18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੰਜਾਬੀ ਯੂਨੀ: ਨੇਬਰਹੁੱਡ ਕੈਂਪਸ ਵਿਖੇ ਵਿਦਿਆਰਥੀਆਂ ਨੂੰ ਉੱਚ ਨੌਕਰੀਆਂ ਦੇ ਕਾਬਿਲ ਬਣਾਇਆ ਜਾਵੇਗਾ-ਡਾ. ਨੀਤਿਕਾ <br/>

Ad Position 21
No active advertisement
ਵਿਭਾਗ ਦੇ ਮੁਖੀ ਡਾ. ਨੀਤਿਕਾ ਕਾਲਜ ਵਿਖੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ¢ ਤਸਵੀਰ: ਹੇਮੰਤ ਸ਼ਰਮਾ <br/> 23-10-2025
ਰਾਮਪੁਰਾ ਫੂਲ, 22 ਅਕਤੂਬਰ (ਸ਼ਰਮਾ)- ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਰਾਮਪੁਰਾ ਫੂਲ ਵਿਖੇ ਡਾ. ਨੀਤਿਕਾ ਨੇ ਵਿਭਾਗ ਦੇ ਮੁਖੀ ਦਾ ਚਾਰਜ ਸੰਭਾਲਣ ਤੇ ਯਕੀਨ ਦਿਵਾਇਆ ਕਿ ਉਹ ਵਿਭਾਗ ਵਿਖੇ ਪਹਿਲਾਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਦੇ ਹੋਏ, ਆਉਣ ਵਾਲੇ ਤਿੰਨ ਸਾਲਾਂ ਦੌਰਾਨ ਵਿਭਾਗ ਦੀ ਬਿਹਤਰ ਤਰੱਕੀ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣਗੇ¢ ਵਿਭਾਗ ਵਿਖੇ ਚੱਲ ਰਹੇ ਸਫਲਤਾਪੂਰਵਕ ਕੋਰਸਾਂ ਜਿਨ੍ਹਾਂ ਵਿਚ ਬੀ.ਟੈੱਕ (ਸੀ.ਐੱਸ.ਈ.), ਡਿਪਲੋਮਾ (ਸੀ.ਐੱਸ.ਈ.), ਡੀ.ਸੀ.ਏ.(ਇਕ ਸਾਲ), ਅਤੇ ਐੱਮ.ਸੀ.ਏ. (ਦੋ ਸਾਲ) ਆਨ-ਕੈਂਪਸ ਪ੍ਰੋਗਰਾਮ ਵਿੱਚ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੋਰਸਾਂ ਦੇ ਦÏਰਾਨ ਉਨ੍ਹਾਂ ਦੇ ਰੁਜ਼ਗਾਰ ਲਈ ਮਲਟੀਨੈਸ਼ਨਲਜ਼ ਕੰਪਨੀਆਂ ਵਿੱਚ ਨੌਕਰੀ ਲੈਣ ਦੇ ਯੋਗ ਬਣਾਇਆ ਜਾਵੇਗਾ¢ ਵੱਖ-ਵੱਖ ਤਜਰਬੇਕਾਰਾਂ ਦੇ ਸੈਮੀਨਾਰ ਵਿਭਾਗ ਵਿਖੇ ਕਰਵਾਏ ਜਾਣਗੇ¢ ਇਲਾਕੇ ਦੀ ਇਕੋ-ਇਕ ਸਰਕਾਰੀ ਇੰਜੀਨੀਅਰਿੰਗ ਸੰਸਥਾ ਦੇ ਕੈਂਪਸ ਦੀ ਸਾਂਭ-ਸੰਭਾਲ ਅਤੇ ਕੈਂਪਸ ਨੂੰ ਹਰਾ-ਭਰਿਆ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ¢ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ/ਨਗਰ ਪੰਚਾਇਤਾਂ, ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਨਾਲ ਮਿਲ-ਜੁਲ ਕੇ ਆਉਣ ਵਾਲੇ ਅਕਾਦਮਿਕ ਸੈਸ਼ਨਾਂ ਦÏਰਾਨ ਵਿਦਿਆਰਥੀਆਂ ਨੂੰ ਦਾਖ਼ਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ¢ ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ (ਚੇਅਰਮੈਨ, ਬੀ.ਕੇ.ਯੂ, ਕ੍ਰਾਤੀਂਕਾਰੀ, ਪੰਜਾਬ) ਪ੍ਰਸ਼ੋਤਮ ਸਿੰਘ ਮਹਿਰਾਜ, ਗੁਰਮੇਲ ਸਿੰਘ (ਸਾਬਕਾ ਸਰਪੰਚ ਮਹਿਰਾਜ), ਮਿੱਠੂ ਸਿੰਘ ਵੈਦ, ਮਨਵੀਰ ਸਿੰਘ ਮੰਨਾ ਮਹਿਰਾਜ, ਢਿੱਲੋਂ ਫੂਲ, ਸੁਖਦੇਵ ਸਿੰਘ, ਰਾਜਾ ਸਿੰਘ, ਜਸ ਬੱਜੋਆਣਾ, ਜਗਸੀਰ ਸਿੰਘ ਮਹਿਰਾਜ, ਬਲਵਿੰਦਰ ਸਿੰਘ ਧੋਲਾ, ਡਾ.ਬਲਜਿੰਦਰ ਸਿੰਘ, ਪਿ੍ੰਸੀਪਲ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ, ਡਾ.ਲਖਵਿੰਦਰ ਸਿੰਘ ਰੱਖੜਾ, ਪਿ੍ੰਸੀਪਲ, ਯੂਨੀਵਰਸਿਟੀ ਕਾਲਜ ਢਿਲਵਾਂ (ਬਰਨਾਲਾ), ਡਾ.ਨਵਦੀਪ ਕÏਰ, ਮੁਖੀ (ਪੀ.ਜੀ. ਕੋਰਸ) ਰਿਜਨਲ ਸੈਂਟਰ, ਪ੍ਰੋ. ਨਿਰਮਲ ਸਿੰਘ ਕਰਾੜਵਾਲਾ ਤੋਂ ਇਲਾਵਾ ਬਠਿੰਡਾ ਅਤੇ ਵਿਭਾਗ ਦਾ ਸਮੂਹ ਸਟਾਫ਼ ਸ਼ਾਮਿਲ ਸਨ¢

Ad Position 22
No active advertisement
ਪਿਛਲੀ ਖ਼ਬਰ ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਦੀਵਾਲੀ ਨੂੰ ਸਮਰਪਿਤ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਜਗਰੂਪ ਸਿੰਘ ਢੱਡੇ ਦੇ ਦਿਹਾਂਤ 'ਤੇ ਸਾਬਕਾ ਕੈਬਨਿਟ ਮੰਤਰੀ ਸੇਖੋਂ ਵਲੋਂ ਦੁੱਖ ਦਾ ਪ੍ਰਗਟਾਵਾ <br/>
Ad Position 24