06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੇਂਟ ਮਦਰ ਟੈਰੇਸਾ ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਈ ਦੀਵਾਲੀ ਤੇ ਬੰਦੀ ਛੋੜ ਦਿਵਸ

Ad Position 21
No active advertisement
ਅਜੀਤ ਡੈਸਕ 18-10-2025
ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਖੰਨਾ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਕੂਲ ਨੂੰ ਦੀਵਿਆਂ, ਰੰਗੋਲੀਆਂ, ਫੁੱਲਾਂ ਤੇ ਰੰਗ-ਬਰੰਗੀਆਂ ਝਾਲਰਾਂ, ਲੜੀਆਂ ਆਦਿ ਨਾਲ ਨਾਲ ਸਜਾਇਆ | ਸਕੂਲ ਦਾ ਹਰ ਕੋਨਾ ਰੰਗ-ਬਰੰਗੀਆਂ ਬੱਤੀਆਂ, ਸੁੰਦਰ ਰੰਗੋਲੀਆਂ ਤੇ ਜਗਮਗਾਉਂਦੇ ਦੀਵਿਆਂ ਨਾਲ ਰੌਸ਼ਨ ਸੀ | ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਤੇ ਉਤਸ਼ਾਹ ਝਲਕ ਰਿਹਾ ਸੀ | ਪੂਰੇ ਮਾਹੌਲ ਵਿਚ ਭਗਤੀ ਅਤੇ ਖ਼ੁਸ਼ੀ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ | ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜਲਨ ਅਤੇ ਅਰਦਾਸ ਨਾਲ ਕੀਤੀ ਗਈ | ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਅਤੇ ਪਿ੍ੰਸੀਪਲ ਅੰਜੂ ਭਾਟੀਆ ਨੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਅਤੇ ਨੈਤਿਕ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ | ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਦੀਵਾਲੀ ਸਾਨੂੰ ਇਹ ਪੇ੍ਰਰਨਾ ਦਿੰਦੀ ਹੈ ਕਿ ਅਸੀਂ ਅੰਧਕਾਰ 'ਤੇ ਪ੍ਰਕਾਸ਼ ਅਤੇ ਅਸੱਤ 'ਤੇ ਸੱਚ ਦੀ ਜਿੱਤ ਦਾ ਸੰਦੇਸ਼ ਆਪਣੇ ਜੀਵਨ ਵਿਚ ਲਾਗੂ ਕਰੀਏ | ਪਿ੍ੰਸੀਪਲ ਅੰਜੂ ਭਾਟੀਆ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਦੀਵਾਲੀ ਸਿਰਫ਼ ਰੌਸ਼ਨੀ ਦਾ ਤਿਉਹਾਰ ਨਹੀਂ, ਇਹ ਚੰਗਿਆਈ, ਸਹਿਯੋਗ ਅਤੇ ਸਕਾਰਾਤਮਿਕ ਸੋਚ ਨੂੰ ਅਪਣਾਉਣ ਦਾ ਪ੍ਰਤੀਕ ਹੈ | ਇਸ ਮੌਕੇ ਵਿਦਿਆਰਥੀਆਂ ਨੇ ਭਗਤੀ ਸੰਗੀਤ, ਨਾਚ, ਕਵਿਤਾਵਾਂ, ਭਾਸ਼ਨ ਤੇ ਨਾਟਕ ਪ੍ਰਸਤੁਤ ਕੀਤੇ, ਜਿਨ੍ਹਾਂ ਵਿਚ ਤਿਉਹਾਰਾਂ ਦੇ ਧਾਰਮਿਕ ਤੇ ਸੱਭਿਆਚਾਰਕ ਸੰਦੇਸ਼ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ | ਇਸ ਦੇ ਨਾਲ, ਸਕੂਲ ਦੀਆਂ ਸਭ ਕਲਾਸਾਂ 'ਚ ਦੀਵਾਲੀ ਨਾਲ ਸੰਬੰਧਿਤ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਜਿਵੇਂ ਸਜਾਵਟ, ਰੰਗੋਲੀ ਮੁਕਾਬਲਾ, ਕਾਰਡ ਮੇਕਿੰਗ ਤੇ ਪੋਸਟਰ ਤਿਆਰ ਕਰਨਾ ਆਦਿ ਵੀ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਕਿੰਡਰ ਗਾਰਟਨ ਸਕੂਲ ਵਿਚ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਦੇ ਡਾਕਟਰ ਆਧੁਨਿਕ ਤਕਨੀਕ ਜ਼ਰੀਏ ਗੋਡਿਆਂ ਦੇ ਅਪ੍ਰੇਸ਼ਨ ਨਾਲ ਦੇ ਰਹੇ ਨੇ ਮਰੀਜ਼ਾਂ ਨੂੰ ਨਵੀਂ ਜ਼...
Ad Position 24