17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਰਾਮਗੜ੍ਹੀਆ ਮੰਦਰ ਕਮੇਟੀ ਭਦੌੜ ਨੇ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 23-10-2025
ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਰਾਮਗੜ੍ਹੀਆ ਮੰਦਰ ਕਮੇਟੀ ਭਦੌੜ ਵਲੋਂ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਸ਼ਿਲਪ ਤੇ ਭਵਨ ਕਲਾ ਦੇ ਮੋਢੀ ਬਾਬਾ ਵਿਸ਼ਵਕਰਮਾ ਦੇ ਅਵਤਾਰ ਪੁਰਬ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਕੇਸਰੀ ਬਾਣੇ 'ਚ ਸਜੇ ਪੰਜ ਪਿਆਰੇ ਕਰ ਰਹੇ ਸਨ | ਇਸ ਨਗਰ ਕੀਰਤਨ ਨਾਲ-ਨਾਲ ਜਿੱਥੇ ਸੰਗਤਾਂ ਬਾਣੀ ਦਾ ਜਾਪ ਕਰ ਰਹੀਆਂ ਸਨ, ਉੱਥੇ ਪ੍ਰਸਿੱਧ ਢਾਡੀ ਜਥਾ ਪਰਵਿੰਦਰ ਸਿੰਘ ਸਹੌਰ, ਜਰਨੈਲ ਸਿੰਘ ਰਾਈਆ, ਗੁਰਪ੍ਰੀਤ ਸਿੰਘ ਬੁਰਜ ਰਾਜਗੜ੍ਹ ਅਤੇ ਸਹਿਜਪਾਲ ਸਿੰਘ ਬੀਹਲਾ ਨੇ ਬਾਬਾ ਵਿਸ਼ਵਕਰਮਾ ਦੇ ਜੀਵਨ ਮਾਰਗ ਉਪਰ ਸੰਗਤਾਂ ਨੂੰ ਚਾਨਣਾ ਪਾਉਂਦੇ ਹੋਏ ਇਨ੍ਹਾਂ ਦੀ ਸੰਸਾਰ ਪ੍ਰਸਿੱਧੀ ਬਾਰੇ ਵੀ ਦੱਸਿਆ ਉੱਥੇ ਰਾਗੀ ਭਾਈ ਸੁਖਮੰਦਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਗਿੱਲ ਕੋਠੇ ਸਮੂਹ ਸੰਗਤਾਂ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੰਦੇ ਹੋਏ ਸਮਾਜ ਅੰਦਰ ਜੀਵਨ ਦੀ ਖ਼ੁਸ਼ਹਾਲੀ ਅਤੇ ਲੋੜਵੰਦ ਲੋਕਾਂ ਦੇ ਸਹਾਈ ਬਣਨ ਲਈ ਪ੍ਰੇਰਿਤ ਕੀਤਾ | ਇਸ ਨਗਰ ਕੀਰਤਨ ਦਾ ਸਮੁੱਚੇ ਭਾਈਚਾਰੇ ਤੋਂ ਇਲਾਵਾ ਕਸਬਾ ਵਾਸੀਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾ ਕੇ ਸਵਾਗਤ ਕੀਤਾ ਗਿਆ | ਇਸ ਸਮੇਂ ਕਮੇਟੀ ਦੇ ਆਗੂ ਮੱਘਰ ਸਿੰਘ ਰਾਮਗੜ੍ਹੀਆ ਬਾਡੀ ਬਿਲਡਰਜ਼, ਮਲਕੀਤ ਸਿੰਘ ਨਿੱਕਾ, ਦਰਸ਼ਨ ਸਿੰਘ ਗਿੱਲ, ਗੁਰਦੇਵ ਸਿੰਘ ਗੋਬਿੰਦ ਕੋਚ, ਗੁਰਜੰਟ ਸਿੰਘ ਸ਼ਹਿਣਾ ਵਾਲੇ, ਕਮਲਜੀਤ ਸਿੰਘ ਐੱਚ.ਆਰ. ਮੋਟਰਜ਼ ਲਵਿੰਦਰ ਸਿੰਘ ਲਧਰੋਈਆ, ਨਿੱਕਾ ਸਿੰਘ, ਚਰਨ ਸਿੰਘ ਖੰਨਾ ਮੋਟਰਜ਼, ਅਮਰਜੀਤ ਸਿੰਘ ਮੀਕਾ, ਜਗਦੀਪ ਸਿੰਘ ਠੇਕੇਦਾਰ, ਪ੍ਰਕਾਸ਼ ਸਿੰਘ ਠੇਕੇਦਾਰ, ਭਜਨ ਸਿੰਘ ਰਾਮਗੜ੍ਹੀਆ, ਸੇਵਕ ਸਿੰਘ ਉਂਕਾਰ, ਗੁਰਸੇਵਕ ਸਿੰਘ ਤਲਵੰਡੀ, ਗੁਰਮੁਖ ਸਿੰਘ, ਕੌਰ ਸਿੰਘ ਗਿੱਲ, ਰਘਵੀਰ ਸਿੰਘ ਢੀਂਡਸਾ, ਅਮੋਲਕ ਸਿੰਘ, ਜੀਵਨ ਸਿੰਘ, ਮੁਖ਼ਤਿਆਰ ਸਿੰਘ ਕਾਂਗੜ, ਅਮਰਜੀਤ ਸਿੰਘ ਚੇਲਾ ਸਮੇਤ ਸਮੁੱਚਾ ਭਾਈਚਾਰਾ ਹਾਜ਼ਰ ਸੀ | ਕਮੇਟੀ ਆਗੂਆਂ ਨੇ ਦੱਸਿਆ ਕਿ 23 ਅਕਤੂਬਰ ਨੂੰ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਪ੍ਰਸਿੱਧ ਕਥਾਵਾਚਕ ਗਿਆਨੀ ਅਵਤਾਰ ਸਿੰਘ ਪਟਿਆਲੇ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਮੰਦਰ ਕਮੇਟੀ ਭਦੌੜ ਨੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਦੇ ਅਵਤਾਰ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ <br/>
Ad Position 24