20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਹੇਮਕੁੰਟ ਸਕੂਲ ਦੇ ਕੈਡਿਟਸ ਨੇ ਰੌਸ਼ਨ ਕੀਤਾ ਸਕੂਲ ਦਾ ਨਾਂਅ <br/>

Ad Position 21
No active advertisement
ਅਜੀਤ ਡੈਸਕ 07-11-2025
ਜ਼ੀਰਾ, 6 ਨਵੰਬਰ (ਰਜਨੀਸ਼ ਕਥੂਰੀਆ)- 05 ਪੰਜਾਬ ਬਟਾਲੀਅਨ ਦੇ ਕਮਾਂਡਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਹੇਠ ਐੱਸ.ਡੀ. ਕਾਲਜ ਮੋਗਾ ਵਿਖੇ ਚੱਲ ਰਹੇ ਕੈਂਪ ਵਿਚ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦੇ ਐੱਨ.ਸੀ.ਸੀ. ਕੈਡਿਟਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਕੈਂਪ ਦੌਰਾਨ ਕੈਡਿਟਸ ਨੇ ਡਰਿਲ ਪ੍ਰੈਕਟਿਸ, ਮੈਪ ਰੀਡਿੰਗ, ਫਰਸਟ ਐਡ ਟਰੇਨਿੰਗ, ਸੋਸ਼ਲ ਸਰਵਿਸ ਐਕਟੀਵਿਟੀਜ਼, ਲੀਡਰਸ਼ਿਪ ਟਰੇਨਿੰਗ, ਪਰੇਡ ਅਤੇ ਸੈੱਲਫ਼ ਡਿਫੈਂਸ ਆਦਿ ਵਿਚ ਹਿੱਸਾ ਲਿਆ | ਇਹਨਾਂ ਗਤੀਵਿਧੀਆਂ ਰਾਹੀ ਕੈਡਿਟਸ ਨੇ ਅਨੁਸ਼ਾਸਨ, ਸਵੈਵਿਸ਼ਵਾਸ,ਟੀਮ ਵਰਕ ਅਤੇ ਦੇਸ਼ ਭਗਤੀ ਵਰਗੇ ਕਈ ਗੁਣ ਸਿੱਖਣ ਦੇ ਮੌਕੇ ਪ੍ਰਾਪਤ ਕੀਤੇ | ਐੱਨ.ਸੀ.ਸੀ. ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ | ਕੈਂਪ ਦੇ ਸਮਾਪਨ ਸਮਾਰੋਹ ਦੌਰਾਨ ਸੀਨੀਅਰ ਵਿੰਗ ਦਿਕਸ਼ਾ ਬਾਵਾ,ਗੁਰਲੀਨ ਕੌਰ, ਅਰਮਾਨਪ੍ਰੀਤ ਕੌਰ ਅਤੇ ਜੂਨੀਅਰ ਵਿੰਗ ਵੀਰਪਾਲ ਕੌਰ, ਸਾਰੀਕਾ ਮਲਹੋਤਰਾ, ਜਪਨੂਰ ਕੌਰ, ਜੈਸਮੀਨ ਕੌਰ ਅਤੇ ਜੀਵਿਕਾ ਅਰੋੜਾ ਨੂੰ ਸਿਲਵਰ ਮੈਡਲ ਅਤੇ ਰੈਂਕਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸਾਰੇ ਕੈਡਿਟਸ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਐੱਨ.ਸੀ.ਸੀ ਬੱਚਿਆਂ ਵਿਚ ਅਨੁਸ਼ਾਸਨ, ਜਿੰਮੇਵਾਰੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਦੀ ਹੈ | ਪਿ੍ੰਸੀਪਲ ਰਮਨਜੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਲਈ ਸਿੱਖਣ ਅਤੇ ਵਿਅਕਤੀਗਤ ਵਿਕਾਸ ਦਾ ਸ਼ਾਨਦਾਰ ਮੌਕਾ ਰਿਹਾ | ਉਹਨਾਂ ਕਿਹਾ ਕਿ ਐਨ.ਸੀ.ਸੀ. ਕੈਡਿਟਸ ਭਵਿੱਖ ਦੇ ਆਗੂ ਹਨ ਜੋ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ | ਇਸ ਮੌਕੇ ਕੇਅਰ ਟੇਕਰ ਮੈਡਮ ਪ੍ਰਕਿ੍ਤੀ, ਮੈਡਮ ਨਿਸ਼ਾ, ਮੈਡਮ ਯਾਦਵਿੰਦਰ ਕੌਰ ਅਤੇ ਏ.ਐੱਨ.ਓ. ਸਿਮਰਨਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤਾ ਵਿਜੀਲੈਂਸ ਬਿਊਰੋ ਵਲੋਂ ਐੱਸ. ਬੀ. ਐੱਸ ਸਟੇਟ ਯੂਨੀਵਰਸਿਟੀ 'ਚ ਵਿਸ਼ੇਸ਼ ਸੈਮੀਨਾਰ ਲਗਾਇਆ... ਅਗਲੀ ਖ਼ਬਰ ਰਾਣਾ ਸੋਢੀ ਦੇ ਯਤਨਾਂ ਸਦਕਾ ਅੱਜ ਫ਼ਿਰੋਜ਼ਪੁਰ ਤੋਂ ਦਿੱਲੀ ਜਾਵੇਗੀ ਵੰਦੇ ਭਾਰਤ ਐਕਸਪੈੱ੍ਰਸ-ਰਾਜਾ ਕੁਮਾਰ <br/>
Ad Position 24