਂ ਜੋ ਰਾਤ ਸਮੇਂ ਲੰਘਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਪਸ਼ੂ ਖੜ੍ਹਾ ਹੈ ਤੇ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਦਾ ਗੁਣਗਾਨ ਕਰਨ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਨੇ-ਸਵਾਮੀ ਯਮੁਨਾਪੁਰੀ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ 52 ਮੈਡਲ ਜਿੱਤੇ <br/>
Ad Position 24