17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ

Ad Position 21
No active advertisement
ਅਜੀਤ ਡੈਸਕ 23-10-2025
ਹੰਡਿਆਇਆ, 22 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਭਵਨ ਵਿਖੇ ਰਾਮਗੜ੍ਹੀਆ ਭਲਾਈ ਸੰਸਥਾ ਅਤੇ ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਰਾਗੀ ਬਾਬਾ ਰਾਜਵੀਰ ਸਿੰਘ ਮਸਤੂਆਣਾ ਸਾਹਿਬ ਦੇ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਕਵੀਸ਼ਰ ਗੁਰਮੇਲ ਸਿੰਘ ਬਰਨਾਲਾ ਤੇ ਦਲਵਿੰਦਰ ਸਿੰਘ ਬਡਬਰ ਨੇ ਕਵੀਸ਼ਰੀਆਂ ਪੇਸ਼ ਕੀਤੀਆਂ | ਸਮਾਗਮ ਦੌਰਾਨ ਰਾਮਗੜ੍ਹੀਆ ਭਲਾਈ ਸੰਸਥਾ ਦੇ ਚੇਅਰਮੈਨ ਨਛੱਤਰ ਸਿੰਘ ਭਰੀ, ਪ੍ਰਧਾਨ ਮੱਖਣ ਸਿੰਘ ਭਰੀ, ਮੀਤ ਪ੍ਰਧਾਨ ਜੋਗਿੰਦਰ ਸਿੰਘ ਭਰੀ, ਜਨਰਲ ਸਕੱਤਰ ਭਜਨ ਸਿੰਘ ਰੁਪਾਲ, ਪ੍ਰੈਸ ਸਕੱਤਰ ਬੰਧਨਤੋੜ ਸਿੰਘ, ਐਮ.ਡੀ. ਬਲਵਿੰਦਰ ਸਿੰਘ ਭਰੀ, ਐਮ.ਡੀ. ਜਗਜੀਤ ਸਿੰਘ ਪਨੇਸਰ ਅਤੇ ਖ਼ਜ਼ਾਨਚੀ ਅੰਮਿ੍ਤਪਾਲ ਸਿੰਘ ਭਰੀ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸੇਵਾ ਮੁਕਤ ਜ਼ਿਲ੍ਹਾ ਅਫ਼ਸਰ ਗੁਰਦੇਵ ਸਿੰਘ ਰੁਪਾਲ, ਪ੍ਰਧਾਨ ਨਗਰ ਕੌਂਸਲ ਬਰਨਾਲਾ ਗੁਰਜੀਤ ਸਿੰਘ ਰਾਮਣਵਾਸੀਆ, ਸਾਬਕਾ ਐਮ.ਡੀ. ਲਾਭ ਸਿੰਘ ਭਰੀ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਜੀਤ ਸਿੰਘ ਰੁਪਾਲ, ਚੇਅਰਮੈਨ ਰਾਮ ਤੀਰਥ ਮੰਨਾ, ਬਲਾਕ ਪ੍ਰਧਾਨ ਹਰਦੇਵ ਕਾਲਾ, ਬਾਬਾ ਰਾਮ ਸਿੰਘ, ਐਮ.ਸੀ. ਬਸਾਵਾ ਸਿੰਘ ਭਰੀ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮਾਗਮ ਵਿਚ ਹਾਕਮ ਸਿੰਘ ਭਰੀ, ਬੂਟਾ ਸਿੰਘ ਭਰੀ, ਬਲਦੇਵ ਸਿੰਘ ਭਰੀ, ਜਗਮੀਤ ਸਿੰਘ ਪਨੇਸਰ, ਦਰਸ਼ਨ ਸਿੰਘ, ਕਰਨੈਲ ਸਿੰਘ ਜੀ.