27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮੀਂਹ ਨਾਲ ਗਰੀਬ ਪਰਿਵਾਰ ਦੀ ਡਿੱਗੀ ਛਤ ਲਈ 15000 ਰੁਪਏ ਦੀ ਕੀਤੀ ਆਰਥਿਕ ਮਦਦ

Ad Position 21
No active advertisement
ਅਜੀਤ ਡੈਸਕ 20-09-2025
ਗੁਰਾਇਆ, 19 ਸਤੰਬਰ (ਬਲਵਿੰਦਰ ਸਿੰਘ)-ਪੰਜਾਬ ਵਿਚ ਆਏ ਹੜ੍ਹਾਂ ਨਾਲ ਅਤੇ ਪਏ ਭਾਰੀ ਮੀਹਾਂ ਨਾਲ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ,ਜਿਸ ਦੀ ਪੂਰੀ ਪੂਰੀ ਮਾਤਰਾ ਵਿਚ ਭਰਪਾਈ ਕਰਨੀ ਅਸੰਭਵ ਹੀ ਨਹੀਂ ਸਗੋਂ ਅਤਿ ਮੁਸ਼ਕਿਲਾਂ ਭਰਪੂਰ ਵੀ ਹੈ | ਹੜ੍ਹਾਂ ਅਤੇ ਭਾਰੀ ਮੀਹਾਂ ਨਾਲ ਹੋਏ ਪ੍ਰਭਾਵਿਤ ਲੋਕਾਂ ਦੀ ਕੁੱਝ ਨਾ ਕੁੱਝ ਮਦਦ ਕਰਨ ਦੇ ਉਪਰਾਲੇ ਨਾਲ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਲੌਰ ਅਤੇ ਫਗਵਾੜਾ ਦੇ ਪੈਨਸ਼ਨਰਜ਼ ਭੈਣਾਂ ਭਰਾਵਾਂ ਵਲੋਂ ਸਹਿਯੋਗ ਦਿੰਦੇ ਹੋਏ ਫ਼ੰਡ ਇਕੱਠਾ ਕੀਤਾ ਗਿਆ ਸੀ | ਪੈਨਸ਼ਨਰਾਂ ਦੇ ਸਹਿਯੋਗ ਨਾਲ ਇਕੱਠੇ ਹੋ ਫ਼ੰਡ ਵਿਚੋਂ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਿਲੌਰ ਦੇ ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ ਦੀ ਅਗਵਾਈ ਵਿਚ ਪਿੰਡ ਪਰਤਾਪਪੁਰਾ ਦੇ ਗ਼ਰੀਬ ਮਜ਼ਦੂਰ ਪਰਿਵਾਰ ਦੀ ਡਿੱਗੀ ਛੱਤ ਦੀ ਮੁਰੰਮਤ ਕਰਵਾਉਣ ਲਈ ਭਾਗ ਰਾਮ ਨੂੰ ਪਿੰਡ ਦੇ ਸਰਪੰਚ ਦਿਲਪ੍ਰੀਤ ਸਿੰਘ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਦੀ ਮੌਜੂਦਗੀ ਵਿਚ 15000 ਰੁਪਏ ਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਸੌਂਪੀ ਗਈ | ਇਸ ਮੌਕੇ ਜਤਿੰਦਰ ਸਿੰਘ, ਅਧਿਆਪਕ ਪਰਤਾਪਪੁਰਾ ਸਕੂਲ ਜਗਸੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਫਿਲੌਰ ਦੇ ਉੱਘੇ ਆਗੂ ਕੁਲਦੀਪ ਵਾਲੀਆ ਬਿਲਗਾ, ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਪ੍ਰੈੱਸ ਸਕੱਤਰ ਰਤਨ ਸਿੰਘ ਗੁਰਾਇਆ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਪੁਰਬ ਨੂੰ ਸਮਰਪਿਤ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਦਵਿੰਦਰ ਰਿਹਾਨ ਨੇ ਬਜ਼ੁਰਗਾਂ ਦੀ ਯਾਦ 'ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ
Ad Position 24