27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

'ਦਿ ਯੂਨੀਵਰਸਿਟੀ ਆਫ਼ ਦਿੱਲੀ-ਏ ਕੰਪ੍ਰੀਹੈਾਸਿਵ ਅਕਾਊਾਟ ਆਫ਼ ਇਟਸ ਰਿਲਾਇੰਸ, ਨੌਲੇਜ, ਲੀਡਰਸ਼ਿਪ ਐਂਡ ਗ੍ਰੋਥ' ਕਿਤਾਬ ਦੇ ਲਾਂਚ ਲਈ ਕਈ ਉੱਘੇ ਵਿਦਵਾਨ ਇਕੱਠੇ ਹੋਏ <br/>

Ad Position 21
No active advertisement
ਅਜੀਤ ਡੈਸਕ 21-09-2025
ਨਵੀਂ ਦਿੱਲੀ, 20 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਆਪਣੇ ਸ਼ੁਰੂਆਤੀ ਦਿਨਾਂ ਵਿਚ ਫੰਡਿੰਗ ਅਤੇ ਅਧਿਕਾਰੀਆਂ ਦੀਆਂ ਇਤਿਹਾਸਕ ਰੁਕਾਵਟਾਂ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਨੇੇ ਆਪਣੀ ਪਹੁੰਚ ਅਤੇ ਪ੍ਰਭਾਵ ਨੂੰ ਲਗਾਤਾਰ ਵਧਾਇਆ ਹੈ | ਯੂਨੀਵਰਸਿਟੀ ਦੀ ਸਾਲਾਨਾ ਸਰਕਾਰੀ ਗ੍ਰਾਂਟ ਜੋ 1922 ਵਿਚ 25,000 ਰੁਪਏ ਸੀ ਮੌਜੂਦਾ ਵਿੱਤੀ ਸਾਲ ਵਿਚ 1000 ਕਰੋੜ ਰੁਪਏ ਤੋਂ ਵੱਧ ਗਈ ਹੈ | ਇਹ ਦਿੱਲੀ ਯੂਨੀਵਰਸਿਟੀ ਦੇ ਵਿਕਾਸ ਅਤੇ ਉਸ ਉੱਪਰ ਦੇਸ਼ ਦੇ ਵਿਸ਼ਵਾਸ ਦਾ ਪ੍ਰਮਾਣ ਹੈ | ਪ੍ਰੋ. ਯੋਗੇਸ਼ ਸਿੰਘ ਦਿੱਲੀ ਯੂਨੀਵਰਸਿਟੀ ਦੇ ਕਨਵੈਨਸ਼ਨ ਹਾਲ ਵਿਖੇ ਇਕ ਕਿਤਾਬ ਲਾਂਚ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਬੋਲ ਰਹੇ ਸਨ | ਦਿੱਲੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੀ ਪ੍ਰੋਫ਼ੈਸਰ ਮਨੀਸ਼ਾ ਚੌਧਰੀ ਦੁਆਰਾ ਲਿਖੀ ਕਿਤਾਬ 'ਦਿ ਯੂਨੀਵਰਸਿਟੀ ਆਫ਼ ਦਿੱਲੀ-ਏ ਕੰਪ੍ਰੀਹੈਾਸਿਵ ਅਕਾਊਾਟ ਆਫ਼ ਇਟਸ ਰਿਲਾਇੰਸ, ਨੌਲੇਜ, ਲੀਡਰਸ਼ਿਪ ਐਂਡ ਗ੍ਰੋਥ' ਨੂੰ ਰਸਮੀ ਤੌਰ 'ਤੇ ਜਾਰੀ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਪ੍ਰੋ੍ਰਫ਼ੈਸਰ ਅਸ਼ੋਕ ਜੈਨ, ਡਾ. ਨਮਿਤ ਗੋਖਲੇ, ਪ੍ਰੋ. ਰਜਨੀ ਅੱਬੀ, ਪ੍ਰੋ. ਬਲਰਾਮ ਪਾਨੀ, ਡਾ. ਵਿਕਾਸ ਗੁਪਤਾ, ਅਨੂਪ ਲਾਠਰ, ਡਾ. ਪ੍ਰਸ਼ੂਨ ਚੈਟਰਜੀ ਸਮੇਤ ਉੱਘੇ ਵਿਦਵਾਨ, ਲੇਖਕ ਤੇ ਵਿਦਿਆਰਥੀ ਮੌਜੂਦ ਸਨ | ਇਸ ਸਮਾਗਮ ਦੌਰਾਨ ਇਕ ਪੈਨਲ ਚਰਚਾ ਵੀ ਕੀਤੀ ਗਈ | ਜਿਥੇ ਵਿਦਵਾਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਇਤਿਹਾਸ, ਚੁਣੌਤੀਆਂ ਅਤੇ ਪ੍ਰਾਪਤੀਆਂ ਬਾਰੇ ਚਰਚਾ ਕੀਤੀ |
ਕਿਤਾਬ ਦੀ ਲੇਖਿਕਾ ਪ੍ਰੋ. ਮਨੀਸ਼ਾ ਚੌਧਰੀ ਨੇ ਦੱਸਿਆ ਕਿ ਇਸ ਕਿਤਾਬ ਵਿਚ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਹਰੀ ਸਿੰਘ ਗੌੜ (1922-1926) ਤੋਂ ਮੌਜੂਦਾ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਤੱਕ ਦੇ ਸਫ਼ਰ ਦਾ ਵਰਨਣ ਕੀਤਾ ਗਿਆ ਹੈ | ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਪ੍ਰੋ. ਮਨੀਸ਼ਾ ਚੌਧਰੀ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦਿੱਤੀ ਅਤੇ ਕਿਤਾਬ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਹਰਲੀਨ ਸਿੰਘ ਦੀ ਪੁਸਤਕ 'ਦ ਲੌਸਟ ਹੀਰ' 'ਤੇ ਚਰਚਾ ਕਰਵਾਈ <br/> ਅਗਲੀ ਖ਼ਬਰ ਦਿੱਲੀ ਪੁਲਿਸ ਨੇ ਅਪਰਾਧੀਆਂ 'ਤੇ ਕੱਸਿਆ ਸ਼ਿਕੰਜਾ, 63 ਗਿ੍ਫ਼ਤਾਰ
Ad Position 24