13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਵਿਦਿਆਰਥੀਆਂ ਨੇ ਐੱਨ.ਸੀ.ਸੀ. ਕੈਂਪ 'ਚ ਹਿੱਸਾ ਲਿਆ <br/>

Ad Position 21
No active advertisement
ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੱਤਰ ਸੁਰਜੀਤ ਸਿੰਘ ਚੀਮਾ, ਟਰੱਸਟੀ ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜੀਆ ਤੇ ਪਿ੍ੰਸੀਪਲ ਅਮਿਤਾਲ ਕੌਰ ਆਦਿ | ਤਸਵੀਰ-ਜੀ.ਪੀ.ਸਿੰਘ <br/> 21-09-2025
ਜਲੰਧਰ, 20 ਸਤੰਬਰ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਜਿੱਥੇ ਮਿਆਰੀ ਪੜ੍ਹਾਈ ਦੇ ਨਾਲ-ਨਾਲ ਖੇਡਾਂ (ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਹਾਕੀ) ਆਦਿ ਵਿੱਚ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਪਿਛਲੇ ਪੰਜ ਸਾਲਾਂ ਤੋਂ ਐਨ ਸੀ ਸੀ ਏਅਰ ਵਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ¢ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ 8 ਸਤੰਬਰ ਤੋਂ 15 ਸਤੰਬਰ ਤੱਕ ਐਨ. ਸੀ. ਸੀ. ਥਰਡ ਅਫਸਰ ਹਰਪ੍ਰੀਤ ਕੌਰ (ਏ.ਐਨ.ਓ.) ਦੀ ਦੇਖਰੇਖ ਵਿੱਚ 14 ਕੈਡਿਟਾਂ ਨੇ ਐਨ.ਸੀ.ਸੀ. ਅਕੈਡਮੀ ਰੋਪੜ ਵਿਖੇ ਕੰਬਾਈਨਡ ਐਨੂਅਲ ਟ੍ਰੇਨਿੰਗ ਕੈਂਪ ਲਗਾਇਆ, ਜਿਸ ਵਿੱਚ ਵੱਖ -ਵੱਖ ਸਕੂਲਾਂ ਦੇ ਏਅਰ ਵਿੰਗ ਅਤੇ ਆਰਮੀ ਵਿੰਗ ਦੇ ਕੈਡਿਟਾਂ ਨੇ ਹਿੱਸਾ ਲਿਆ ¢ ਇਸ ਕੈਂਪ ਦÏਰਾਨ ਕੈਡਿਟਾਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਜਿਵੇਂ ਕਿ ਰੇਂਜ ਫਾਇਰਿੰਗ, ਓਬਸਟੈਕਲਸ, ਰੱਸਾ-ਕੱਸੀ, ਬਾਸਕਟ ਬਾਲ, ਡਰਿੱਲ ਅਤੇ ਸਰੀਰਕ ਵਿਕਾਸ ਲਈ ਸਵੇਰੇ ਮਾਸ ਪੀ ਟੀ ਵੀ ਕਰਵਾਈ ਗਈ ¢ ਕੈਂਪ ਦੀ ਸਮਾਪਤੀ ਕਰਦੇ ਹੋਏ ਰੰਗਾਂ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ¢ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਮੇਜਰ ਜਨਰਲ ਜੇ.ਐੱਸ. ਚੀਮਾ, ਏ.ਡੀ.ਜੀ.ਐਨ.ਸੀ.ਸੀ. ਡਾਇਰੈਕਟਰੇਟ ਨੇ ਬੱਚਿਆਂ ਨੂੰ ਐਨ.ਸੀ.ਸੀ. ਦੇ ਫਾਇਦਿਆਂ ਬਾਰੇ ਜਾਗਰੂਕ ਕਰਵਾਇਆ ¢ ਐੱਨ.ਸੀ.ਸੀ. ਏਅਰ ਵਿੰਗ ਗਰੁੱਪ ਕੈਪਟਨ ਮਨੀਸ਼ ਕੁਮਾਰ ਅਤੇ ਸਾਰੇ ਸਟਾਫ ਨੇ ਬੱਚਿਆਂ ਨੂੰ ਸਮੇਂ ਦੀ ਸਹੀ ਵਰਤੋਂ, ਅਨੁਸ਼ਾਸ਼ਨ ਵਿੱਚ ਰਹਿਣਾ, ਏਕਤਾ ਅਤੇ ਅਖੰਡਤਾ, ਦੇਸ਼ ਪ੍ਰਤੀ ਪਿਆਰ ਦੇ ਜਜ਼ਬੇ ਨੂੰ ਬਣਾਈ ਰੱਖਣ ਬਾਰੇ ਜਾਗਰੂਕ ਕੀਤਾ¢ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਟਰੱਸਟੀ ਜਸਵਿੰਦਰ ਸਿੰਘ, ਡਾਇਰੈਕਟਰ ਨਿਸ਼ਾ ਮੜਿਆ ਅਤੇ ਪਿ੍ੰਸੀਪਲ ਅਮੀਤਾਲ ਕੌਰ ਨੇ ਸਾਰੇ ਕੈਡਿਟਾਂ ਨੂੰ ਇਸ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਅਨੰਦ ਮੈਰਿਜ ਐਕਟ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਸਿੱਖ ਕੌਮ ਦੀ ਅਲੱਗ ਹੋਂਦ ਦਾ ਪ੍ਰਗਟਾਵਾ-ਸਿੱਖ ਤਾਲਮੇਲ ਕਮੇਟੀ <br/>... ਅਗਲੀ ਖ਼ਬਰ ਸਿਹਤ ਤੇ ਮਾਲ ਵਿਭਾਗ ਨੂੰ ਡਿਜੀਟਲ ਕੀਤਾ ਜਾਵੇ-ਸਹਿਗਲ <br/>
Ad Position 24