18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਈ-ਰਿਕਸ਼ਾ ਚਾਲਕ ਦੀ ਲਾਪ੍ਰਵਾਹੀ ਕਾਰਨ ਦੋ ਸਾਲ ਦੇ ਬੱਚੇ ਦੀ ਹੋਈ ਮੌਤ <br/>

Ad Position 21
No active advertisement
ਅਜੀਤ ਡੈਸਕ 07-11-2025
ਨਵੀਂ ਦਿੱਲੀ, 6 ਨਵੰਬਰ (ਮਿਸਰਦੀਪ ਭਾਟੀਆ)-ਉੱਤਰੀ ਦਿੱਲੀ ਦੇ ਬਰਾੜੀ ਇਲਾਕੇ ਵਿਚ ਮੰਗਲਵਾਰ ਦੁਪਹਿਰ ਨੂੰ ਈ-ਰਿਕਸ਼ਾ ਚਾਲਕ ਦੀ ਲਾਪ੍ਰਵਾਹੀ ਕਾਰਨ ਦੋ ਸਾਲਾ ਮਿਹਿਰ ਦੀ ਮੌਤ ਹੋ ਗਈ | ਦਰਅਸਲ ਪਾਣੀ ਦੀਆਂ ਬੋਤਲਾਂ ਸਪਲਾਈ ਕਰਨ ਵਾਲੇ ਚਾਲਕ ਨੇ ਆਪਣੇ ਈ-ਰਿਕਸ਼ਾ ਵਿਚ ਚਾਬੀ ਲੱਗੀ ਛੱਡ ਦਿੱਤੀ ਸੀ | ਇਸ ਦੌਰਾਨ ਗਲੀ ਵਿਚ ਖੇਡ ਰਹੇ 8 ਸਾਲ ਦੇ ਬੱਚੇ ਨੇ ਈ-ਰਿਕਸ਼ਾ ਨੂੰ ਅਚਾਨਕ ਰੇਸ ਦੇ ਦਿੱਤੀ | ਮਾਸੂਮ ਮਿਹਿਰ ਆਪਣੇ ਮਾਂ ਦੇ ਸਾਹਮਣੇ ਹੀ ਈ-ਰਿਕਸ਼ਾ ਦੀ ਲਪੇਟ ਵਿਚ ਆ ਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਤੁਰੰਤ ਉਸਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਈ-ਰਿਕਸ਼ਾ ਚਾਲਕ ਵਿਰੁੱਧ ਲਾਪ੍ਰਵਾਹੀ ਦਾ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲੈ ਲਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਮਿਹਿਰ ਆਪਣੇ ਪਰਿਵਾਰ ਨਾਲ ਚੰਦਨਪੁਰੀ, ਸੀਲਮਪੁਰ ਵਿਚ ਰਹਿੰਦਾ ਸੀ |

Ad Position 22
No active advertisement
ਪਿਛਲੀ ਖ਼ਬਰ ਐਮ.ਬੀ.ਏ. ਵਿਦਿਆਰਥੀ ਨੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਤੋਂ ਰੋਕੇ ਜਾਣ 'ਤੇ ਲਿਆ ਫਾਹਾ <br/> ਅਗਲੀ ਖ਼ਬਰ ਖੱਬੇ-ਪੱਖੀ ਉਮੀਦਵਾਰ ਅਦਿਤੀ ਮਿਸ਼ਰਾ ਜੇ. ਐਨ. ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗ...
Ad Position 24