20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਰਕਾਰੀ ਮਿਡਲ ਸਕੂਲ ਲੋਹਕੇ ਖ਼ੁਰਦ ਦੀ ਵਿਦਿਆਰਥਣ ਬਣੀ ਸੈਂਟਰ ਟੋਪਰ <br/>

Ad Position 21
No active advertisement
ਅਜੀਤ ਡੈਸਕ 07-11-2025
ਜ਼ੀਰਾ 6 ਨਵੰਬਰ (ਪ੍ਰਤਾਪ ਸਿੰਘ ਹੀਰਾ)-ਪ੍ਰਬੋਧ ਭਾਰਤ ਫਾਊਾਡੇਸ਼ਨ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋ ਕੇ ਸੈਂਟਰ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਜੀਵਨੀ ਨਾਲ ਸੰਬੰਧਿਤ 16ਵੀਂ ਪ੍ਰਤੀਯੋਗਤਾ ਸਬੰਧੀ ਲਏ ਗਏ ਪੇਪਰਾਂ ਵਿਚੋਂ ਸਰਕਾਰੀ ਮਿਡਲ ਸਕੂਲ ਲੌਹਕੇ ਖ਼ੁਰਦ ਦੀ ਵਿਦਿਆਰਥਣ ਪਿੰਕੀ ਨੇ ਸੈਂਟਰ ਚੋਂ ਟੋਪ ਪੁਜ਼ੀਸ਼ਨ ਹਾਸਿਲ ਕੀਤੀ ਹੈ | ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਲਏ ਗਏ, ਪੇਪਰ ਵਿਚ 55 ਬੱਚਿਆਂ ਨੇ ਭਾਗ ਲਿਆ ਸੀ | ਜਿਸ ਵਿਚੋਂ ਸਰਕਾਰੀ ਮਿਡਲ ਸਕੂਲ ਲੋਹਕੇ ਖ਼ੁਰਦ ਦੀ ਵਿਦਿਆਰਥਣ ਪਿੰਕੀ ਪੁੱਤਰੀ ਅਮਨਦੀਪ ਸਿੰਘ ਜਮਾਤ ਅੱਠਵੀਂ ਨੇ ਸੈਂਟਰ ਚੋ ਟੋਪ ਕੀਤਾ ਹੈ | ਸਕੂਲ ਮੁਖੀ ਬਲਵਿੰਦਰ ਸਿੰਘ ਭੁੱਟੋ ਨੇ ਅਤੇ ਸਾਰੇ ਸਟਾਫ਼ ਨੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੀ ਵਿਦਿਆਰਥਣ ਦਾ ਸਨਮਾਨ ਚਿੰਨ੍ਹ ਜਿਸ ਵਿਚ ਬਾਬਾ ਸਾਹਿਬ ਜੀ ਦਾ ਸਰੂਪ, ਇਕ ਸਰਟੀਫਿਕੇਟ ਅਤੇ 500 ਰੁਪਏ ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ | ਇਸ ਮੌਕੇ ਸਕੂਲ ਮੁਖੀ ਬਲਵਿੰਦਰ ਸਿੰਘ, ਮੈਡਮ ਹਰਜੀਤ ਕੌਰ ਸੁਲੱਖਣ ਸਿੰਘ, ਲਵਪ੍ਰੀਤ ਕੌਰ ਮਿਡ-ਡੇ-ਮੀਲ ਵਰਕਰਾਂ ਮਨਦੀਪ ਕੌਰ, ਜਸਬੀਰ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਬਹਿਰਾਮ ਕੇ ਦੇ ਪ੍ਰਚਾਰ ਸਕੱਤਰ ਜਗੀਰ ਸਿੰਘ ਮੁੱਦਕੀ ਨਹੀਂ ਰਹੇ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਲੇਜ਼ ਡਿਫੈਂਸ ਕਮੇਟੀ ਮੈਂਬਰਾਂ ਲਈ ਸਿਖਲਾਈ ਪ੍ਰੋਗਰਾਮ
Ad Position 24