26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤੀਸਰੇ ਉੱਜਵਲ ਕਰਾਟੇ ਚੈਂਪੀਅਨਸ਼ਿਪ 'ਚ ਸੈੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਛਾਇਆ

Ad Position 21
No active advertisement
ਅਜੀਤ ਡੈਸਕ 07-11-2025
ਸਮਰਾਲਾ, 6 ਨਵੰਬਰ (ਕੁਲਵਿੰਦਰ ਸਿੰਘ)-ਸੈੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਤੀਸਰੀ ਉੱਜਵਲ ਕਰਾਟੇ ਚੈਂਪੀਅਨਸ਼ਿਪ-2025 ਖ਼ਾਲਸਾ ਕਾਲਜ ਅੰਮਿ੍ਤਸਰ ਵਿਚ ਕਰਵਾਈ ਗਈ¢ ਇਸ ਦਾ ਪ੍ਰਬੰਧ ਕੋਰੀਅਨ ਸ਼ੋਤੋਕਿਨ ਕਰਾਟੇ ਦੋ ਐਸੋਸੀਏਸ਼ਨ ਦੁਆਰਾ ਕੀਤਾ ਗਿਆ, ਜੋ ਕਿ ਪੰਜਾਬ ਉਲੰਪਿਕ ਸੰਸਥਾ ਤੋਂ ਮਾਨਤਾ ਪ੍ਰਾਪਤ ਹੈ¢ ਇਸ ਵਿਚ ਉੱਤਰ ਭਾਰਤ ਦੇ 45 ਸਕੂਲਾਂ ਨੇ ਹਿੱਸਾ ਲਿਆ, ਜਿਸ ਵਿਚੋਂ 750 ਵਿਦਿਆਰਥੀਆਂ ਨੇ ਭਾਗ ਲਿਆ¢ ਇਸ ਚੈਂਪੀਅਨਸ਼ਿਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਭਾਰ ਅਤੇ ਉਮਰ ਦੇ ਹਿਸਾਬ ਨਾਲ ਬਣੀਆਂ ਸ਼੍ਰੇਣੀਆਂ ਵਿਚ ਭਾਗ ਲਿਆ¢ ਇੰਦਰਜੀਤ ਸਿੰਘ ਨੇ ਸੋਨ ਤਗਮਾ, ਕਿਰਤਨਦੀਪ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ¢ ਇਸ ਚੈਂਪੀਅਨਸ਼ਿਪ ਵਿਚ ਗੁਰਸਿਮਰਜੀਤ, ਹਾਇਮਨ, ਜਸਕਰਨ, ਹਰਗਨ, ਇਆਨਮ, ਅਵਰਾਜ ਅਤੇ ਗੁਰਸ਼ਾਨ ਸਿੰਘ ਨੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ¢ ਰੈਵ. ਸਿਸਟਰ ਐਨ. ਰੋਜ਼ ਪਿ੍ੰਸੀਪਲ ਅਤੇ ਰੈਵ. ਸਿਸਟਰ ਫਲਾਰਲੈੱਟ ਵਾਈਸ ਪਿ੍ੰਸੀਪਲ ਨੇ ਇਸ ਸ਼ੁੱਭ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸਿਖਲਾਈ ਕਰਤਾਵਾਂ ਨੂੰ ਵੀ ਵਧਾਈਆਂ ਦਿੱਤੀਆਂ¢
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸਲੌਦੀ ਦੇ ਖਿਡਾਰੀ ਦੀ ਫੁੱਟਬਾਲ ਸਟੇਟ ਟੀਮ ਲਈ ਹੋਈ ਚੋਣ ਅਗਲੀ ਖ਼ਬਰ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ (ਸਬ ਆਫ਼ਿਸ) ਯੂਨੀਅਨ ਦੇ ਆਪਸੀ ਮਤਭੇਦ ਖ਼ਤਮ ਕਰਨ ਤੇ ਸਾਥੀਆਂ ਦੀਆਂ ਮੰਗਾਂ ਲਈ ਲੜਾਈ...
Ad Position 24