12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡਾ. ਗੁਰਪ੍ਰੀਤ ਸਿੰਘ ਨੇ ਗੱਟਾ ਮੁੰਡੀ ਕਾਸੂ 'ਚ ਲਗਾਇਆ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 21-09-2025
• ਨੇਕ ਕਮਾਈ 'ਚੋਂ ਵੰਡੀਆਂ ਓਡੋਮੋਸ ਟਿਊਬਾਂ ਤੇ ਡੈਟੋਲ ਸਾਬਣ
ਸ਼ਾਹਕੋਟ, 20 ਸਤੰਬਰ (ਦਲਜੀਤ ਸਿੰਘ ਸਚਦੇਵਾ)-ਪੰਜਾਬ ਸਰਕਾਰ ਵਲੋਂ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰੀ ਡਾਕਟਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜਿਸ ਤਹਿਤ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਰੂਰਲ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਪਿ੍ੰਸ ਦੀ ਡਿਊਟੀ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਲਗਾਈ ਗਈ ਹੈ | ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਪਿ੍ੰਸ ਵਲੋਂ ਗੱਟਾ ਮੁੰਡੀ ਕਾਸੂ ਵਿਖੇ ਬੰਨ੍ਹ 'ਤੇ ਬੈਠੇ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ | ਉਨ੍ਹਾਂ ਨਾਲ ਫ਼ਾਰਮੇਸੀ ਅਫ਼ਸਰ ਪੰਕਜ ਅਰੋੜਾ ਵੀ ਮੌਜੂਦ ਸਨ | ਡਾ: ਗੁਰਪ੍ਰੀਤ ਸਿੰਘ ਪਿ੍ੰਸ ਨੇ ਕਿਹਾ ਕਿ ਸਿਵਲ ਸਰਜਨ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਪਿੰਡ ਗੱਟਾ ਮੁੰਡੀ ਕਾਸੂ ਵਿਖੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਹੈ |
ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਹੀ ਘੱਟ ਗਿਆ ਹੈ ਤੇ ਹੁਣ ਬਿਮਾਰੀਆਂ ਫੈਲਣ ਦਾ ਡਰ ਹੈ | ਇਥੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਮਲੇਰੀਆਂ ਫੈਲਣ ਦਾ ਬਹੁਤ ਹੀ ਜ਼ਿਆਦਾ ਡਰ ਹੈ | ਇਸ ਮੌਕੇ ਡਾ: ਡਾ: ਗੁਰਪ੍ਰੀਤ ਸਿੰਘ ਵਲੋਂ ਮੱਛਰਾਂ ਤੋਂ ਬਚਾਅ ਸੰਬੰਧੀ ਆਪਣੀ ਨੇਕ ਕਮਾਈ 'ਚੋਂ ਲੋਕਾਂ ਨੂੰ ਓਡੋਮੋਸ ਦੀਆਂ ਟਿਊਬਾਂ ਤੇ ਡੈਟੋਲ ਸਾਬਣ ਦਿੱਤਾ ਗਿਆ | ਉਨ੍ਹਾਂ ਮੱਛਰਾਂ ਤੋਂ ਬਚਾਅ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਹਦਾਇਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਕਾਲੋਨੀ ਵੈੱਲਫੇਅਰ ਸੁਸਾਇਟੀ ਸ਼ਾਹਕੋਟ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਕੁੰਦਨ ਲਾਲ ਕਮੇਟੀ ਵਲੋਂ ਦੁਸਹਿਰਾ ਉਤਸਵ ਸਾਬੂਵਾਲ ਰੋਡ 'ਤੇ ਗਰਾਂਊਡ 'ਚ ਮਨਾਇਆ ਜਾਵੇਗਾ
Ad Position 24