ਜੀ., ਪ੍ਰਭਜੋਤ ਸਿੰਘ ਭਰੀ, ਪਰਮਿੰਦਰ ਸਿੰਘ ਭਰੀ, ਕੁਲਜਿੰਦਰ ਸਿੰਘ ਭਰੀ, ਹਰਜਿੰਦਰ ਸਿੰਘ ਭਰੀ, ਜਗਤਾਰ ਸਿੰਘ, ਅਵਤਾਰ ਸਿੰਘ, ਨਾਹਰ ਸਿੰਘ, ਸੁਖਜੰਟ ਸਿੰਘ, ਗੁਰਮੀਤ ਸਿੰਘ ਕਾਲਾ, ਗੁਰਮੇਲ ਸਿੰਘ ਆਰੇ ਵਾਲਾ, ਧੰਨਵੰਤ ਸਿੰਘ, ਸਰਪੰਚ ਜਗਸੀਰ ਸਿੰਘ, ਸੁਰਜੀਤ ਸਿੰਘ ਮਠਾੜੂ, ਸੁਖਵਿੰਦਰ ਸਿੰਘ ਮਠਾੜੂ, ਇੰਜ: ਹੀਰਾ ਸਿੰਘ, ਸਾਬਕਾ ਪ੍ਰਧਾਨ ਪ੍ਰਸ਼ੋਤਮ ਸਿੰਘ, ਬਬਲੂ ਸਿੰਘ ਭੀਖੀ, ਅਰਸ਼ਦੀਪ ਸਿੰਘ ਧਨੌਲਾ, ਗੁਰਲਾਲ ਸਿੰਘ, ਗੁਰਸੇਵਕ ਸਿੰਘ, ਸਤਨਾਮ ਸਿੰਘ, ਪ੍ਰੇਮ ਸਿੰਘ, ਬਲਵਿੰਦਰ ਸਿੰਘ ਮਿੱਠੂ, ਚਰਨਜੀਤ ਸਿੰਘ ਬੱਬੂ, ਅਵਤਾਰ ਸਿੰਘ ਸੋਨੀ, ਨਿਰੰਜਨ ਸਿੰਘ ਆਦੀਆਲ, ਜਗਸੀਰ ਖ਼ਾਨ ਨੋਨੀ, ਬਲਜਿੰਦਰ ਸਿੰਘ ਕਾਲਾ, ਸਵਰਨਜੀਤ ਸਿੰਘ ਸ਼ਾਮਿਲ ਸਨ | ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖੁੱਡੀ ਖ਼ੁਰਦ ਵਿਖੇ ਸ੍ਰੀ ਸਹਿਜ ਪਾਠ ਕਰਵਾ ਕੇ ਭੋਗ ਪਾਏ ਗਏ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਰਟੋਲ, ਗ੍ਰੰਥੀ ਕੁਲਦੀਪ ਸਿੰਘ, ਬਚਿੱਤਰ ਸਿੰਘ, ਮਲਕੀਤ ਸਿੰਘ ਚਮਕੀਲਾ, ਨਾਜਮ ਸਿੰਘ, ਰਮਨਦੀਪ ਸਿੰਘ, ਗੁਰਸੇਵਕ ਸਿੰਘ, ਕਰਮਜੀਤ ਸਿੰਘ, ਭਿੰਦਰਜੀਤ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
• ਟੱਲੇਵਾਲ, (ਸੋਨੀ ਚੀਮਾ)-ਟੱਲੇਵਾਲ ਵਿਖੇ ਬਾਬਾ ਵਿਸ਼ਵਕਰਮਾ ਭਵਨ ਧਰਮਸ਼ਾਲਾ ਵਿਖੇ ਰਾਮਗੜ੍ਹੀਆ ਭਾਈਚਾਰੇ ਨੇ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਿੱਥੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਭਾਈ ਸਿਕੰਦਰ ਸਿੰਘ ਤੇ ਰਾਗੀ ਤੇਜਿੰਦਰ ਸਿੰਘ ਤੇ ਗੱਗਾ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਬਾਬਾ ਗੁਰਤੇਜ ਸਿੰਘ ਨੇ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਭੁਪਿੰਦਰ ਸਿੰਘ ਭਿੰਦਾ ਗੁਰਦੁਆਰਾ ਸਾਹਿਬ ਨਹਿਰ ਵਾਲਾ ਤੋਂ ਅਤੇ ਬਾਬਾ ਲਖਵੀਰ ਸਿੰਘ ਗੁਰਦੁਆਰਾ ਸਾਹਿਬ ਢਾਬ ਵਾਲੇ ਨੇ ਜਥੇ ਸਮੇਤ ਪਹੁੰਚ ਕੇ ਹਾਜ਼ਰੀ ਲਵਾਈ | ਇਸ ਮੌਕੇ ਨਗਰ ਦੀਆਂ ਸੰਗਤਾਂ ਵੀ ਵੱਡੀ ਗਿਣਤੀ ਵਿਚ ਪਹੰੁਚੀਆਂ | ਇਸ ਮੌਕੇ ਡਾ: ਜਗਰਾਜ ਸਿੰਘ ਰਾਜਾ ਸਰਪੰਚ ਅਤੇ ਪੰਚ ਜਗਤਾਰ ਸਿੰਘ ਬਿਜਲੀ, ਪੰਚ ਲੱਡੂ ਬਾਜ਼ੀਗਰ ਅਤੇ ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ ਸਰਕਲ ਟੱਲੇਵਾਲ ਪ੍ਰਧਾਨ ਅਕਾਲੀ ਦਲ, ਰੇਸ਼ਮ ਸਿੰਘ, ਸੁਖਬੀਰ ਸੌਖੀ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਮੈਂਬਰ ਟੱਲੇਵਾਲ, ਬਲਵੰਤ ਸਿੰਘ ਕਾਲਾ ਢਿੱਲੋਂ ਆੜ੍ਹਤੀਆ, ਮਲਾਗਰ ਸਿੰਘ ਸਰਪੰਚ ਟੱਲੇਵਾਲ ਖ਼ੁਰਦ, ਸੁਖਦੇਵ ਸਿੰਘ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਗੁਰਚਰਨ ਸਿੰਘ ਚਰਨਾਂ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਵਿਸ਼ਵਕਰਮਾ ਕਮੇਟੀ ਦੇ ਆਗੂ ਪਰਵਿੰਦਰ ਸਿੰਘ ਗਿਆਨੀ, ਸੋਹਣ ਸਿੰਘ, ਜਸਵੀਰ ਸਿੰਘ, ਅਮਨਦੀਪ ਸਿੰਘ, ਅਕਾਲ ਰਾਮਗੜ੍ਹੀਆ ਜਥੇਬੰਦੀ ਦੇ ਪ੍ਰਧਾਨ ਰੁਪਿੰਦਰ ਸਿੰਘ ਭਿੰਦਾ ਘਟੌੜਾ, ਸੁਖਬੀਰ ਸਿੰਘ ਕਾਲਾ ਮਰਬਾ, ਕਰਨੈਲ ਸਿੰਘ, ਸੁਖਪਾਲ ਸਿੰਘ ਬਾੜੇ, ਰਵੀ ਜੰਡੂ, ਤੇਜਿੰਦਰ ਸਿੰਘ ਬਿੱਲੂ, ਮਨਜਿੰਦਰ ਸਿੰਘ ਜੰਡੂ, ਪਰਦੀਪ ਸਿੰਘ ਮਰਬਾ, ਭੁਪਿੰਦਰ ਸਿੰਘ, ਮਿੱਠੂ ਘਟੌੜਾ, ਜਗਤਾਰ ਸਿੰਘ ਮਰਬਾ, ਬੇਅੰਤ ਸਿੰਘ ਗਿੱਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੇਰਾ ਅਬੋਹਰ ਸੰਸਥਾ ਨੇ ਬਜ਼ੁਰਗ ਬੇਸਹਾਰਾ ਮਹਿਲਾ ਨੂੰ ਬਣਾ ਕੇ ਦਿੱਤਾ ਪੱਕਾ ਮਕਾਨ <br/> ਅਗਲੀ ਖ਼ਬਰ ਵਿਸ਼ਵਕਰਮਾ ਮੰਦਰ ਦੇ ਨਿਸ਼ਾਨ ਸਾਹਿਬ ਦਾ ਚੋਲ੍ਹਾ ਸਾਹਿਬ ਬਦਲਿਆ <br/>
Ad Position 24