22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

'ਫੁੱਲਾਂ ਦੇ ਕਾਲੇ ਰੰਗ' ਨੁੱਕੜ ਨਾਟਕ ਦੀ ਸਫਲ ਪੇਸ਼ਕਾਰੀ <br/>

Ad Position 21
No active advertisement
ਅਜੀਤ ਡੈਸਕ 07-11-2025
ਭੁੱਚੋ ਮੰਡੀ, 6 ਨਵੰਬਰ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਹਾਈ ਸਮਾਰਟ ਸਕੂਲ ਚੱਕ ਰਾਮ ਸਿੰਘ ਵਾਲਾ ਵਿਖੇ ਸਿੱਖਿਆ ਵਿਭਾਗ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਤਹਿਤ ਨੁੱਕੜ ਨਾਟਕ 'ਫੁੱਲਾਂ ਦੇ ਕਾਲੇ ਰੰਗ' ਦੀ ਸਫਲ ਪੇਸ਼ਕਾਰੀ ਦਿੱਤੀ ਗਈ | ਨਾਟਕ ਦੇ ਕਲਾਕਾਰਾਂ ਚਮਕੌਰ ਸਿੰਘ, ਗਗਨ ਧਾਲੀਵਾਲ ਅਤੇ ਏਕਮਜੀਤ ਸਿੰਘ ਦੀ ਬਾ-ਕਮਾਲ ਅਦਾਕਾਰੀ ਨੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ | ਨਾਟਕ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੇ ਸੁਪਨਿਆਂ ਦੀ ਪੂਰਤੀ ਲਈ ਮਿਹਨਤ ਅਤੇ ਸੰਘਰਸ਼ ਦਾ ਰਾਹ ਅਪਣਾਉਣ ਦਾ ਸੁਨੇਹਾ ਦੇਣਾ ਸੀ | ਸਿਹਤ ਵਿਭਾਗ ਦੇ ਬੁਲਾਰੇ ਰਾਜਵਿੰਦਰ ਸਿੰਘ ਰੰਗੀਲਾ, ਓਟ ਕੇਂਦਰ ਦੇ ਕੌਂਸਲਰ ਰਾਜਵਿੰਦਰ ਕੌਰ ਅਤੇ ਬੇਅੰਤ ਕੌਰ ਉਰਫ਼ ਸੁਖਜੀਤ ਨੇ ਮਾਨਸਿਕ ਸਿਹਤ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਦਾ ਪੜ੍ਹਾਈ ਵਿਚ ਮਨ ਨਾ ਲੱਗਣਾ ਅਤੇ ਚਿੜਚਿੜਾ ਰਹਿਣਾ ਉਸ ਨੂੰ ਬੁਰੀਆਂ ਆਦਤਾਂ ਵਲ ਲੈ ਕੇ ਜਾ ਸਕਦਾ ਹੈ ਜਾਂ ਫਿਰ ਇਹ ਮੁੱਢਲੇ ਲੱਛਣ ਹੋ ਸਕਦੇ ਹਨ | ਇਨ੍ਹਾਂ ਹਾਲਤਾਂ ਵਿਚ ਉਸ ਦੀ ਸਹੀ ਕੌਂਸਲਿੰਗ ਕੀਤੀ ਜਾ ਸਕੇ ਤਾਂ ਉਸ ਨੂੰ ਬੁਰੀ ਸੰਗਤ ਤੋਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ ਵਿਚ ਜਾ ਕੇ ਇਲਾਜ ਕਰਵਾਇਆ ਜਾ ਸਕਦਾ ਹੈ | ਮੁੱਖ ਅਧਿਆਪਕ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਇੰਚਾਰਜ ਰੇਣੂਕਾ ਅਤੇ ਸਮੂਹ ਸਟਾਫ਼ ਵਲੋਂ ਮਹਿਮਾਨਾਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦਾ ਐਮ. ਏ. (ਪੰਜਾਬੀ) ਭਾਗ ਦੂਜਾ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਨਥਾਣਾ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਕਿਸਾਨ ਕੈਂਪ ਲਗਾਇਆ <br/>
Ad Position 24