18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਰਕਾਰੀ ਸਕੂਲ ਗੋਬਿੰਦਪੁਰਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ <br/>

Ad Position 21
No active advertisement
ਅਜੀਤ ਡੈਸਕ 23-10-2025
ਭੁੱਚੋ ਮੰਡੀ, 22 ਅਕਤੂਬਰ (ਬਿੱਕਰ ਸਿੰਘ ਸਿੱਧੂ)-ਛੇਵੀਂ ਤੋਂ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਵਿੱਦਿਆ ਨੂੰ ਦਿਲਚਸਪ, ਕਿਰਿਆਤਮਕ ਅਤੇ ਅਨੁਭਵੀ ਬਨਾਉਣ ਦੇ ਉਦੇਸ਼ ਨਾਲ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਦੀ ਅਗਵਾਈ ਅਧੀਨ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਲੋਂ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਣ ਦਾ ਆਨੰਦ ਮਾਣਦਿਆਂ ਛੱਤ ਬੀੜ ਚਿੜੀਆ ਘਰ, ਜ਼ੀਰਕਪੁਰ ਵਿਖੇ ਵੱਖ-ਵੱਖ ਘਰੇਲੂ ਅਤੇ ਜੰਗਲੀ ਪਸ਼ੂ ਪੰਛੀਆਂ ਨੂੰ ਨੇੜਿਓਾ ਵੇਖਿਆ | ਆਪਣੇ ਗਾਈਡ ਅਧਿਆਪਕਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਪਸ਼ੂ ਪੰਛੀਆਂ ਦੇ ਧਰਤੀ ਉੱਪਰ ਇਨਸਾਨਾਂ ਦੇ ਬਰਾਬਰ ਜੀਵਨ ਦੇ ਅਧਿਕਾਰ ਬਾਰੇ ਜਾਣਿਆ | ਪਿ੍ੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦੌਰਾਨ ਕਿਤਾਬੀ ਗਿਆਨ ਨੂੰ ਕੁਦਰਤੀ ਵਾਤਾਵਰਣ ਰਾਹੀਂ ਪ੍ਰਾਪਤ ਕਰਨ ਸਮੇਤ ਭਰਪੂਰ ਮਨੋਰੰਜਨ ਵੀ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਸਿੱਖਿਆਦਾਇਕ ਯਾਤਰਾਵਾਂ ਬਾਕੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀਆਂ ਵੀ ਕਰਵਾਈਆਂ ਜਾਣਗੀਆਂ | ਇਸ ਸਮੇਂ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਇੰਚਾਰਜ ਅਤੇ ਗਾਈਡ ਅਧਿਆਪਕ ਜਰਨੈਲ ਸਿੰਘ, ਮੀਨੂ ਗਰਗ, ਅਨੀਤਾ ਰਾਣੀ ਅਤੇ ਨਿਸ਼ਾ ਰਾਣੀ, ਮੰਜੂ ਬਾਲਾ, ਕਮਲਜੀਤ ਕੌਰ ਅਤੇ ਅੰਮਿ੍ਤਪਾਲ ਸਿੰਘ ਵੋਕੇਸ਼ਨਲ ਟਰੇਨਰ ਨੇ ਡਿਊਟੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਮੁਕਤ ਮਾਹੌਲ ਨਾਲ ਬਣ ਸਕਦਾ ਹੈ ਤੰਦਰੁਸਤ ਸਮਾਜ-ਡਾ: ਧੀਰਾ ਗੁਪਤਾ ਆਸ਼ਾ ਵਰਕਰਾਂ ਨੂੰ ਤੰਬਾਕੂ ਮੁਕਤ ਯੂਥ ਮੁਹਿੰ... ਅਗਲੀ ਖ਼ਬਰ ਵੱਖ-ਵੱਖ ਥਾੲੀਂ ਵਿਸ਼ਵਕਰਮਾ ਦਿਵਸ ਮਨਾਇਆ
Ad Position 24