14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਹੇਸ਼ ਨਗਰ ਕਾਲੋਨੀ ਵਿਚ ਪੰਜ ਕਿੱਲੇ ਹੋਰ ਜੋੜਨ ਦਾ ਕਾਲੋਨੀ ਵਾਸੀਆਂ ਵਲੋਂ ਕੀਤਾ ਜਾ ਰਿਹਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 01-09-2025
ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਮਹੇਸ਼ ਨਗਰ ਕਾਲੋਨੀ, ਹੰਡਿਆਇਆ ਰੋਡ, ਬਰਨਾਲਾ ਨਾਲ ਇੱਕ ਕਾਲੋਨਾਈਜ਼ਰ ਵਲੋਂ ਜੋੜੇ ਜਾ ਰਹੇ ਹੋਰ ਪੰਜ ਕਿੱਲੇ ਨੂੰ ਲੈ ਕੇ ਕਾਲੋਨੀ ਵਾਸੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਨਿੱਜੀ ਕਾਲੋਨਾਈਜ਼ਰ ਵਲੋਂ ਪਹਿਲਾਂ ਮਹੇਸ਼ ਨਗਰ ਕਾਲੋਨੀ ਨਾਲ ਤਿੰਨੇ ਏਕੜ ਜ਼ਮੀਨ ਜੋੜੀ ਗਈ ਸੀ | ਜਿਸ ਤੋਂ ਬਾਅਦ ਉਨ੍ਹਾਂ ਨੇ ਮੌਜੂਦਾ ਕਾਲੋਨੀ ਦੀ ਰਿਪੇਅਰ ਕਰਵਾ ਕੇ ਦਿੱਤੀ ਸੀ | ਜਿਸ ਵਿਚ ਸੜਕਾਂ 'ਤੇ ਪ੍ਰੀਮਿਕਸ ਵੀ ਪਵਾਇਆ ਗਿਆ ਸੀ | ਪਰ ਹੁਣ ਫੇਰ ਕਾਲੋਨਾਈਜ਼ਰ ਵਲੋਂ ਪੰਜ ਕਿੱਲੇ ਹੋਰ ਮਹੇਸ਼ ਨਗਰ ਕਾਲੋਨੀ ਵਿਚ ਜੋੜੇ ਜਾ ਰਹੇ ਹਨ | ਜਿਸ ਦਾ ਕਾਲੋਨੀ ਵਾਸੀ ਵਿਰੋਧ ਕਰ ਰਹੇ ਹਨ ਕਿਉਂਕਿ ਅਗਲੀ ਜ਼ਮੀਨ ਜੋੜਨ ਕਾਰਨ ਕਾਲੋਨੀ ਦੀਆਂ ਸੜਕਾਂ ਅਤੇ ਹੋਰ ਪ੍ਰਾਪਰਟੀ 'ਤੇ ਅਸਰ ਪਵੇਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਾਲੋਨਾਈਜ਼ਰ ਨੂੰ ਕਿਹਾ ਸੀ ਕਿ ਜ਼ਮੀਨ ਜੋੜਨ ਤੋਂ ਪਹਿਲਾਂ ਸਮਝੌਤੇ ਮੁਤਾਬਿਕ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰੇ | ਪਰ ਹੁਣ ਕਾਲੋਨਾਈਜ਼ਰ ਸਮਝੌਤੇ ਤੋਂ ਪਿੱਛੇ ਹੱਟ ਰਿਹਾ ਹੈ | ਇਸੇ ਸਮਝੌਤੇ 'ਤੇ ਵਿਚਾਰ ਕਰਨ ਲਈ ਬੀਤੀ ਰਾਤ ਕਾਲੋਨੀ ਵਾਸੀਆਂ ਨੇ ਆਪਸੀ ਸਲਾਹ ਮਸ਼ਵਰਾ ਕਰਨ ਲਈ ਕਾਲੋਨੀ ਵਿਚ ਇੱਕ ਟੈਂਟ ਲਗਾਇਆ ਸੀ ਜਿਸ ਨੂੰ ਪੁਟਵਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਐਸ.ਐਸ.ਪੀ. ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਿਟੀ ਥਾਣਾ-2 ਵਿਚ ਕਾਲੋਨਾਈਜ਼ਰ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ | ਇਸ ਮੌਕੇ ਸੈਕਟਰੀ ਭੂਸ਼ਨ ਕੁਮਾਰ, ਵਾਈਸ ਪ੍ਰਧਾਨ ਨਰਿੰਦਰ ਸ਼ਰਮਾ, ਕੈਸ਼ੀਅਰ ਅਸ਼ਵਨੀ ਕੁਮਾਰ, ਸੁਨੀਲ ਕੁਮਾਰ ਜਿੰਦਲ, ਮਿੰਦੀ, ਪੰਕਜ ਕੁਮਾਰ, ਬਿੱਟੂ ਧਨੌਲਾ, ਅਮਿੱਤ ਸਮੇਤ ਵੱਡੀ ਗਿਣਤੀ ਵਿਚ ਕਾਲੋਨੀ ਵਾਸੀ ਹਾਜ਼ਰ ਸਨ | ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐੱਚ.ਓ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ, ਪੜਤਾਲ ਉਪਰੰਤ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਉੱਗੋਕੇ ਵਿਖੇ ਪਹੀ ਦੇ ਰੌਲੇ ਨੂੰ ਲੈ ਕੇ ਸਪਰੇਅ ਪੀਣ ਵਾਲੇ ਨੌਜਵਾਨ ਦੇ ਹੱਕ ਵਿਚ ਲਾਇਆ ਕਿਸਾਨ ਜਥੇਬੰਦੀਆਂ ਨੇ ਧਰ... ਅਗਲੀ ਖ਼ਬਰ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਪਹੁੰਚਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ, ਕੇਵਲ 3 ਫੁੱਟ ਵਹਿ ਰਿਹਾ ਹੇਠਾਂ <br/>
Ad Position 24