13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਜਲੰਧਰ ਸਕੂਲ ਹਾਕੀ ਟੂਰਨਾਮੈਂਟ ਸਮਾਪਤ <br/>

Ad Position 21
No active advertisement
ਮਿੱਠਾਪੁਰ ਦੇ ਹਾਕੀ ਐਸਟਰੋਟਰਫ ਮੈਦਾਨ 'ਚ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਮੁੱਖ ਮਹਿਮਾਨ ਡਾ.ਬਲਜੀਤ ਕੌਰ ਚੀਫ ਹਾਕੀ ਕੋਚ ਨਾਲ ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਪਿ੍ੰਸੀਪਲ ਸੀਮਾ ਚੋਪੜਾ ਤੇ ਹੋਰ | (ਸੱਜੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੀ ਜੇਤੂ ਟੀਮ ਨਾਲ ਮੁੱਖ ਮਹਿਮਾਨ ਡਾ. ਬਲਜੀਤ ਕੌਰ, ਪਿ੍ੰਸੀਪਲ ਸੀਮਾ ਚੋਪੜਾ, ਕੌਮਾਂਤਰੀ ਹਾਕੀ ਅੰਪਾਅਰ ਗੁਰਿੰਦਰ ਸਿੰਘ ਸੰਘਾ, ਸਪੋਰਟਸ ਕੁਆਰਡੀਨੇਟਰ ਅਮਨਦੀਪ ਕੌਂਡਲ, ਮਨਪ੍ਰੀਤ ਸਿੰਘ ਤੇ ਹੋਰ ਖੇਡ ਅਧਿਕਾਰੀ ਵਿਖਾਈ ਦੇ ਰਹੇ ਹਨ | ਤਸਵੀਰਾਂ:-ਮੁਨੀਸ਼ <br/> 21-09-2025
ਜਲੰਧਰ, 20 ਸਤੰਬਰ (ਡਾ. ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਜ਼ਿਲ੍ਹਾ ਪੱਧਰੀ ਸਕੂਲ ਹਾਕੀ ਦੇ ਖੇਡ ਮੁਕਾਬਲੇ ਦਰਸ਼ਨ ਸਿੰਘ ਕੇ.ਪੀ ਸਟੇਡੀਅਮ ਵਿਖੇ ਹਾਕੀ ਐਸਟਰੋਟਰਫ ਮੈਦਾਨ 'ਚ ਪਹਿਲੀ ਵਾਰੀ ਸਿੱਖਿਆ ਵਿਭਾਗ ਦੇ ਇਹ ਮੁਕਾਬਲੇ ਕਰਵਾਏ ਗਏ | ਇਸ ਇਹ ਖੇਡ ਮੁਕਾਬਲੇ ਪਿ੍ੰਸੀਪਲ ਸੀਮਾਂ ਚੋਪੜਾ ਤੇ ਕਨਵੀਨਰ ਕੌਮਾਂਤਰੀ ਹਾਕੀ ਅੰਪਾਇਰ ਗੁਰਿੰਦਰ ਸਿੰਘ ਸੰਘਾ ਦੀ ਦੇਖ ਰੇਖ ਹੇਠ ਕਰਵਾਏ ਗਏ | ਸਮਾਪਤੀ ਮੌਕੇ ਤੇ ਬਤੌਰ ਮੁੱਖ ਮਹਿਮਾਨ ਡਾ ਬਲਜੀਤ ਕੌਰ ਸਾਬਕਾ ਚੀਫ ਹਾਕੀ ਐਨ.ਆਈ.ਐਸ ਪਟਿਆਲਾ ਤੇ ਸਪੋਰਟਸ ਕੁਆਰਡੀਨੇਟਰ ਅਮਨਦੀਪ ਕੌਂਡਲ ਡੀ.ਐਮ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ | ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਕੋ.ਕਨਵੀਨਰ ਮਨਪ੍ਰੀਤ ਸਿੰ ਘ ਨੇ ਦੱਸਿਆ ਕਿ ਅੰਡਰ 14 ਸਾਲ ਲੜਕੇ ਵਰਗ ਦੇ ਵਿਚੋਂ ਜੋਨ ਨੰਬਰ 2 ਦੋਆਬਾ ਖਾਲਸਾ ਸਕੂਲ ਨੇ ਪਹਿਲਾ ਤੇ ਜੋਨ ਨੰਬਰ 4 ਆਦਰਸ਼ ਨਗਰ ਨੇ ਦੂਜਾ ਤੇ ਜੋਨ 3 ਧੰਨੋਵਾਲੀ ਨੇ ਤੀਜਾ | ਲੜਕੀਆਂ ਦੇ ਵਰਗ 'ਚੋਂ ਜੋਨ ਨੰਬਰ 2 ਦੋਆਬਾ ਖਾਲਸਾ ਸਕੂਲ ਨੇ ਪਹਿਲਾ, ਜੋਨ 1 ਬੜਿੰਗ ਨੇ ਦੂਜਾ ਸਥਾਨ ਹਾਸਲ ਕੀਤਾ | ਅੰਡਰ 17 ਸਾਲ ਲੜਕੇ ਵਰਗ 'ਚੋ ਜੋਨ ਨੰਬਰ 2 ਸਰਕਾਰੀ ਸਕੂਲ ਮਿੱਠਾਪੁਰ ਨੇ ਪਹਿਲਾ ਤੇ ਜੋਨ 11 ਤੇਹਿੰਗ ਨੇ ਦੂਜਾ ਤੇ ਜੋਨ 1 ਧੰਨੋਵਾਲੀ ਨੇ ਤੀਜਾ | ਲੜਕੀਆਂ ਦੇ ਵਰਗ 'ਚੋ ਜੋਨ ਨੰਬਰ 2 ਦੋਆਬਾ ਖਾਲਸਾ ਸਕੂਲ ਨੇ ਪਹਿਲਾ ਤੇ ਧੰਨੋਵਾਲੀ ਨੇ ਦੂਜਾ ਸਥਾਨ | ਅੰਡਰ 19 ਸਾਲ ਵਰਗ ਦੇ ਵਿਚੋਂ ਜੋਨ ਨੰਬਰ 19 ਪੁਲਿਸ ਡੀ.ਏ.ਵੀ ਨੇ ਪਹਿਲਾ , ਮਿੱਠਾਪੁਰ ਸਕੂਲ ਨੇ ਦੂਜਾ ਤੇ ਜੋਨ 14 ਸਰੀਂਹ ਨੇ ਤੀਜਾ ਸਥਾਨ | ਲੜਕੀਆਂ ਦੇ ਵਰਗ 'ਚੋਂ ਜੋਨ ਨੰਬਰ 1 ਖਾਲਸਾ ਕਾਲਜੀਏਟ ਸਕੂਲ ਨੇ ਪਹਿਲਾ ਤੇ ਜੋਨ ਨੰਬਰ 1 ਨੰਗਲ ਫਤਿਹ ਖਾਂ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਤੇ ਮਨਪ੍ਰੀਤ ਸਿੰਘ ਕੋ ਕਨਵੀਨਰ, ਜਤਿੰਦਰ ਪਾਲ ਸਿੰਘ, ਇੰਦਰਜੀਤ ਸਿੰਘ, ਲੈਕਚਰਾਰ ਕੁਲਵਿੰਦਰ ਕੌਰ, ਲੈਕਚਰਾਰ ਗੁਰਵਿੰਦਰ ਕੌਰ, ਹਾਕੀ ਕੋਚ ਰਾਜਵਿੰਦਰ ਕੌਰ, ਕੁਲਦੀਪ ਸਿੰਘ, ਲਸ਼ਕਰੀ ਰਾਮ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਵਿਚ ਗਾਜ਼ੀਪੁਰ ਪਿੰਡ ਵਿਚ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੀ ਹੋਈ ਬੈਠਕ... ਅਗਲੀ ਖ਼ਬਰ ਆਈ.ਡੀ.ਬੀ.ਆਈ ਬੈਂਕ ਵਲੋਂ ਖਾਂਬਰਾ ਸਕੂਲ ਨੂੰ ਸਾਮਾਨ ਭੇਟ <br/>
Ad Position 24