06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਦੀ ਜੁਰਅਤ ਕਰਨ ਵਾਲਾ ਬਾਦਲ ਹੀ ਹੈ-ਇੰਜ. ਬੋਪਾਰਾਏ/ਯਾਦੂ

Ad Position 21
No active advertisement
ਅਜੀਤ ਡੈਸਕ 18-10-2025
ਬੀਜਾ, 17 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸੁਖਬੀਰ ਸਿੰਘ ਬਾਦਲ ਇੰਟਰਨੈਸ਼ਨਲ ਪੱਧਰ 'ਤੇ ਪੜ੍ਹੇ ਲਿਖੇ, ਅਗਾਂਹਵਧੂ ਸੋਚ ਦੇ ਮਾਲਕ, ਜਿਸ ਨੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੇ ਪਿਤਾ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੇ ਕਾਰਜ ਕਾਲ ਦੌਰਾਨ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਨਾਲ ਵੱਡੇ ਵੱਡੇ ਪ੍ਰਾਜੈਕਟ 'ਤੇ ਸੂਬੇ ਅੰਦਰ ਪੁਲ 'ਤੇ ਹੋ ਉਸਾਰੂ ਯੋਜਨਾਵਾਂ ਨੂੰ ਅਮਲ 'ਚ ਲਿਆਉਣ ਲਈ ਬਹੁਤ ਵੱਡਾ ਹੰਭਲਾ ਮਾਰਿਆ ਸੀ | ਸੂਬੇ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਲੀਡਰ ਦੀ ਬਹੁਤ ਹੀ ਲੋੜ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਸਿੰਘ ਬੋਪਾਰਾਏ, ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੀ ਅਗਵਾਈ ਕਰਨ ਲਈ ਸੁਖਬੀਰ ਸਿੰਘ ਬਾਦਲ ਹਰ ਪੱਖ ਤੋਂ ਨਿਪੁੰਨ ਹੈ | ਸਿਰਫ਼ ਬਾਦਲ ਹੀ ਸੂਬੇ ਨੂੰ ਸਹੀ ਦਿਸ਼ਾ ਦੇਣ ਦੀ ਜੁਰਅਤ ਰੱਖਦਾ ਹੈ | ਸੂਬੇ 'ਚ ਕਾਨੂੰਨ ਨਾ ਦੀ ਕੋਈ ਚੀਜ਼ ਦਿੱਖ ਨਹੀਂ ਰਹੀ, ਜਿਸ ਕਰ ਕੇ ਆਮ ਆਦਮੀ ਪਾਰਟੀ ਦੇ ਰਾਜਭਾਗ ਤੋਂ ਹਰ ਵਰਗ ਦਾ ਮੋਹ ਭੰਗ ਹੋ ਗਿਆ ਹੈ | 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਜਿਤਾਉਣ ਦਾ ਲੋਕਾਂ ਨੇ ਮਨ ਬਣਾ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ੰਕਰ ਦਾਸ ਸਰਕਾਰੀ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਜੰਗਲਾਤ ਵਿਭਾਗ ਦੇ ਬੇਲਦਾਰ ਕਾਲੀ ਦੀਵਾਲੀ ਮਨਾਉਣ ਲਈ ਹੋਏ ਮਜਬੂਰ
Ad Position 24