18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਫੋਟੋ ਫਰੇਮ ਗੋਦਾਮ ਵਿਚ ਭਿਆਨਕ ਅੱਗ ਹਾਦਸਾ, 20 ਲੱਖ ਰੁਪਏ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 07-11-2025
ਡੱਬਵਾਲੀ, 6 ਨਵੰਬਰ (ਇਕਬਾਲ ਸਿੰਘ ਸ਼ਾਂਤ)-ਮੀਨਾ ਬਾਜ਼ਾਰ ਦੀ ਸ੍ਰੀ ਰਾਮ ਮਾਰਕੀਟ ਵਾਲੀ ਗਲੀ ਵਿਚ ਅੱਜ ਸ਼ੰਭੂ ਫੋਟੋ ਫਰੇਮ ਦੇ ਗੋਦਾਮ ਵਿਚ ਭਿਆਨਕ ਅੱਗ ਹਾਦਸਾ ਵਾਪਰ ਗਿਆ | ਗੋਦਾਮ ਵਿਚ ਪਲਾਸਟਿਕ, ਹਾਰਡਬੋਰਡ ਤੇ ਮਹਿੰਗਾ ਪਿ੍ੰਟਰ ਆਦਿ ਸੜਣ ਨਾਲ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ | ਦੁਪਹਿਰ ਕਰੀਬ 2 ਵਜੇ ਲੱਗੀ ਅੱਗ ਦਾ ਧੂੰਆ ਕੁਝ ਹੀ ਸਮੇਂ ਵਿਚ ਅਸਮਾਨ ਤੱਕ ਚੜ੍ਹ ਗਿਆ | ਸਥਾਨਕ ਲੋਕਾਂ ਅਤੇ ਪੁਲਿਸ ਦੀ ਸਹਾਇਤਾ ਨਾਲ ਕਈ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਅਡੀਸ਼ਨਲ ਟਰੈਫਿਕ ਮੁਖੀ ਜਗਪਾਲ ਸਿਘ ਅਸਮਾਨ 'ਚ ਉਡਦਾ ਕਾਲਾ ਧੂੰਆ ਵੇਖ ਮੌਕੇ 'ਤੇ ਪਹੁੰਚੇ ਅਤੇ ਬਿਜਲੀ ਸਪਲਾਈ ਬੰਦ ਕਰਵਾ ਕੇ ਰਾਹਤ ਕਾਰਜ ਸ਼ੁਰੂ ਕਰਵਾਏ |
ਇਸ ਘਟਨਾ ਨੇ ਸ਼ਹਿਰ ਦੇ ਤੰਗ ਬਾਜਾਰਾਂ ਵਿਚ ਹੋ ਰਹੇ ਨਾਜਾਇਜ ਕਬਜ਼ਿਆਂ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ | ਸ੍ਰੀ ਰਾਮ ਮਾਰਕੀਟ ਗਲੀ ਸਿਰਫ 14 ਫੁੱਟ ਚੌੜੀ ਹੈ, ਪਰ ਕਬਜ਼ਿਆਂ ਕਾਰਨ ਰਸਤਾ ਕੁਝ ਫੁੱਟ ਹੀ ਰਹਿ ਗਿਆ ਹੈ | ਗਲੀ ਵਿਚ ਦੁਕਾਨਦਾਰਾਂ ਮੂਹਰੇ ਥੜੇ, ਸਾਮਾਨ ਅਤੇ ਸੀਵਰੇਜ ਟੈਂਕਾਂ ਕਰਕੇ ਪੈਦਲ ਲੰਘਣਾ ਵੀ ਔਖਾ ਹੈ | ਫਾਇਰ ਬਿ੍ਗੇਡ ਗੱਡੀ ਨੂੰ ਘਟਨਾ ਵਾਲੀ ਜਗ੍ਹਾ ਤੱਕ ਪੁੱਜਣ ਵਿਚ ਕਾਫ਼ੀ ਮੁਸ਼ਕਲ ਆਈ | ਗਲੀ ਵਿਚ ਉੱਪਰੋਂ ਲਟਕਦੀਆਂ ਬਿਜਲੀ, ਵਾਈ-ਫਾਈ ਅਤੇ ਕੇਬਲ ਤਾਰਾਂ ਵੀ ਰੁਕਾਵਟ ਬਣੀਆਂ | ਜਾਣਕਾਰੀ ਮੁਤਾਬਕ ਗੋਦਾਮ ਦਾ ਮੁੱਖ ਰਸਤਾ ਸਿਰਫ ਤਿੰਨ ਫੁੱਟ ਚੌੜਾ ਅਤੇ 25 ਫੁੱਟ ਲੰਬਾ ਹੋਣ ਕਾਰਨ ਰਾਹਤ ਕਾਰਜਾਂ ਵਿਚ ਵੱਡੇ ਅੜਿੱਕੇ ਪਏ | ਥਾਣਾ ਸਿਟੀ ਮੁਖੀ ਸ਼ਲਿੰਦਰ ਕੁਮਾਰ ਅਤੇ ਪਟਵਾਰੀ ਅਮੀ ਲਾਲ ਵੀ ਮੌਕੇ 'ਤੇ ਪਹੁੰਚੇ | ਖੁਸ਼ਕਿਸਮਤੀ ਨਾਲ ਅੱਗ ਗੋਦਾਮ ਤੱਕ ਹੀ ਸੀਮਿਤ ਰਹੀ, ਨਹੀਂ ਤਾਂ ਨਾਲ ਲੱਗਦੀਆਂ ਦੁਕਾਨਾਂ ਅਤੇ ਘਰਾਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ |
ਸ਼ੰਭੂ ਫੋਟੋ ਫਰੇਮ ਦੇ ਮਾਲਕ ਅਮਿਤ ਕੁਮਾਰ ਉਰਫ ਮੋਨੂੰ ਮੋਂਗਾ ਨੇ ਦੱਸਿਆ ਕਿ ਗੋਦਾਮ ਨੇੜੇ ਕੁਝ ਨੌਜਵਾਨਾਂ ਵਲੋਂ ਪਟਾਖੇ ਚਲਾਏ ਜਾਣ ਕਾਰਨ ਅੱਗ ਲੱਗੀ ਅਤੇ ਉਸ ਵੱਲੋਂ ਬੜੀ ਮਿਹਨਤ ਨਾਲ ਖੜੀ ਕੀਤੇ ਰੁਜ਼ਗਾਰ ਦੀ ਬੁਨਿਆਦ ਢਹਿ-ਢੇਰੀ ਹੋ ਗਈ |
ਵਾਰਡ ਦੇ ਸਾਬਕਾ ਕੌਂਸਲਰ ਵਿਨੋਦ ਬਾਂਸਲ ਨੇ ਕਿਹਾ ਕਿ ਇਸ ਅੱਗ ਘਟਨਾ ਨੇ ਨਗਰ ਪ੍ਰੀਸ਼ਦ ਦੀ ਨਿਕੰਮੀ ਕਾਰਗੁਜਾਰੀ ਨੂੰ ਉਜਾਗਰ ਕੀਤਾ ਹੈ | ਬਾਜ਼ਾਰਾਂ ਵਿਚ ਕਬਜ਼ਿਆਂ ਖਿਲਾਫ਼ ਕਾਰਵਾਈ ਸਿਰਫ਼ ਕਾਗਜਾਂ ਤੱਕ ਸੀਮਿਤ ਹੈ | ਤੰਗ ਖੇਤਰਾਂ ਦੀ ਵਸੋਂ ਸਿੱਧੇ ਖ਼ਤਰੇ ਦੇ ਪਰਛਾਵੇਂ ਹੇਠਾਂ ਜਿਉਂ ਰਹੀ ਹੈ ਅਤੇ ਨਾਜਾਇਜ਼ ਕਬਜ਼ ਸਥਿਤੀ ਨੂੰ ਦਿਨੋਂ-ਦਿਨ ਵਿਗਾੜ ਰਹੇ ਹਨ | ਜਦਕਿ ਨਗਰ ਪ੍ਰੀਸ਼ਦ ਵਲੋਂ ਕੋਈ ਕਦਮ ਨਹੀਂ ਪੁੱਟੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲ ਮਿਲਣ ਤੋਂ ਬਾਅਦ ਮੈਡੀਕਲ ਸਟੋਰ ਕੀਤਾ ਸੀਲ ਅਗਲੀ ਖ਼ਬਰ ਰਾਸ਼ਟਰੀ ਗੌਧਨ ਮਹਾਂ ਸੰਘ ਵਲੋਂ ਸਿਖਰ ਸੰਮੇਲਨ ਦੀ ਸ਼ੁਰੂਆਤ <br/>
Ad Position 24